ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਦੀ ਬੁਕਿੰਗ ਦੇ ਨਾਮ 'ਤੇ ਮਾਰੀ ਜਾ ਰਹੀ ਠੱਗੀ, SGPC ਨੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ

ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਦੀ ਬੁਕਿੰਗ ਦੇ ਨਾਮ 'ਤੇ ਠੱਗੀ ਮਾਰੀ ਜਾ ਰਹੀ ਹੈ। ਉਸਦੇ ਖ਼ਿਲਾਫ਼ ਸ਼੍ਰੋਮਣੀ ਕਮੇਟੀ ਦੀ ਸਰਾਵਾਂ ਦੇ ਮੈਨੇਜਰ ਗੁਰਾ ਸਿੰਘ ਨੇ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਸੰਗਤਾਂ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ 'ਤੇ ਹੀ ਸਰਾਵਾਂ ਦੀ ਬੁਕਿੰਗ ਕਰਾਉਣ ਨਾ ਕਿ ਕਿਸੇ ਨਿੱਜੀ ਵੈਬਸਾਈਟ ਤੋਂ ਬੁਕਿੰਗ ਕਰਾਉਣ।

By  Jasmeet Singh March 22nd 2023 05:48 PM -- Updated: March 22nd 2023 05:49 PM

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਦੀ ਬੁਕਿੰਗ ਦੇ ਨਾਮ 'ਤੇ ਠੱਗੀ ਮਾਰੀ ਜਾ ਰਹੀ ਹੈ। ਉਸਦੇ ਖ਼ਿਲਾਫ਼ ਸ਼੍ਰੋਮਣੀ ਕਮੇਟੀ ਦੀ ਸਰਾਵਾਂ ਦੇ ਮੈਨੇਜਰ ਗੁਰਾ ਸਿੰਘ ਨੇ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਸੰਗਤਾਂ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ 'ਤੇ ਹੀ ਸਰਾਵਾਂ ਦੀ ਬੁਕਿੰਗ ਕਰਾਉਣ ਨਾ ਕਿ ਕਿਸੇ ਨਿੱਜੀ ਵੈਬਸਾਈਟ ਤੋਂ ਬੁਕਿੰਗ ਕਰਾਉਣ। 

ਇਹ ਇਸ ਲਈ ਕਿਹਾ ਜਾ ਰਿਹਾ ਤਾਂਕਿ ਸੰਗਤਾਂ ਨਾਲ ਕੋਈ ਠੱਗੀ ਨਾ ਵਜ ਸਕੇ। ਮੈਨੇਜਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਦਿੱਤੇ ਹੋਏ ਨੰਬਰਾਂ 'ਤੇ ਹੀ ਬੁਕਿੰਗ ਕਰਵਾਈ ਜਾਵੇ। ਸ਼੍ਰੋਮਣੀ ਕਮੇਟੀ ਦੇ ਕਾਊਂਟਰਾਂ ਉਤੇ ਪੈਸੇ ਦੇ ਕੇ ਹੀ ਰਸੀਦ ਕਟਾਈ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਕਾਊਂਟਰ 'ਤੇ ਪੈਸੈ ਦੇਕੇ ਰਸੀਦ ਜਰੂਰ ਲਵੋ। ਕਿਸੇ ਦੇ ਨਿੱਜੀ ਖਾਤੇ ਵਿੱਚ ਪੈਸੈ ਨਾ ਪਾਏ ਜਾਣ। ਉਨਾਂ ਅਪੀਲ ਕੀਤੀ ਈ ਸੰਗਤ ਧੋਖੇਬਾਜ ਠੱਗਾ ਤੋਂ ਬਚੇ ਤੇ ਇਨ੍ਹਾਂ ਦੇ ਝਾਂਸੇ ਵਿੱਚ ਨਾ ਆਵੇ। 

ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਰਿਹਾਇਸ਼ ਦੇ ਲਈ ਵਧੀਆ ਸਰਾਵਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਸਰਾਂ ਦੇ ਵਿੱਚ ਜਿਹੜੀਆਂ ਸੰਗਤਾਂ ਪੈਸੈ ਨਹੀਂ ਖ਼ਰਚ ਕਰ ਸਕਦੀਆਂ ਉਨ੍ਹਾ ਨੂੰ ਫ੍ਰੀ ਕਮਰੇ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਾਕੀ ਸਰਾਵਾਂ ਵਿੱਚ ਪੈਸੈ ਵੀ ਲਏ ਜਾਂਦੇ ਹਨ। 

ਉਨ੍ਹਾਂ ਕਿਹਾ ਸੰਗਤਾਂ ਗੁਰੂ ਘਰ ਲੱਗੀਆਂ ਗੋਲਕਾਂ ਵਿੱਚ ਪੈਸੈ ਪਾਉਣ ਨਾਕੀ ਕਿਸੇ ਦੇ ਨਿੱਜੀ ਖਾਤੇ ਵਿੱਚ ਜਾਂ ਹੱਥ ਵਿੱਚ ਪੈਸੈ ਫੜਾਉਣ। ਖਾਸ ਕਰਕੇ ਔਰਤਾਂ ਦੇ ਲਈ ਵਖਰੇ ਕਮਰੇ ਵੀ ਬਣਾਏ ਗਏ ਹਨ। ਜਿਸ ਵਿੱਚ ਔਰਤਾਂ ਹੀ ਸੇਵਾਦਾਰ ਰੱਖੀਆਂ ਗਈਆਂ ਹਨ। 

ਮੈਨੇਜਰ ਨੇ ਦੱਸਿਆ ਕਿ ਸ਼੍ਰੋਮਈ ਕਮੇਟੀ ਦੇ ਨੰਬਰ 'ਤੇ ਹੀ ਕਮਰੇ ਬੁੱਕ ਕਰਵਾਓ। ਲੋਕ ਸੰਗਤਾਂ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਸ਼੍ਰੋਮਣੀ ਕਮੇਟੀ ਬਹੁਤ ਵੱਡਾ ਅਦਾਰਾ ਹੈ ਅਤੇ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਤੇ ਸਾਡੇ ਫੋਨ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ। 

ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੇਕੇ ਆਏ ਹਾਂ, ਕਿਸੇ ਵਿਅਕਤੀ ਦੇ ਖ਼ਿਲਾਫ਼ ਜੋ ਕੀ ਸੰਗਤਾਂ ਨੂੰ ਗੁੰਮਰਾਹ ਕਰ ਕੇ ਠੱਗ ਰਿਹਾ ਹੈ। ਉਸ ਨੂੰ ਲੈਕੇ ਪੁਲਿਸ ਕਮਿਸ਼ਨਰ ਨੇ ਵਿਸ਼ਵਾਸ ਦਿਵਾਇਆ ਹੈ ਕਿ ਜਲਦ ਤੋਂ ਜਲਦ ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

Related Post