PTC News
Search
🔍 Search

Satluj movie controversy:‘ਜਿਸ ਫਿਲਮ ਦਾ ਤੁਸੀਂ ਮਜ਼ਾਕ ਉਡਾ ਰਹੇ ਹੋ...ਅਸੀਂ ਉਸ ਲਈ ਲੜਾਈ ਲੜੀ ਹੈ’: ਦਿਲਜੀਤ ਦੋਸਾਂਝ

Satluj movie controversy: ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਨਵੀਂ ਦਿੱਲੀ ਵਿੱਚ ਆਪਣੇ 'ਔਰਾ ਇੰਡੀਆ ਟੂਰ 2026' ਦੇ ਪਹਿਲੇ ਦਿਨ ਆਪਣੀ ਫਿਲਮ 'ਸਤਲੁਜ' ਨੂੰ ਲੈ ਕੇ ਚੱਲ ਰਹੇ ਵਿਵਾਦ ਅਤੇ ਆਨਲਾਈਨ ਟਰੋਲਿੰਗ ਬਾਰੇ ਗੱਲ ਕੀਤੀ।

By  Amritpal Singh October 31st 2026 09:24 AM

Satluj movie controversy: ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਨਵੀਂ ਦਿੱਲੀ ਵਿੱਚ ਆਪਣੇ 'ਔਰਾ ਇੰਡੀਆ ਟੂਰ 2026' ਦੇ ਪਹਿਲੇ ਦਿਨ ਆਪਣੀ ਫਿਲਮ 'ਸਤਲੁਜ' ਨੂੰ ਲੈ ਕੇ ਚੱਲ ਰਹੇ ਵਿਵਾਦ ਅਤੇ ਆਨਲਾਈਨ ਟਰੋਲਿੰਗ ਬਾਰੇ ਗੱਲ ਕੀਤੀ।

ਆਲੋਚਨਾ ਦਾ ਜਵਾਬ ਦਿੰਦਿਆਂ, ਦੋਸਾਂਝ ਨੇ ਉਸ ਫਿਲਮ ਬਾਰੇ ਗੱਲ ਕੀਤੀ ਜੋ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਕਾਰਜਾਂ ਦੁਆਲੇ ਘੁੰਮਦੀ ਹੈ, ਜਿਨ੍ਹਾਂ ਨੇ 1980 ਦੇ ਦਹਾਕੇ ਦੇ ਅਖੀਰ ਅਤੇ 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਪੰਜਾਬ ਵਿੱਚ ਹੋਏ ਕਥਿਤ ਗੈਰ-ਕਾਨੂੰਨੀ ਕਤਲਾਂ ਅਤੇ ਭੇਦਭਰੇ ਦਾਹ-ਸੰਸਕਾਰਾਂ ਵੱਲ ਧਿਆਨ ਦਿਵਾਇਆ ਸੀ, ਇਹ ਉਹ ਦੌਰ ਸੀ ਜੋ ਅਤਿਵਾਦ ਅਤੇ ਬਗ਼ਾਵਤ ਵਿਰੋਧੀ ਕਾਰਵਾਈਆਂ ਲਈ ਜਾਣਿਆ ਜਾਂਦਾ ਹੈ।

ਸਟੇਜ ਤੋਂ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਗਾਇਕ ਨੇ ਸਾਰਿਆਂ ਲਈ ਆਪਣਾ ਪਿਆਰ ਪ੍ਰਗਟਾਇਆ ਅਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬੀਆਂ ਦੇ ਸੰਘਰਸ਼ਾਂ ਨੂੰ ਘੱਟ ਕੇ ਨਾ ਸਮਝਣ।

ਦੋਸਾਂਝ ਨੇ ਕਿਹਾ, "ਮੈਂ ਤੁਹਾਡੇ ਸਾਰਿਆਂ ਨਾਲ ਪਿਆਰ ਕਰਦਾ ਹਾਂ ਕਿਉਂਕਿ ਮੈਂ ਇੱਕ ਕਲਾਕਾਰ ਹਾਂ, ਬ੍ਰੋ। ਮੈਂ ਚੁੱਪ ਹਾਂ, ਇਸ ਲਈ ਮੈਨੂੰ ਚੁੱਪ ਹੀ ਰਹਿਣ ਦਿਓ, ਮੈਂ ਤੁਹਾਡੇ ਸਾਰਿਆਂ ਦਾ ਸਮਰਥਨ ਕਰਦਾ ਹਾਂ, ਪਰ ਪੰਜਾਬੀਆਂ ਨੂੰ ਲੜਨਾ ਨਾ ਸਿਖਾਓ"

ਫਿਲਮ ਦਾ ਸਿੱਧਾ ਹਵਾਲਾ ਦਿੰਦਿਆਂ ਉਨ੍ਹਾਂ ਅੱਗੇ ਕਿਹਾ, "ਜਿਸ ਫਿਲਮ ਦਾ ਤੁਸੀਂ ਸਟੇਜ 'ਤੇ ਮਜ਼ਾਕ ਉਡਾ ਰਹੇ ਹੋ, ਜਸਵੰਤ ਸਿੰਘ ਖਾਲੜਾ ਦੀ ਫਿਲਮ ਅਸੀਂ ਉਸ ਫਿਲਮ ਲਈ ਲੰਬੇ ਸਮੇਂ ਤੱਕ ਲੜਾਈ ਲੜੀ ਹੈ। ਮੈਂ ਤੁਹਾਡੇ ਸਾਰਿਆਂ ਨਾਲ ਪਿਆਰ ਕਰਦਾ ਹਾਂ। ਜੇ ਕੋਈ ਸਾਡੇ ਨਾਲ ਨਫ਼ਰਤ ਕਰਦਾ ਹੈ, ਤਾਂ ਵੀ ਕੋਈ ਗੱਲ ਨਹੀਂ। ਪਰ ਮੈਂ ਤੁਹਾਡੇ ਸਾਰਿਆਂ ਨਾਲ ਪਿਆਰ ਕਰਦਾ ਹਾਂ।"


ਇਸ ਤੋਂ ਪਹਿਲਾਂ ਇਸੇ ਸਾਲ, ਦਿਲਜੀਤ ਦੋਸਾਂਝ ਦੀ ਮੁੱਖ ਭੂਮਿਕਾ ਵਾਲੀ ਫਿਲਮ 'ਸਤਲੁਜ' ਦਾ ਪ੍ਰੀਮੀਅਰ 3 ਜੁਲਾਈ ਨੂੰ ZEE5 'ਤੇ ਹੋਇਆ ਸੀ, ਪਰ ਦੋ ਦਿਨਾਂ ਦੇ ਅੰਦਰ ਹੀ ਇਸ ਨੂੰ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਸੀ।

ਇਹ ਫਿਲਮ ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ,ਜਿਨ੍ਹਾਂ ਨੇ 1980 ਦੇ ਦਹਾਕੇ ਦੇ ਅਖੀਰ ਅਤੇ 1990 ਦੇ ਦਹਾਕੇ ਦੀ ਸ਼ੁਰੂਆਤ ਦੌਰਾਨ ਹੋਏ ਕਥਿਤ ਗੈਰ-ਕਾਨੂੰਨੀ ਕਤਲਾਂ ਅਤੇ ਭੇਦਭਰੇ ਦਾਹ-ਸੰਸਕਾਰਾਂ ਦਾ ਪਰਦਾਫਾਸ਼ ਕੀਤਾ ਸੀ,ਜਦੋਂ ਪੰਜਾਬ ਨੇ ਗੰਭੀਰ ਅਤਿਵਾਦ ਅਤੇ ਬਗ਼ਾਵਤ ਵਿਰੋਧੀ ਕਾਰਵਾਈਆਂ ਵੇਖੀਆਂ ਸਨ। ਖਾਲੜਾ ਆਪ 1995 ਵਿੱਚ 'ਲਾਪਤਾ' ਹੋ ਗਏ ਸਨ,ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਸਤਲੁਜ ਦਰਿਆ 'ਤੇ ਹਰੀਕੇ ਪੁਲ ਨੇੜਿਓਂ ਮਿਲੀ ਸੀ। ਕਥਿਤ ਤੌਰ 'ਤੇ ਉਸ ਵੇਲੇ ਦੇ ਪੰਜਾਬ ਪੁਲੀਸ ਅਧਿਕਾਰੀਆਂ ਦੇ ਕਹਿਣ 'ਤੇ ਉਨ੍ਹਾਂ ਨੂੰ ਅਗਵਾ ਕੀਤਾ ਗਿਆ,ਤਸ਼ੱਦਦ ਕੀਤਾ ਗਿਆ ਅਤੇ ਮਾਰ ਦਿੱਤਾ ਗਿਆ ਸੀ।

ਇਸ ਦੌਰਾਨ,ਦਿਲਜੀਤ ਦੋਸਾਂਝ ਨੇ ਰਾਜਧਾਨੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹਾਊਸਫੁੱਲ ਸ਼ੋਅ ਦੇ ਨਾਲ ਆਪਣੇ 'ਰੂਪੇ ਔਰਾ ਇੰਡੀਆ ਟੂਰ 2026' ਦੀ ਸ਼ੁਰੂਆਤ ਕੀਤੀ।

ਬੁੱਕਮਾਈਸ਼ੋਅ (BookMyShow) ਦੇ ਲਾਈਵ ਐਂਟਰਟੇਨਮੈਂਟ ਐਕਸਪੀਰੀਅੰਸ ਡਿਵੀਜ਼ਨ,ਬੁੱਕਮਾਈਸ਼ੋਅ ਲਾਈਵ ਅਤੇ ਲਾਈਵ ਨੇਸ਼ਨ ਦੁਆਰਾ ਸਹਿ-ਨਿਰਮਾਣ ਅਤੇ ਪ੍ਰਮੋਟ ਕੀਤਾ ਗਿਆ ਇਹ ਟੂਰ,'ਔਰਾ' ਦੇ ਅੰਤਰਰਾਸ਼ਟਰੀ ਪੱਧਰ 'ਤੇ ਬਲਾਕਬਸਟਰ ਰਹਿਣ ਤੋਂ ਬਾਅਦ ਦੋਸਾਂਝ ਨੂੰ ਦੇਸ਼ ਭਰ ਦੇ ਦਰਸ਼ਕਾਂ ਦੇ ਰੂ-ਬਰੂ ਕਰਵਾਏਗਾ।

Related Post