ਸਾਵਧਾਨ: ਵਿਗਿਆਨੀਆਂ ਨੇ 50 ਹਜ਼ਾਰ ਸਾਲਾਂ ਤੋਂ ਸਾਇਬੇਰੀਆ ਦੀ ਬਰਫ 'ਚ ਦੱਬਿਆ ਵਾਇਰਸ ਕੀਤਾ ਜ਼ਿੰਦਾ

By  Jasmeet Singh December 4th 2022 04:33 PM -- Updated: December 4th 2022 04:35 PM

ਮਾਸਕੋ: ਅੰਤਰਰਾਸ਼ਟਰੀ ਵਿਗਿਆਨੀਆਂ ਦੀ ਇੱਕ ਟੀਮ ਨੇ ਦੁਨੀਆ ਦੇ ਸਭ ਤੋਂ ਪੁਰਾਣੇ ਵਾਇਰਸ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ। ਇਹ ਵਾਇਰਸ ਲੱਖਾਂ ਸਾਲਾਂ ਤੋਂ ਰੂਸ ਦੇ ਬਰਫ਼ ਨਾਲ ਜੰਮੇ ਸਾਇਬੇਰੀਆ ਖੇਤਰ ਵਿੱਚ ਪਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਵਾਇਰਸ ਲਗਭਗ 50 ਹਜ਼ਾਰ ਸਾਲ ਪੁਰਾਣਾ ਹੈ। ਇਨ੍ਹਾਂ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਸਾਇਬੇਰੀਆ ਵਿੱਚ ਪਿਘਲ ਰਹੀ ਬਰਫ਼ ਮਨੁੱਖਤਾ ਲਈ ਵੱਡਾ ਖ਼ਤਰਾ ਪੈਦਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਵਾਇਰਸ ਅਜੇ ਵੀ ਜੀਵਿਤ ਜੀਵਾਂ ਨੂੰ ਸੰਕਰਮਿਤ ਕਰਨ ਦੀ ਸਮਰੱਥਾ ਰੱਖਦੇ ਹਨ। ਰੂਸ ਨੇ ਇਨ੍ਹਾਂ 'ਭੂਤੀਆ' ਵਾਇਰਸਾਂ ਬਾਰੇ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ: 2022 ਲਈ ਬਾਬਾ ਵਾਂਗਾ ਦੀਆਂ 6 ਵਿੱਚੋਂ 3 ਭਵਿੱਖਬਾਣੀਆਂ ਹੋਈਆਂ ਸੱਚੀਆਂ, ਜਾਣੋ ਇਸ ਸਾਲ ਦੀਆਂ ਭਵਿੱਖਬਾਣੀਆਂ ਬਾਰੇ



ਇੰਨਾ ਹੀ ਨਹੀਂ ਇਸ ਸਭ ਤੋਂ ਪੁਰਾਣੇ ਵਾਇਰਸ ਨੇ ਲੈਬ ਦੇ ਅੰਦਰ ਅਮੀਬਾ ਨੂੰ ਸੰਕਰਮਿਤ ਕੀਤਾ। ਵਿਗਿਆਨੀਆਂ ਦੀ ਟੀਮ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਸਭ ਤੋਂ ਪੁਰਾਣਾ ਵਾਇਰਸ 50 ਹਜ਼ਾਰ ਸਾਲ ਪੁਰਾਣਾ ਸੀ। ਵਿਗਿਆਨੀਆਂ ਦੀ ਟੀਮ ਦੇ ਮੈਂਬਰ ਜੀਨ ਮਿਸ਼ੇਲ ਕਲੇਵਰੀ ਨੇ ਕਿਹਾ ਕਿ 48,500 ਸਾਲ ਇੱਕ ਵਿਸ਼ਵ ਰਿਕਾਰਡ ਹੈ। ਤਾਜ਼ਾ ਅਧਿਐਨ 'ਚ ਇਸ ਟੀਮ ਨੇ ਕੁੱਲ 7 ਪ੍ਰਾਚੀਨ ਵਾਇਰਸਾਂ ਦਾ ਅਧਿਐਨ ਕੀਤਾ ਹੈ। ਇਸ ਗਰੁੱਪ ਵਿੱਚ ਰੂਸ, ਫਰਾਂਸ ਅਤੇ ਜਰਮਨੀ ਦੇ ਵਿਗਿਆਨੀ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਵਿਗਿਆਨੀਆਂ ਨੇ 30 ਹਜ਼ਾਰ ਸਾਲ ਪੁਰਾਣੇ ਦੋ ਵਾਇਰਸਾਂ ਨੂੰ ਮੁੜ ਸੁਰਜੀਤ ਕੀਤਾ ਸੀ।

ਬਾਬਾ ਵੇਂਗਾ ਦੀ ਭਵਿੱਖਬਾਣੀ ਸੱਚ ਹੋਣ ਜਾ ਰਹੀ ਹੈ?

ਦੁਨੀਆ ਦੇ ਮਸ਼ਹੂਰ ਜੋਤਸ਼ੀਆਂ ਵਿੱਚ ਬੁਲਗਾਰੀਆ ਦੀ ਬਾਬਾ ਵੇਂਗਾ ਦਾ ਨਾਂ ਸਭ ਤੋਂ ਉੱਤੇ ਆਉਂਦਾ ਹੈ। ਹੁਣ ਤੱਕ ਬਾਬਾ ਵੇਂਗਾ ਵੱਲੋਂ ਕੀਤੀਆਂ ਕਈ ਭਵਿੱਖਬਾਣੀਆਂ ਸਹੀ ਸਾਬਤ ਹੋਈਆਂ ਹਨ। ਬਾਬਾ ਵੇਂਗਾ ਨੇ ਸਾਲ 2022 ਲਈ ਕਈ ਡਰਾਉਣੀਆਂ ਭਵਿੱਖਬਾਣੀਆਂ ਕੀਤੀਆਂ ਸਨ, ਜਿਨ੍ਹਾਂ ਵਿੱਚੋਂ ਹੁਣ ਤੱਕ 2 ਸਹੀ ਸਾਬਤ ਹੋਈਆਂ ਹਨ।

ਬਾਬਾ ਵੇਂਗਾ ਨੇ ਆਪਣੀ ਭਵਿੱਖਬਾਣੀ ਵਿੱਚ ਕਿਹਾ ਸੀ ਕਿ ਸਾਲ 2022 ਵਿੱਚ ਇੱਕ ਖਤਰਨਾਕ ਵਾਇਰਸ ਸਾਹਮਣੇ ਆਵੇਗਾ। ਇਹ ਘਾਤਕ ਵਾਇਰਸ ਰੂਸ ਦੇ ਸਾਇਬੇਰੀਆ ਤੋਂ ਨਿਕਲੇਗਾ। ਉਸ ਨੇ ਦੱਸਿਆ ਸੀ ਕਿ ਇਹ ਵਾਇਰਸ ਹੁਣ ਤੱਕ ਜੰਮਿਆ ਹੋਇਆ ਸੀ ਪਰ ਸਾਲ 2022 'ਚ ਜਲਵਾਯੂ ਪਰਿਵਰਤਨ ਕਾਰਨ ਬਰਫ ਪਿਘਲ ਜਾਵੇਗੀ ਅਤੇ ਇਹ ਵਾਇਰਸ ਫੈਲ ਜਾਵੇਗਾ। ਇਸ ਵਾਇਰਸ ਕਾਰਨ ਪੂਰੀ ਦੁਨੀਆ ਵਿੱਚ ਸਥਿਤੀ ਬੇਕਾਬੂ ਹੋ ਜਾਵੇਗੀ।

ਇਹ ਵੀ ਪੜ੍ਹੋ: ਬਾਬਾ ਵਾਂਗਾ ਦੀਆਂ 15 ਹੈਰਾਨੀਜਨਕ ਭਵਿੱਖਬਾਣੀਆਂ, ਜਿਨ੍ਹਾਂ 'ਚ ਹਿੰਦ ਅਤੇ ਰੂਸ ਵੀ ਸ਼ਾਮਿਲ

ਬਾਬਾ ਵੇਂਗਾ ਨੇ ਸਾਲ 2022 ਲਈ 6 ਭਵਿੱਖਬਾਣੀਆਂ ਕੀਤੀਆਂ ਸਨ। ਇਨ੍ਹਾਂ ਵਿੱਚੋਂ ਦੋ ਸੱਚ ਸਾਬਤ ਹੋਈਆਂ ਹਨ। ਉਨ੍ਹਾਂ ਕਿਹਾ ਸੀ ਕਿ ਕਈ ਏਸ਼ੀਆਈ ਦੇਸ਼ਾਂ ਅਤੇ ਆਸਟ੍ਰੇਲੀਆ ਵਿੱਚ ਭਿਆਨਕ ਹੜ੍ਹ ਆਉਣਗੇ। ਇਹ ਗੱਲ ਬਿਲਕੁਲ ਸੱਚ ਨਿਕਲੀ। ਇਸ ਤੋਂ ਇਲਾਵਾ ਬਾਬਾ ਵੇਂਗਾ ਨੇ ਕਈ ਸ਼ਹਿਰਾਂ ਵਿੱਚ ਸੋਕੇ ਦੀ ਭਵਿੱਖਬਾਣੀ ਵੀ ਕੀਤੀ ਸੀ। ਇਸ ਸਮੇਂ ਯੂਰਪ ਦੇ ਕਈ ਇਲਾਕਿਆਂ ਵਿੱਚ ਸੋਕਾ ਪੈ ਰਿਹਾ ਹੈ।

Related Post