Mahendra Pal Singh: ਇਸਰੋ ਵਿਗਿਆਨੀ ਸਰਦਾਰ ਮਹਿੰਦਰ ਪਾਲ ਸਿੰਘ ਸ੍ਰੀ ਦਰਬਾਰ ਵਿਖੇ ਹੋਏ ਨਤਮਸਤਕ, ਆਖੀ ਇਹ ਗੱਲ੍ਹ

ਚੰਦਰਯਾਨ-3 ਤਿੰਨ ਦੀ ਕਾਮਯਾਬੀ ਤੋਂ ਇਸਰੋ ਦੇ ਮੈਂਬਰ ਸਰਦਾਰ ਮਹਿੰਦਰ ਪਾਲ ਸਿੰਘ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।

By  Aarti October 12th 2023 03:14 PM

ISRO Scientist Mahendra Pal Singh: ਭਾਰਤ ਦੇ ਮਿਸ਼ਨ ਚੰਦਰਯਾਨ-3  ਦੀ ਸਫਲਤਾ ਤੋਂ ਬਾਅਦ ਦੁਨੀਆ ਇਸਰੋ ਨੂੰ ਸਲਾਮ ਕਰ ਰਹੀ ਹੈ। ਚੰਦਰਮਾ ਦੀ ਸਤ੍ਹਾ ‘ਤੇ ਉਤਰਨ ਤੋਂ ਬਾਅਦ ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਆਪਣਾ ਕੰਮ ਕਰ ਰਹੇ ਹਨ, ਇਸ ਦੌਰਾਨ ਦੁਨੀਆ ਦੇ ਕਈ ਦੇਸ਼ਾਂ ਵਿਚਾਲੇ ਇਸਰੋ ਨਾਲ ਆਪਣੇ ਆਪ ਨੂੰ ਜੋੜਨ ਲਈ ਹੋੜ ਲੱਗੀ ਹੋਈ ਹੈ। 

ਭਾਰਤ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਹੈ ਜੋ ਚੰਦਰਮਾ ਦੇ ਦੱਖਣੀ ਧਰੁਵ ‘ਤੇ ਪਹੁੰਚਿਆ ਹੈ, ਜਿਸ ਕਾਰਨ ਇਸ ਸਫਲਤਾ ਤੋਂ ਹਰ ਕੋਈ ਹੈਰਾਨ ਹੈ ਅਤੇ ਚੰਦਰਯਾਨ-3  ਤਿੰਨ ਦੀ ਕਾਮਯਾਬੀ ਤੋਂ ਇਸਰੋ ਦੇ ਮੈਂਬਰ ਸਰਦਾਰ ਮਹਿੰਦਰ ਪਾਲ ਸਿੰਘ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। 

ਇਸਰੋ ਦੇ ਵਿਗਿਆਨੀ ਸਰਦਾਰ ਮਹਿੰਦਰ ਪਾਲ ਸਿੰਘ ਕਿਹਾ ਕਿ ਚੰਦਰਯਾਨ-3  ਦੀ ਕਾਮਯਾਬੀ ਪੂਰੇ ਸੰਸਾਰ ਦੇ ਵਿੱਚ ਸਾਡੇ ਭਾਰਤ ਦਾ ਰੁਤਬਾ ਹੋਰ ਵੱਡਾ ਹੋਇਆ ਹੈ ਅਤੇ ਬੜੀ ਖੁਸ਼ੀ ਦੀ ਗੱਲ ਹੈ ਅਤੇ ਇਹ ਸਾਡੇ ਲਈ ਇੱਕ ਬਹੁਤ ਵੱਡੀ ਸਫਲਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿੱਖ ਯੂਥ ਨੂੰ ਭਾਰਤ ਵਿੱਚ ਰਹਿ ਕੇ ਹੀ ਉੱਚ ਵਿੱਦਿਆ ਹਾਸਿਲ ਕਰਕੇ ਆਪਣੇ ਮਾਤਾ-ਪਿਤਾ ਆਪਣੀ ਸਟੇਟ ਤੇ ਆਪਣੇ ਭਾਰਤ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ। ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਬਜਾਏ ਭਾਰਤ ਵਿੱਚ ਹੀ ਰਹਿਣਾ ਚਾਹੀਦਾ ਹੈ।

ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ  ਇਸਰੋ ਦੇ ਮੈਂਬਰ ਸਰਦਾਰ ਮਹਿੰਦਰ ਪਾਲ ਸਿੰਘ ਨੂੰ ਸਨਮਾਨਿਤ ਵੀ ਕੀਤਾ। 

ਕੌਣ ਹਨ  ਇਸਰੋ ਦੇ ਮੈਂਬਰ ਸਰਦਾਰ ਮਹਿੰਦਰ ਪਾਲ ਸਿੰਘ 

ਕਾਬਿਲੇਗੌਰ ਹੈ ਕਿ ਮਹਿੰਦਰ ਪਾਲ ਸਿੰਘ ਭਾਰਤ ਦੇ ਚੰਦਰਯਾਨ 3 ਦੀ ਸਫਲ ਲੈਂਡਿੰਗ ਵਿੱਚ ਯੋਗਦਾਨ ਪਾਉਣ ਵਾਲੇ ਸੀਨੀਅਰ ਪੁਲਾੜ ਵਿਗਿਆਨੀ ਹਨ। ਮਹਿੰਦਰ ਪਾਲ ਸਿੰਘ ਮਾਰਸ ਆਰਬਿਟਰ ਮਿਸ਼ਨ (ਮੰਗਲਯਾਨ), ਚੰਦਰਯਾਨ-1 ਅਤੇ ਚੰਦਰਯਾਨ-2 ਟੀਮਾਂ ਦਾ ਵੀ ਹਿੱਸਾ ਰਹੇ ਸਨ। ਉਹ ਵੱਕਾਰੀ ਮਾਰਸ ਆਰਬਿਟਰ ਮਿਸ਼ਨ, ਇਨਸੈਟ-3ਡੀ ਅਤੇ ਈਮੀਸੈਟ ਦੇ ਪ੍ਰੋਜੈਕਟ ਮੈਨੇਜਰ ਸਨ। ਉਸਨੇ ਚੰਦਰਯਾਨ-1, 2 ਅਤੇ 3 ਅਤੇ ਦੋ ਵਿਦੇਸ਼ੀ ਉਪਗ੍ਰਹਿਆਂ ਸਮੇਤ ਲਗਭਗ 100 ਸੰਚਾਰ, ਰਿਮੋਟ ਸੈਂਸਿੰਗ, ਉੱਨਤ ਮੌਸਮ ਵਿਗਿਆਨ ਅਤੇ ਵਿਗਿਆਨਕ ਉਪਗ੍ਰਹਿਾਂ 'ਤੇ ਕੰਮ ਕੀਤਾ ਹੈ।

-ਰਿਪੋਰਟਰ ਮਨਿੰਦਰ ਸਿੰਘ ਮੋਂਗਾ ਦੇ ਸਹਿਯੋਗ ਨਾਲ 

ਇਹ ਵੀ ਪੜ੍ਹੋ: ਦਹਿਸ਼ਤਗਰਦ ਅਰਸ਼ ਡੱਲਾ ਦੇ ਗੁਰਗਿਆਂ ਵੱਲੋਂ ਪੁਲਿਸ 'ਤੇ ਫਾਇਰਿੰਗ; ਹੈਂਡ ਗ੍ਰੇਨੇਡ ਹਮਲਾ ਨਾਕਾਮ, ਕੀਤੇ ਕਾਬੂ

Related Post