Indore Temple Accident: ਇੰਦੌਰ ’ਚ ਰਾਮ ਨੌਮੀ ’ਤੇ ਵਾਪਰਿਆ ਵੱਡਾ ਹਾਦਸਾ, ਮੰਦਿਰ ਦੀ ਛੱਤ ਡਿੱਗਣ ਕਾਰਨ 13 ਲੋਕਾਂ ਦੀ ਮੌਤ, ਬਚਾਅ ਕਾਰਜ ਜਾਰੀ
ਇੰਦੌਰ 'ਚ ਰਾਮ ਨੌਮੀ 'ਤੇ ਵੱਡਾ ਹਾਦਸਾ ਵਾਪਰਿਆ ਹੈ। ਸਨੇਹ ਨਗਰ ਨੇੜੇ ਪਟੇਲ ਨਗਰ 'ਚ ਸ਼੍ਰੀ ਬੇਲੇਸ਼ਵਰ ਮਹਾਦੇਵ ਝੁਲੇਲਾਲ ਮੰਦਿਰ 'ਚ ਪੌੜੀ ਦੀ ਛੱਤ ਡਿੱਗਣ ਕਾਰਨ 25 ਤੋਂ ਵੱਧ ਲੋਕ ਜ਼ਮੀਨ ਦੇ ਅੰਦਰ ਧੱਸ ਗਏ।
Indore Temple Accident: ਇੰਦੌਰ 'ਚ ਰਾਮ ਨੌਮੀ 'ਤੇ ਵੱਡਾ ਹਾਦਸਾ ਵਾਪਰਿਆ ਹੈ। ਸਨੇਹ ਨਗਰ ਨੇੜੇ ਪਟੇਲ ਨਗਰ 'ਚ ਸ਼੍ਰੀ ਬੇਲੇਸ਼ਵਰ ਮਹਾਦੇਵ ਝੁਲੇਲਾਲ ਮੰਦਿਰ 'ਚ ਪੌੜੀ ਦੀ ਛੱਤ ਡਿੱਗਣ ਕਾਰਨ 25 ਤੋਂ ਵੱਧ ਲੋਕ ਜ਼ਮੀਨ ਦੇ ਅੰਦਰ ਧੱਸ ਗਏ। ਫਿਲਹਾਲ ਪੌੜੀ 'ਚ ਡਿੱਗੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਾਦਸੇ ’ਚ 13 ਲੋਕਾਂ ਦੀ ਹੋਈ ਮੌਤ
ਮਾਮਲੇ ਸਬੰਧੀ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਦੱਸਿਆ ਕਿ ਇੰਦੌਰ ਮੰਦਰ 'ਚ ਡਿੱਗੀ ਪੌੜੀਆਂ ਦਾ ਖੂਹ 19 ਲੋਕਾਂ ਨੂੰ ਬਚਾਇਆ ਗਿਆ। ਤਾਜ਼ਾ ਜਾਣਕਾਰੀ ਅਨੁਸਾਰ 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ- 10 ਔਰਤਾਂ ਅਤੇ ਇੱਕ ਪੁਰਸ਼। ਬਚਾਏ ਗਏ 19 ਲੋਕਾਂ ਵਿੱਚੋਂ ਦੋ ਦੀ ਮੌਤ ਹੋ ਗਈ। ਇਸ ਤਰ੍ਹਾਂ ਕੁੱਲ 13 ਮੌਤਾਂ ਹੋ ਚੁੱਕੀਆਂ ਹਨ। ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਮੀਡੀਆ ਰਿਪਰੋਟਾਂ ਦੀ ਮੰਨੀਏ ਤਾਂ ਹਾਦਸੇ ਤੋਂ ਬਾਅਦ ਵੀ ਕਾਫੀ ਦੇਰ ਤੱਕ ਫਾਇਰ ਬ੍ਰਿਗੇਡ, ਐਂਬੂਲੈਂਸ ਅਤੇ 108 ਗੱਡੀਆਂ ਮੌਕੇ 'ਤੇ ਨਹੀਂ ਪਹੁੰਚੀਆਂ। ਕੁਝ ਲੋਕਾਂ ਨੂੰ ਕਿਸੇ ਤਰ੍ਹਾਂ ਬਾਹਰ ਕੱਢ ਦਿੱਤਾ ਗਿਆ। ਘਟਨਾ ਤੋਂ ਬਾਅਦ ਡਿੱਗੇ ਹੋਏ ਲੋਕਾਂ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੂਰਾ ਹਾਲ ਹੋਇਆ ਪਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏਤਾਂ ਹੁਣ ਤੱਕ ਪੰਜ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।
ਪ੍ਰਸ਼ਾਸਨਿਕ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਕਈ ਸੀਨੀਅਰ ਅਧਿਕਾਰੀ ਵੀ ਪਹੁੰਚ ਰਹੇ ਹਨ। ਪੁਲਿਸ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਸਾਰੇ ਸ਼ਰਧਾਲੂਆਂ ਨੂੰ ਮੰਦਿਰ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਐਂਬੂਲੈਂਸ ਵੀ ਪਹੁੰਚ ਗਈ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਜਿਹੜੇ ਲੋਕ ਪੌੜੀ ’ਚ ਡਿੱਗੇ ਹਨ ਉਨ੍ਹਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ। ਫਿਲਹਾਲ ਉਨ੍ਹਾਂ ਨੂੰ ਰੱਸੀ ਨਾਲ ਬਾਹਰ ਕੱਢਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Pak Govt Twitter Ban In India: ਭਾਰਤ ਦੀ ਪਾਕਿਸਤਾਨ ਖਿਲਾਫ ਵੱਡੀ ਕਾਰਵਾਈ, ਪਾਕਿ ਸਰਕਾਰ ਦੇ ਟਵਿੱਟਰ ਅਕਾਊਂਟ 'ਤੇ ਲਗਾਈ ਪਾਬੰਦੀ