Bikram Singh Majithia Release highlights : ਚੰਡੀਗੜ੍ਹ ਸਥਿਤ ਰਿਹਾਇਸ਼ ਪਹੁੰਚੇ ਬਿਕਰਮ ਸਿੰਘ ਮਜੀਠੀਆ; ਪਾਰਟੀ ਦੇ ਆਗੂਆਂ ਨੇ ਕੀਤਾ ਭਰਵਾਂ ਸਵਾਗਤ

Bikram Singh Majithia Release From Jail Live Updates : ਬਿਕਰਮ ਸਿੰਘ ਮਜੀਠੀਆ ਦੀ ਅੱਜ ਰਿਹਾਈ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਮਜੀਠੀਆ 10 ਵਜੇ ਦੇ ਕਰੀਬ ਜੇਲ੍ਹ ਵਿਚੋਂ ਬਾਹਰ ਆ ਸਕਦੇ ਹਨ। ਅਕਾਲੀ ਆਗੂ ਨੂੰ ਬੀਤੇ ਦਿਨ ਸੁਪਰੀਮ ਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਜ਼ਮਾਨਤ ਦਿੱਤੀ ਹੈ।

By  Aarti February 2nd 2026 01:51 PM -- Updated: February 3rd 2026 08:39 PM

Feb 3, 2026 08:39 PM

Vichar Taqrar, 'ਟਾਈਗਰ ਜ਼ਿੰਦਾ ਹੈ'

Feb 3, 2026 08:34 PM

ਸਾਂਸਦ ਹਰਸਿਮਰਤ ਕੌਰ ਬਾਦਲ ਨੇ ਘੇਰੀ ਮਾਨ ਸਰਕਾਰ

Feb 3, 2026 08:03 PM

ਬਿਕਰਮ ਮਜੀਠੀਆ ਦੀ ਰਿਹਾਈ ਤੋਂ ਬਾਅਦ ਡਾ.ਦਲਜੀਤ ਸਿੰਘ ਚੀਮਾ

Feb 3, 2026 06:54 PM

ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਤੋਂ ਨਿਕਲਦੇ ਹੀ ਮਾਤਾ ਜੀ ਨੂੰ ਕੀਤੀ ਵੀਡਿੳ ਕਾਲ


Feb 3, 2026 05:49 PM

Bikram Singh Majithia Release Live Updates : ਡੇਰਾ ਬਿਆਸ ਮੁਖੀ ਬਾਰੇ CM ਭਗਵੰਤ ਮਾਨ ਦੇ ਬਿਆਨ ਦੀ ਭਾਜਪਾ ਆਗੂ ਮਨੋਰੰਜਨ ਕਾਲੀਆ ਵੱਲੋਂ ਨਿੰਦਾ

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਬਾਰੇ ਕੀਤੇ ਗਏ ਬਿਆਨਾਂ ਦੀ ਕੜੀ ਨਿੰਦਾ ਕੀਤੀ ਹੈ

Feb 3, 2026 04:39 PM

ਪਟਿਆਲਾ ਪਹੁੰਚੇ ਬਿਕਰਮ ਸਿੰਘ ਮਜੀਠੀਆ

  • ਅੱਜ ਹੀ ਨਾਭਾ ਜੇਲ੍ਹ ਤੋਂ ਹੋਈ ਹੈ ਬਿਕਰਮ ਸਿੰਘ ਮਜੀਠੀਆ ਦੀ ਰਿਹਾਈ
  • ਰਿਹਾਈ ਤੋਂ ਬਾਅਦ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਹੁੰਚੇ ਮਜੀਠੀਆ

Feb 3, 2026 03:15 PM

Bikram Singh Majithia Release Live Updates 'ਇਨ੍ਹਾਂ ਰੰਗੇ ਬਿੱਲਿਆਂ ਨੂੰ ਕਹਿ ਦਿਓ ,ਟਾਈਗਰ ਅਭੀ ਜਿੰਦਾ ਹੈ' : ਬਿਕਰਮ ਸਿੰਘ ਮਜੀਠੀਆ

Bikram Singh Majithia Release Live Updates 

 'ਇਨ੍ਹਾਂ ਰੰਗੇ ਬਿੱਲਿਆਂ ਨੂੰ ਕਹਿ ਦਿਓ ,ਟਾਈਗਰ ਅਭੀ ਜਿੰਦਾ ਹੈ' : ਬਿਕਰਮ ਸਿੰਘ ਮਜੀਠੀਆ

Feb 3, 2026 03:12 PM

'ਨਾ ਮਜੀਠੀਆ ਰੁਕੇਗਾ, ਨਾ ਝੁਕੇਗਾ'

  • ਜੇਲ੍ਹ ’ਚੋਂ ਬਾਹਰ ਆਉਂਦੇ ਹੀ ਗਰਜੇ ਬਿਕਰਮ ਸਿੰਘ ਮਜੀਠੀਆ 
  • ਕਿਹਾ-ਸੁਰੱਖਿਆ ਹਟਾਉਣੀ ਹੈ ਤਾਂ ਹਟਾ ਲਓ ਜੋ ਕਰਨਾ ਹੈ ਕਰ ਲਓ ਪਰ ਮੈ ਨਹੀਂ ਰੁਕਾਂਗਾ'
  • 'ਮੈ ਪੰਜਾਬ ਦੇ ਹਰ ਵਰਗ ਦੀ ਗੱਲ ਠੋਕ ਵਜਾ ਕੇ ਕਰਾਂਗਾ'

Feb 3, 2026 03:02 PM

Bikram Singh Majithia Release Live Updates : ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਸਰਕਾਰ ਨੂੰ ਘੇਰਿਆ

 ਬਿਕਰਮ ਸਿੰਘ ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਸਰਕਾਰ ਨੂੰ ਘੇਰਿਆ 

'ਜਿਨ੍ਹਾਂ ਸਰਕਾਰ ਦੱਬਦੀ ਸੀ, ਉਨ੍ਹਾਂ ਵਾਹਿਗੁਰੂ ਬਲ ਬਖ਼ਸ਼ਦਾ ਸੀ'

'ਜਦੋਂ ਮੈਨੂੰ ਪਤਾ ਲੱਗਦਾ ਸੀ ਕਿ ਪੁਲਿਸ ਮੇਰੇ 'ਤੇ ਨਵਾਂ ਪਰਚਾ ਦੇਣ ਲੱਗੀ ਹੈ ਤਾਂ ਚਾਅ ਚੜ੍ਹਦਾ ਸੀ' 

'ਸਰਕਾਰ ਚਾਹੁੰਦੀ ਸੀ ਕਿ ਮੈਂ ਮਰਿਆ ਬਾਹਰ ਆਵਾਂ'

'ਮੈਨੂੰ ਸ਼ਹੀਦੀ ਦਿਹਾੜਿਆਂ ਨੇ ਬਹੁਤ ਬਲ ਦਿੱਤਾ'

ਬਿਕਰਮ ਸਿੰਘ ਮਜੀਠੀਆ ਨੇ ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ 

Feb 3, 2026 02:40 PM

Bikram Singh Majithia Release Live Updates : ਅਕਾਲੀ ਵਰਕਰਾਂ ਨੇ ਉਤਸ਼ਾਹ 'ਚ ਛੱਡੇ ਜੈਕਾਰੇ

 Bikram Singh Majithia Release Live Updates :  ਬਿਕਰਮ ਸਿੰਘ ਮ਼ਜੀਠੀਆ ਨੇ ਜੇਲ੍ਹ ਤੋਂ ਬਾਹਰ ਆਉਣ ਦੇ ਸਾਰ ਹੀ ਆਪਣੀਆਂ ਮੁੱਛਾਂ ਨੂੰ ਤਾਅ ਦਿੱਤਾ। ਉਨ੍ਹਾਂ ਨੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਸੀ। ਇਸ ਮੌਕੇ ਸੀਨੀਅਰ ਅਕਾਲੀ ਲੀਡਰਾਂ ਤੇ ਵਰਕਰਾਂ ਨੇ ਉਨ੍ਹਾਂ ਦੇ ਗਲੇ ਵਿਚ ਸਿਰੋਪਾਓ ਪਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਅਕਾਲੀ ਵਰਕਰਾਂ ਤੇ ਸਮਰਥਕਾਂ ਦਾ ਜੇਲ੍ਹ ਦੇ ਬਾਹਰ ਸਵੇਰ ਤੋਂ ਹੀ ਤਾਂਤਾ ਲੱਗਾ ਹੋਇਆ ਸੀ।


Feb 3, 2026 02:26 PM

Bikram Singh Majithia Release Live Updates : ਨਾਭਾ ਜੇਲ੍ਹ ਤੋਂ ਬਾਹਰ ਆਏ ਬਿਕਰਮ ਸਿੰਘ ਮਜੀਠੀਆ

ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਜੇਲ੍ਹ ਤੋਂ ਬਾਹਰ ਆ ਗਏ ਹਨ। ਉਨ੍ਹਾਂ ਨੂੰ ਲੰਘੇ ਦਿਨ ਹੀ ਜ਼ਮਾਨਤ ਮਿਲ ਗਈ ਸੀ ਪਰ ਅਦਾਲਤ ਦੀਆਂ ਕੁਝ ਜ਼ਰੂਰੀ ਕਾਰਵਾਈ ਕਾਰਨ ਉਨ੍ਹਾਂ ਦੀ ਜੇਲ੍ਹ ਵਿਚੋਂ ਰਿਹਾਈ ਅੱਜ ਹੋਈ ਹੈ। ਉਨ੍ਹਾਂ ਦੇ ਬਾਹਰ ਆਉਂਦੇ ਸਾਰ ਹੀ ਬੋਲੇ ਸੋ ਨਿਹਾਲ ਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਇਸ ਮੌਕੇ ਹਜ਼ਾਰਾਂ ਦੀ ਤਾਦਾਦ ਵਿਚ ਅਕਾਲੀ ਵਰਕਰ ਤੇ ਸੀਨੀਅਰ ਅਕਾਲੀ ਆਗੂ ਪਹੁੰਚ ਗਏ ਹਨ। ਬਿਕਰਮ ਸਿੰਘ ਮਜੀਠੀਆ ਦੀ ਇਕ ਝਲਕ ਪਾਉਣ ਲਈ ਪਹੁੰਚੇ ਵਰਕਰਾਂ ਦੇ ਹਜ਼ੂਮ ਨੇ ਬਿਕਰਮ ਤੇਰੀ ਸੋਚ ਉਤੇ ਪਹਿਰਾ ਦਿਆਂਗੇ ਠੋਕ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਹਨ।

  

Feb 3, 2026 02:24 PM

Bikram Singh Majithia Release Live Updates : ਜੇਲ੍ਹ ਤੋਂ ਬਾਹਰ ਆ ਗਏ Bikram Singh Majithia, ਦੇਖੋ ਪਹਿਲੀਆਂ ਤਸਵੀਰਾਂ Live

Feb 3, 2026 02:21 PM

ਜੇਲ੍ਹ ਤੋਂ ਬਾਹਰ ਆ ਗਏ Bikram Singh Majithia, ਦੇਖੋ ਪਹਿਲੀਆਂ ਤਸਵੀਰਾਂ

Feb 3, 2026 02:20 PM

Bikram Singh Majithia Release Live Updates : ਮਾਝੇ ਦੇ ਜਰਨੈਲ ਦੀ ਰਿਹਾਈ ,ਨਾਭਾ ਜੇਲ੍ਹ 'ਚੋਂ ਬਾਹਰ ਆਏ ਬਿਕਰਮ ਸਿੰਘ ਮਜੀਠੀਆ

 Bikram Singh Majithia Release Live Updates : ਮਾਝੇ ਦੇ ਜਰਨੈਲ ਦੀ ਰਿਹਾਈ ,ਨਾਭਾ ਜੇਲ੍ਹ 'ਚੋਂ ਬਾਹਰ ਆਏ ਬਿਕਰਮ ਸਿੰਘ ਮਜੀਠੀਆ 


Feb 3, 2026 02:16 PM

Bikram Singh Majithia Release Live Updates : ਨਾਭਾ ਜੇਲ੍ਹ ਦੇ ਬਾਹਰ ਹਲਚਲ ਤੇਜ਼

ਨਾਭਾ ਜੇਲ੍ਹ ਦੇ ਬਾਹਰ ਹਲਚਲ ਤੇਜ਼ ਹੋ ਗਈ ਹੈ। ਜੇਲ੍ਹ ਵਿੱਚ ਈ-ਮੇਲ ਪਹੁੰਚਣ ਤੋਂ ਬਾਅਦ ਹੀ ਬਿਕਰਮ ਮਜੀਠੀਆ ਦੇ ਬਾਹਰ ਆਉਣ ਦੀਆਂ ਘੜੀਆਂ ਤੇਜ਼ ਹੋ ਗਈਆਂ ਹਨ। ਜੇਲ੍ਹ ਦੇ ਗੇਟ ਦੇ ਬਾਹਰ ਮੀਡੀਆ ਦਾ ਵੀ ਜਮਾਵੜਾ ਲੱਗ ਗਿਆ ਹੈ।

 

Feb 3, 2026 02:01 PM

Bikram Singh Majithia Release Live Updates : ਨਾਭਾ ਜੇਲ੍ਹ ਦੇ ਬਾਹਰ ਪਹੁੰਚੇ ਗਨੀਵ ਕੌਰ ਮਜੀਠੀਆ

ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿਚ ਬੰਦ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵਲੋਂ ਕੱਲ੍ਹ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਜ਼ਮਾਨਤ ਮਿਲ ਗਈ ਸੀ। ਜ਼ਮਾਨਤ ਮਿਲਣ ਉਪਰੰਤ ਜਿਥੇ ਵੱਡੀ ਗਿਣਤੀ ’ਚ ਅਕਾਲੀ ਆਗੂ ਤੇ ਵਰਕਰ ਮਜੀਠੀਆ ਦਾ ਸਵਾਗਤ ਕਰਨ ਲਈ ਜੇਲ੍ਹ ਦੇ ਬਾਹਰ ਪਹੁੰਚ ਰਹੇ ਹਨ, ਉਥੇ ਹੀ ਬਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਤੇ ਵਿਧਾਇਕਾ ਗਨੀਵ ਕੌਰ ਮਜੀਠੀਆ ਵੀ ਪਹੁੰਚ ਗਏ ਹਨ। ਜੇਲ੍ਹ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਉਹ ਜਿਥੇ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਕਰਦੇ ਹਨ ਉੱਥੇ ਨਾਲ ਹੀ ਉਹ ਸੁਪਰੀਮ ਕੋਰਟ ਦਾ ਵੀ ਧੰਨਵਾਦ ਕਰਦੇ ਹਨ।

 

Feb 3, 2026 01:53 PM

Bikram Singh Majithia Release Live Updates : ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਨੂੰ ਲੈ ਕੇ ਮਲੇਰਕੋਟਲੇ 'ਚ ਮੁਸਲਿਮ ਭਾਈਚਾਰੇ 'ਚ ਖੁਸ਼ੀ ਦੀ ਲਹਿਰ

 Bikram Singh Majithia Release Live Updates :  ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਨੂੰ ਲੈ ਕੇ ਮਲੇਰਕੋਟਲੇ ਦੇ ਵਿੱਚ ਮੁਸਲਿਮ ਭਾਈਚਾਰੇ 'ਚ ਕਾਫੀ ਜ਼ਿਆਦਾ ਖੁਸ਼ੀ ਦੇਖਣ ਨੂੰ ਮਿਲੀ ਹੈ ਅਤੇ ਹਲਕਾ ਇੰਚਾਰਜ ਜਾਹਿਨਾ ਸੁਲੇਮਾਨ ਅਤੇ ਵਰਕਰਾਂ ਵੱਲੋਂ ਲੱਡੂ ਵੰਡੇ ਗਏ। 


Feb 3, 2026 01:50 PM

Bikram Singh Majithia Release Live Updates : ਜਦੋਂ ਸ਼ੇਰ ਆ ਗਿਆ ਬਾਹਰ ,ਫ਼ਿਰ ਦੇਖਣਾ ਕੀ ਬਣਦਾ : ਗਨੀਵ ਕੌਰ ਮਜੀਠੀਆ

ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜਲਦੀ ਹੀ ਪਟਿਆਲਾ ਦੀ ਨਾਭਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਵੇਗਾ। ਉਨ੍ਹਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਵੀ ਜੇਲ੍ਹ ਦੇ ਬਾਹਰ ਪਹੁੰਚ ਗਈ ਹੈ। ਉਨ੍ਹਾਂ ਕਿਹਾ, ਸਰਕਾਰ ਨੇ ਜਿਨ੍ਹਾਂ ਧੱਕਾ ਕਰਨਾ ਸੀ , ਕਰ ਲਿਆ ਹੈ। ਹੁਣ ਸ਼ੇਰ ਬਾਹਰ ਆਵੇਗਾ। 


Feb 3, 2026 01:31 PM

Bikram Singh Majithia Release Live Updates : CM ਭਗਵੰਤ ਮਾਨ ਵੱਲੋਂ ਕੀਤੇ ਟਵੀਟ 'ਤੇ ਸੁਖਪਾਲ ਸਿੰਘ ਖਹਿਰਾ ਨੇ CM 'ਤੇ ਕਸਿਆ ਤੰਜ

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦਿਆਂ ਲਿਖਿਆ ;

ਜਦੋਂ ਅਹੁਦਾ ਹੰਕਾਰ ਵਿੱਚ ਤਬਦੀਲ ਹੋਜੇ

ਜਦੋਂ ਝੂਠ ਸਰਕਾਰ ਦੀ ਦਲੀਲ ਹੋਜੇ

ਜਦੋਂ ਚੋਰਾਂ ਨਾਲ CM ਭਗਵੰਤ ਮਾਨ ਦੀ ਡੀਲ ਹੋਜੇ

ਸਾਰੀ ਵਜ਼ਾਰਤ ਦੀ ਜੀਭਾ ਫ਼ਿਰ ਸੀਲ ਹੋਜੇ

ਲਹੂ ਪਰਜਾ ਦਾ ਰਾਜੇ ਲਈ ਛਬੀਲ ਹੋਜੇ

ਉਸ ਸੂਬੇ ਦਾ ਸੱਚੀਂ ਫ਼ਿਰ ਰੱਬ ਰਾਖਾ !

Feb 3, 2026 01:25 PM

Nabha Jail Clash : Majithia ਦੀ ਰਿਹਾਈ ਤੋਂ ਪਹਿਲਾਂ ਹੰਗਾਮਾ

Feb 3, 2026 01:25 PM

'ਮਜੀਠੀਆ ਮੁੱਛਾਂ ਨੂੰ ਤਾਅ ਨਾ ਦੇਣ, ਸੋਸ਼ਲ ਮੀਡੀਆ 'ਤੇ ਕੁਝ ਨਾ ਕਹਿਣ'

Bikram singh Majithia Release Live : ਵਕੀਲ ਤੋਂ ਸੁਣੋ ਅਦਾਲਤ 'ਚ ਸਰਕਾਰ ਨੇ ਕਿਹੜੀਆਂ ਰੱਖੀਆਂ ਸੀ ਸ਼ਰਤਾਂ, ਨਾਭਾ ਜੇਲ੍ਹ ਬਾਹਰ ਗਰਜੇ ਗਨੀਵ ਕੌਰ ਮਜੀਠੀਆ

Feb 3, 2026 01:24 PM

Bikram Singh Majithia Release Live Updates : ਗਨੀਵ ਕੌਰ ਮਜੀਠੀਆ ਦੀ ਗੱਡੀ 'ਚ ਬਿਕਰਮ ਸਿੰਘ ਮਜੀਠੀਆ ਦੇ ਕੱਪੜੇ ਆਏ ਨਜ਼ਰ

 Bikram Singh Majithia Release Live Updates : ਗਨੀਵ ਕੌਰ ਮਜੀਠੀਆ ਦੀ ਗੱਡੀ 'ਚ ਬਿਕਰਮ ਸਿੰਘ ਮਜੀਠੀਆ ਦੇ ਕੱਪੜੇ ਆਏ ਨਜ਼ਰ

ਥਾਰ ਗੱਡੀ ਦੀ ਪਿਛਲੀ ਸੀਟ 'ਤੇ ਚਿੱਟਾ ਕੁੜਤਾ-ਪਜਾਮਾ ਸਾਫ਼ ਨਜ਼ਰ ਆ ਰਿਹਾ ਹੈ 

Feb 3, 2026 01:04 PM

ਵਿਧਾਇਕਾ ਗਨੀਵ ਕੌਰ ਮਜੀਠੀਆ ਨਾਲ ਕੌਣ-ਕੌਣ ? ਵੇਖੋ ਲਾਈਵ

ਕੁਝ ਹੀ ਸਮੇਂ 'ਚ ਬਿਕਰਮ ਮਜੀਠੀਆ ਆ ਰਹੇ ਜੇਲ੍ਹ 'ਚੋਂ ਬਾਹਰ

Feb 3, 2026 01:01 PM

ਬਿਕਰਮ ਸਿੰਘ ਮਜੀਠੀਆ ਦੀ ਧਰਮਪਤਨੀ ਤੇ ਵਿਧਾਇਕਾ ਗਿਨੀਵ ਕੌਰ ਵੀ ਅਕਾਲੀ ਆਗੂ ਦੀ ਰਿਹਾਈ ਨੂੰ ਲੈ ਕੇ ਨਾਭਾ ਜੇਲ੍ਹ ਪਹੁੰਚ ਚੁੱਕੇ ਹਨ।

ਬਿਕਰਮ ਸਿੰਘ ਮਜੀਠੀਆ ਦੀ ਧਰਮਪਤਨੀ ਤੇ ਵਿਧਾਇਕਾ ਗਿਨੀਵ ਕੌਰ ਵੀ ਅਕਾਲੀ ਆਗੂ ਦੀ ਰਿਹਾਈ ਨੂੰ ਲੈ ਕੇ ਨਾਭਾ ਜੇਲ੍ਹ ਪਹੁੰਚ ਚੁੱਕੇ ਹਨ।

Feb 3, 2026 12:59 PM

CM ਮਾਨ ਤੇ ਕੇਜਰੀਵਾਲ ਨੂੰ ਸੁਪਨੇ ਵੀ ਮਜੀਠੀਆ ਦੇ ਆਉਂਦੇ ਹੋਣੇ ਨੇ'

ਬਿਕਰਮ ਸਿੰਘ ਮਜੀਠੀਆ ਦੀ ਧਰਮਪਤਨੀ ਤੇ ਵਿਧਾਇਕਾ ਗਿਨੀਵ ਕੌਰ ਵੀ ਅਕਾਲੀ ਆਗੂ ਦੀ ਰਿਹਾਈ ਨੂੰ ਲੈ ਕੇ ਨਾਭਾ ਜੇਲ੍ਹ ਪਹੁੰਚ ਚੁੱਕੇ ਹਨ।

Feb 3, 2026 12:33 PM

Bikram Singh Majithia Release Live Updates : ਮੋਹਾਲੀ ਅਦਾਲਤ ਵਲੋਂ 2 ਲੱਖ ਦਾ ਮੁਚਲਕਾ ਭਰਨ ਦੀ ਸ਼ਰਤ ’ਤੇ ਮਜੀਠੀਆ ਨੂੰ ਦਿੱਤੀ ਗਈ ਜ਼ਮਾਨਤ

 Bikram Singh Majithia Release Live Updates :  ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਮੁਹਾਲੀ ਦੀ ਅਦਾਲਤ ਵਿਚ ਉਨ੍ਹਾਂ ਦੇ ਜ਼ਮਾਨਤੀ ਮੁਚਲਕੇ ਨਾਲ ਸੰਬੰਧਿਤ ਸ਼ਰਤਾਂ ’ਤੇ ਫ਼ੈਸਲਾ ਲਿਆ ਗਿਆ। ਅਦਾਲਤ ਵਲੋਂ 2 ਲੱਖ ਦਾ ਮੁਚਲਕਾ ਭਰਨ ਦੀ ਸ਼ਰਤ ਦੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਮਾਮਲੇ ਦੀ ਸੁਣਵਾਈ ਅੱਜ ਸਵੇਰੇ 10 ਵਜੇ ਸ਼ੁਰੂ ਹੋਈ ਸੀ।

Feb 3, 2026 12:24 PM

Bikram singh Majithia Release Live : ਨਾਭਾ ਜੇਲ੍ਹ ਬਾਹਰ ਹਲਚਲ ਤੇਜ਼, ਮਜੀਠੀਆ ਦੀ ਉਡੀਕ, ਦੂਰ ਤੱਕ ਪੁਲਿਸ ਹੀ ਪੁਲਿਸ

Feb 3, 2026 12:23 PM

ਤਰਨਤਾਰਨ 'ਚ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਹਰਵੰਤ ਸਿੰਘ ਝਬਾਲ ਨੇ ਵੰਡੇ ਲੱਡੂ

Bikram singh Majithia Release Live : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦੇਣ ਤੇ ਪੰਜਾਬ ਭਰ ਵਿੱਚ ਅਕਾਲੀ ਵਰਕਰਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ, ਜਿਸ ਦੇ ਚਲਦਿਆਂ ਤਰਨਤਾਰਨ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਹਰਵੰਤ ਸਿੰਘ ਝਬਾਲ ਵੱਲੋਂ ਮਜੀਠੀਆ ਦੀ ਜ਼ਮਾਨਤ ਹੋਣ 'ਤੇ ਖੁਸ਼ੀ ਵਿੱਚ ਲੱਡੂ ਵੰਡ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਵੰਤ ਸਿੰਘ ਝਬਾਲ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਸੱਚ ਦੀ ਜਿੱਤ ਹੋਈ ਏ ਮਜੀਠੀਆ ਦੀ ਰਿਹਾਈ ਨੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਦੇ ਬਾਹਰ ਆਉਣ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਰੱਲ ਕੇ 2027 ਲਈ ਲੋਕਾਂ ਵਿੱਚ ਮਜ਼ਬੂਤ ਲਹਿਰ ਬਨਾਉਣਗੇ ਅਤੇ 27 ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ।

Feb 3, 2026 12:18 PM

ਬਿਕਰਮ ਮਜੀਠੀਆ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ 'ਤੇ ਪਾਏ ਜਾ ਰਹੇ ਭੰਗੜੇ

ਬਿਕਰਮ ਮਜੀਠੀਆ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ 'ਤੇ ਪਾਏ ਜਾ ਰਹੇ ਭੰਗੜੇ

Feb 3, 2026 12:13 PM

Bikram Singh Majithia Release Live Updates : CM ਭਗਵੰਤ ਮਾਨ ਦੇ ਟਵੀਟ 'ਤੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕੀਤਾ ਪਲਟਵਾਰ ,ਕਿਹਾ - CM ਮਾਨ ਦੀ ਬੁਖਲਾਹਟ ਦਾ ਨਤੀਜਾ

ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਨਾਭਾ ਜੇਲ੍ਹ ਤੋਂ ਰਿਹਾਅ ਹੋ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਦਾ ਬਿਨ੍ਹਾਂ ਨਾਮ ਲਏ "ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ , ਅਦਾਲਤਾਂ ਦਾ ਓਥੇ ਰੱਬ ਰਾਖਾ ,ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ" ਸਬੰਧੀ ਕਸੇ ਤੰਜ ਸਬੰਧੀ ਕੀਤੀ ਸਾਂਝੀ ਪੋਸਟ 'ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਪਲਟਵਾਰ ਕੀਤਾ ਹੈ।


ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਬੁਖਲਾਹਟ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਜਿੱਥੇ ਮੁੱਖ ਮੰਤਰੀ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ,ਉੱਥੇ ਹੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਆਪਣੇ ਬਿਆਨ ਵਿੱਚ ਕਿਹਾ ਕਿ ਸਰਕਾਰ ਕੋਲ ਪੁਖਤਾ ਸਬੂਤ ਹਨ ਤੇ ਬਿਕਰਮ ਮਜੀਠੀਆ ਨੂੰ ਸਜ਼ਾ ਹੋਵੇਗੀ ਕੀ ਤੇ ਉਹ ਨਹੀਂ ਜੱਜ ਬਣ ਗਏ ?


ਉਹਨਾਂ ਕਿਹਾ ਕਿ ਸਜ਼ਾ ਕੀ ਹੋਵੇਗੀ, ਕਿੰਨੀ ਹੋਵੇਗੀ ਇਹ  ਮਾਨਯੋਗ ਅਦਾਲਤਾਂ ਨੇ ਦੇਖਣਾ ਹੈ ਪ੍ਰੰਤੂ ਤੁਸੀਂ ਯੂਡੀਸ਼ੀਅਲੀ ਤੇ ਇਨਵੈਸਟੀਗੇਟਰ ਖੁਦ ਹੀ ਬਣ ਗਏ ਹੋ। ਐਡਵੋਕੇਟ ਧਾਰਨੀ ਨੇ ਮੁੱਖ ਮੰਤਰੀ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਪੰਜਾਬ ਨੂੰ ਛੱਡ ਕੇ ਨਿਤ ਬਾਹਰਲੇ ਸੂਬਿਆਂ ਨੂੰ ਤੁਰੇ ਰਹਿਣਾ ਇਹ ਵੀ ਕਿਸੇ ਤਰ੍ਹਾਂ ਜਾਇਜ ਨਹੀਂ ਜਦੋਂਕਿ ਪੰਜਾਬ ਵਿੱਚ ਬਦਲਾਖੋਰੀ ਦੀ ਰਾਜਨੀਤੀ ਹੀ ਕੀਤੀ ਜਾਂਦੀ ਰਹੀ ਹੈ। 

Feb 3, 2026 12:09 PM

ਨਾਭਾ ਜੇਲ੍ਹ ਬਾਹਰ ਫੁੱਲ ਤੇ ਢੋਲ ਲੈ ਕੇ ਪਹੁੰਚੇ ਅਕਾਲੀ ਲੀਡਰ

ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਨਾਭਾ ਜੇਲ੍ਹ ਤੋਂ ਰਿਹਾਅ ਹੋ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਦਾ ਬਿਨ੍ਹਾਂ ਨਾਮ ਲਏ "ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ , ਅਦਾਲਤਾਂ ਦਾ ਓਥੇ ਰੱਬ ਰਾਖਾ ,ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ" ਸਬੰਧੀ ਕਸੇ ਤੰਜ ਸਬੰਧੀ ਕੀਤੀ ਸਾਂਝੀ ਪੋਸਟ 'ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਪਲਟਵਾਰ ਕੀਤਾ ਹੈ।


ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਬੁਖਲਾਹਟ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਜਿੱਥੇ ਮੁੱਖ ਮੰਤਰੀ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ,ਉੱਥੇ ਹੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਆਪਣੇ ਬਿਆਨ ਵਿੱਚ ਕਿਹਾ ਕਿ ਸਰਕਾਰ ਕੋਲ ਪੁਖਤਾ ਸਬੂਤ ਹਨ ਤੇ ਬਿਕਰਮ ਮਜੀਠੀਆ ਨੂੰ ਸਜ਼ਾ ਹੋਵੇਗੀ ਕੀ ਤੇ ਉਹ ਨਹੀਂ ਜੱਜ ਬਣ ਗਏ ?


ਉਹਨਾਂ ਕਿਹਾ ਕਿ ਸਜ਼ਾ ਕੀ ਹੋਵੇਗੀ, ਕਿੰਨੀ ਹੋਵੇਗੀ ਇਹ  ਮਾਨਯੋਗ ਅਦਾਲਤਾਂ ਨੇ ਦੇਖਣਾ ਹੈ ਪ੍ਰੰਤੂ ਤੁਸੀਂ ਯੂਡੀਸ਼ੀਅਲੀ ਤੇ ਇਨਵੈਸਟੀਗੇਟਰ ਖੁਦ ਹੀ ਬਣ ਗਏ ਹੋ। ਐਡਵੋਕੇਟ ਧਾਰਨੀ ਨੇ ਮੁੱਖ ਮੰਤਰੀ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਪੰਜਾਬ ਨੂੰ ਛੱਡ ਕੇ ਨਿਤ ਬਾਹਰਲੇ ਸੂਬਿਆਂ ਨੂੰ ਤੁਰੇ ਰਹਿਣਾ ਇਹ ਵੀ ਕਿਸੇ ਤਰ੍ਹਾਂ ਜਾਇਜ ਨਹੀਂ ਜਦੋਂਕਿ ਪੰਜਾਬ ਵਿੱਚ ਬਦਲਾਖੋਰੀ ਦੀ ਰਾਜਨੀਤੀ ਹੀ ਕੀਤੀ ਜਾਂਦੀ ਰਹੀ ਹੈ। 

Feb 3, 2026 12:09 PM

ਬਿਕਰਮ ਮਜੀਠੀਆ ਦੀ ਰਿਹਾਈ 'ਚ ਕੁੱਝ ਹੀ ਸਮਾਂ ਬਾਕੀ, ਵਕੀਲ ਅਰਸ਼ਦੀਪ ਕਲੇਰ ਤੋਂ ਸੁਣੋ ਲਾਈਵ

Feb 3, 2026 12:06 PM

ਬਿਕਰਮ ਮਜੀਠੀਆ ਜ਼ਿੰਦਾਬਾਦ ਦੇ ਲਾਏ ਜਾ ਰਹੇ ਨਾਅਰੇ, ਵੰਡੇ ਜਾ ਰਹੇ ਲੱਡੂ

ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਤੋਂ ਬਾਅਦ ਅਕਾਲੀ ਵਰਕਰਾਂ ਵਿੱਚ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵਿਧਾਨ ਸਭਾ ਹਲਕਾ ਫਿਲੌਰ ਦੇ ਪਿੰਡ ਰੁੜਕਾ ਕਲਾਂ ਵਿਖੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਤੇ ਯੂਥ ਅਕਾਲੀ ਦਲ ਦੇ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਬਜ਼ੁਰਗ ਅਕਾਲੀ ਵਰਕਰਾਂ ਵੱਲੋਂ ਮੁੱਛਾਂ ਨੂੰ ਵੱਟ ਦਿੰਦੇ ਹੋਏ ਬਿਕਰਮਜੀਤ ਸਿੰਘ ਮਜੀਠੀਆ ਜਿੰਦਾਬਾਦ ਨਾਅਰੇ ਵੀ ਲਗਾਏ।

Feb 3, 2026 12:05 PM

ਕਦੋਂ ਆਉਣਗੇ ਜੇਲ੍ਹ 'ਚੋਂ ਬਿਕਰਮ ਸਿੰਘ ਮਜੀਠੀਆ ਬਾਹਰ ? ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦਿੱਤੀ ਜਾਣਕਾਰੀ

Bikram singh Majithia Release Live : ਬਿਕਰਮ ਮਜੀਠੀਆ ਦੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ ਪਹੁੰਚੇ। ਇਸ ਮੌਕੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਬਾਂਡ ਥੋੜ੍ਹੀ ਦੇਰ ਦੇ ਵਿੱਚ ਭਰਿਆ ਜਾ ਰਿਹਾ ਹੈ। ਥੋੜੀ ਹੀ ਦੇਰ ਦੇ ਵਿੱਚ ਬਿਕਰਮ ਮਜੀਠੀਆ ਨਾਭਾ ਜੇਲ ਤੋਂ ਬਾਹਰ ਆ ਕੇ ਤੁਹਾਡੇ ਰੂਬਰੂ ਹੋਣਗੇ।


Feb 3, 2026 11:58 AM

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਤੇ ਹੋਰ ਨਾਭਾ ਜੇਲ੍ਹ ਪਹੁੰਚੇ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਤੇ ਹੋਰ ਨਾਭਾ ਜੇਲ੍ਹ ਪਹੁੰਚੇ।

Feb 3, 2026 11:53 AM

CM ਦੀ ਟਿੱਪਣੀ ਭਖ ਗਈ ਸਿਆਸਤ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚੇ ਸਨ ਨਾਭਾ

Feb 3, 2026 11:52 AM

ਮਾਝੇ ਦੇ ਜਰਨੈਲ ਦੀ ਰਿਹਾਈ ਅੱਜ, ਜੇਲ੍ਹ ਦੇ ਬਾਹਰ 200 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ, ਸਮਰਥਕਾਂ ਦੀ ਭੀੜ

Feb 3, 2026 11:49 AM

Bikram Majithia ਦੀ ਕੋਠੀ ਬਾਹਰ ਲੱਗੀਆਂ ਰੋਣਕਾਂ ਵੰਡੇ ਜਾ ਰਹੇ ਲੱਡੂ

Feb 3, 2026 11:47 AM

ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਨੂੰ ਲੈ ਕੇ ਮੁਹਾਲੀ ਅਦਾਲਤ 'ਚ ਸੁਣਵਾਈ ਦੌਰਾਨ ਲਗਾਤਾਰ ਬਹਿਸ ਜਾਰੀ

ਵਿਜੀਲੈਂਸ ਅਤੇ ਪੰਜਾਬ ਸਰਕਾਰ ਵਲੋਂ ਪੇਸ਼ ਹੋਏ ਵਕੀਲਾਂ ਵੱਲੋਂ ਸਰਕਾਰੀ ਧਿਰ ਨੇ ਮਜੀਠੀਆ ਦੇ ਪੰਜਾਬ ਆਉਣ ਤੇ ਲਗਾਈ ਪਾਬੰਦੀ

ਵਕੀਲ HS dhona ਅਤੇ ਆਨਲਾਈਨ ਪੇਸ਼ ਹੋਏ ਦਮਨਬੀਰ ਸੋਬਤੀ ਬਚਾਅ ਪੱਖ ਨੇ ਕੀਤਾ ਵਿਰੋਧ

ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਮਜੀਠੀਆ ਦਾ ਪਾਸਪੋਰਟ ਪਹਿਲਾਂ ਹੀ ਸਰੈਂਡਰ ਕੀਤਾ ਜਾ ਚੁੱਕਿਆ ਹੈ, ਜਿਸ ਤੋਂ ਬਾਅਦ ਪਟੀਸ਼ਨਕਰਤਾ ਕੋਲ, ਵਿਦੇਸ਼ ਭੱਜਣ ਦਾ ਕੋਈ ਵਿਕਲਪ ਨਹੀਂ ਹੈ।

Feb 3, 2026 11:30 AM

ਬਿਕਰਮ ਸਿੰਘ ਮਜੀਠੀਆ ਦੇ ਸਵਾਗਤ ਲਈ ਫੁੱਲ ਤੇ ਮਿਠਾਈਆਂ ਲੈ ਕੇ ਪਹੁੰਚ ਰਹੇ ਵਰਕਰ

ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਨੂੰ ਲੈ ਕੇ ਵਰਕਰਾਂ 'ਚ ਭਾਰੀ ਜੋਸ਼ ਪਾਇਆ ਜਾ ਰਿਹਾ ਹੈ। ਆਗੂ ਤੇ ਵਰਕਰ ਨਾਭਾ ਜੇਲ੍ਹ ਦੇ ਬਾਹਰ ਅਕਾਲੀ ਆਗੂ ਦੇ ਸਵਾਗਤ ਲਈ ਮਿਠਾਈਆਂ ਤੇ ਫੁੱਲ ਲੈ ਕੇ ਪਹੁੰਚ ਰਹੇ ਹਨ।


Feb 3, 2026 11:18 AM

Bikram Singh Majithia Live : ਜੇਲ੍ਹ ਦੇ ਬਾਹਰ ਜੁੜ ਰਹੇ ਸਮਰਥਕ, ਵੰਡੀਆਂ ਜਾ ਰਹੀਆਂ ਮਿਠਾਈਆਂ

Feb 3, 2026 11:16 AM

ਨਾਭਾ ਜੇਲ੍ਹ 'ਚੋ ਬਾਹਰ ਆਉਣਗੇ ਬਿਕਰਮ ਮਜੀਠੀਆ, ਵਰਕਰਾਂ 'ਚ ਖੁਸ਼ੀ ਦੀ ਲਹਿਰ , ਜੇਲ੍ਹ ਬਾਹਰ ਸਮਰਥਕਾਂ ਦੀ ਭੀੜ

Feb 3, 2026 11:10 AM

ਪੁਲਿਸ ਨੇ ਨਾਭਾ ਜੇਲ੍ਹ ਦੇ ਬਾਹਰ ਲਾਏ ਟਿੱਪਰ, ਜੇਲ੍ਹ ਦੇ ਬਾਹਰ ਵਧਾਈ ਸੁਰੱਖਿਆ

Feb 3, 2026 10:53 AM

Bikram Singh Majithia Release From Jail Live Updates : ਨਾਭਾ ਜੇਲ੍ਹ ਦੇ ਬਾਹਰ ਪੰਜਾਬ ਪੁਲਿਸ ਵੱਲੋਂ ਅਕਾਲੀ ਵਰਕਰਾਂ ਨੂੰ ਕੀਤਾ ਜਾ ਰਿਹਾ ਪ੍ਰੇਸ਼ਾਨ : ਅਕਾਲੀ ਆਗੂ

ਸੁਪਰੀਮ ਕੋਰਟ ਵਲੋਂ ਕੱਲ੍ਹ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਨੂੰ ਲੈ ਕੇ ਨਾਭਾ ਦੀ ਨਵੀਂ ਜ਼ਿਲ੍ਹਾਂ ਜੇਲ੍ਹ ਵਿਚ ਨਜ਼ਰਬੰਦ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਪਰ ਉਹ ਕੱਲ ਰਿਹਾ ਨਹੀਂ ਹੋ ਸਕੇ, ਜਿਸ ਕਰਕੇ ਅੱਜ ਕਰੀਬ 10:30 ਵਜੇ ਦਾ ਟਾਈਮ ਨਿਸ਼ਚਿਤ ਕੀਤਾ ਗਿਆ ਹੈ। ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਨੂੰ ਲੈ ਕੇ ਪੁਲਿਸ ਵਲੋਂ ਭਾਰੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਬਾਹਰ ਤਾਇਨਾਤ ਕੀਤੇ ਗਏ ਹਨ। 

ਪੰਜਾਬ ਪੁਲਿਸ ਵੱਲੋਂ ਜੇਲ੍ਹ ਦੇ ਕਾਫੀ ਦੂਰ ਹੀ ਬੈਰੀਕੇਡਿੰਗ ਲਗਾ ਕੇ ਅਕਾਲੀ ਵਰਕਰਾਂ ਨੂੰ ਰੋਕਿਆ ਜਾ ਰਿਹਾ ਹੈ। ਬਾਵਜੂਦ ਇਸਦੇ ਬਹੁਤ ਸਾਰੇ ਅਕਾਲੀ ਆਗੂ ਜੇਲ੍ਹ ਦੇ ਗੇਟ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ। ਪੀਟੀਸੀ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਉਹ ਬਿਕਰਮ ਮਜੀਠੀਆ ਦਾ ਬੀਤੀ ਰਾਤ ਉਹ ਇੰਤਜ਼ਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਦੇ ਇਸ਼ਾਰਿਆਂ 'ਤੇ ਅਕਾਲੀ ਵਰਕਰਾਂ ਨੂੰ ਹੁਣ ਵੀ ਪਰੇਸ਼ਾਨ ਕੀਤਾ ਜਾ ਰਿਹਾ ਹੈ। 

Feb 3, 2026 10:49 AM

Bikram Singh Majithia Release From Jail Live Updates : ਬਿਕਰਮ ਮਜੀਠੀਆ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ 'ਤੇ ਮੁੜ ਰੌਣਕਾਂ ਪਰਤੀਆਂ

Bikram Singh Majithia Release From Jail Live Updates : ਬਿਕਰਮ ਸਿੰਘ ਮਜੀਠੀਆ ਦੀ ਅੱਜ ਰਿਹਾਈ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਮਜੀਠੀਆ 10 ਵਜੇ ਦੇ ਕਰੀਬ ਜੇਲ੍ਹ ਵਿਚੋਂ ਬਾਹਰ ਆ ਸਕਦੇ ਹਨ। ਜਿਸ ਕਰਕੇ ਬਿਕਰਮ ਮਜੀਠੀਆ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ 'ਤੇ ਮੁੜ ਰੌਣਕਾਂ ਪਰਤੀਆਂ ਹਨ। 

Feb 3, 2026 10:35 AM

Bikram Singh Majithia Bail Live Updates : ਨਾਭਾ ਜੇਲ੍ਹ ਦੇ ਬਾਹਰ ਅਕਾਲੀ ਲੀਡਰਾਂ ਤੇ ਪੁਲਿਸ ਮੁਲਾਜ਼ਮਾਂ ਦੌਰਾਨ ਹੋਈ ਬਹਿਸ

Bikram Singh Majithia Release From Jail Live Updates : ਬਿਕਰਮ ਸਿੰਘ ਮਜੀਠੀਆ ਦੀ ਅੱਜ ਰਿਹਾਈ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਮਜੀਠੀਆ 10 ਵਜੇ ਦੇ ਕਰੀਬ ਜੇਲ੍ਹ ਵਿਚੋਂ ਬਾਹਰ ਆ ਸਕਦੇ ਹਨ। ਜਿਸ ਕਰਕੇ ਬਿਕਰਮ ਮਜੀਠੀਆ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ 'ਤੇ ਮੁੜ ਰੌਣਕਾਂ ਪਰਤੀਆਂ ਹਨ। 

Feb 3, 2026 10:22 AM

ਨਾਭਾ ਜੇਲ੍ਹ ਦੇ ਬਾਹਰ ਅਕਾਲੀ ਵਰਕਰਾਂ ਨੇ ਲਾਏ ਪੁਲਿਸ 'ਤੇ ਧੱਕੇਸ਼ਾਹੀ ਦੇ ਇਲਜ਼ਾਮ

Bikram Singh Majithia Bail Live Updates : ਬਿਕਰਮ ਸਿੰਘ ਮਜੀਠੀਆ ਦੀ ਅੱਜ ਨਾਭਾ ਜੇਲ੍ਹ ਵਿਚੋਂ ਰਿਹਾਈ ਨੂੰ ਲੈ ਕੇ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਐਸਪੀ ਪਟਿਆਲਾ ਜਸਬੀਰ ਸਿੰਘ ਨੇ ਪੀਟੀਸੀ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਸੁਰੱਖਿਆ ਨੂੰ ਲੈ ਕੇ ਜੇਲ ਪ੍ਰਸ਼ਾਸਨ ਦੇ ਆਦੇਸ਼ਾਂ ਮੁਤਾਬਿਕ ਹੀ ਬੈਰੀਕੇਟਿੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਅਕਾਲੀ ਵਰਕਰ ਨੂੰ ਜੇਲ ਨੇੜੇ ਜਾਣ ਤੋਂ ਨਹੀਂ ਰੋਕ ਰਹੇ।

ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਮਜੀਠੀਆ ਦੇ ਜੇਲ੍ਹ ਦੇ ਬਾਹਰ ਆਉਣ ਤੋਂ ਪਹਿਲਾਂ ਹੀ ਪੁਲਿਸ ਧੱਕੇਸ਼ਾਹੀ 'ਤੇ ਉਤਰ ਆਈ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਰੋਕਿਆ ਜਾ ਰਿਹਾ ਹੈ ਪਰ ਉਹ ਇਸ ਤਰ੍ਹਾਂ ਰੁਕਣ ਵਾਲੇ ਨਹੀਂ। ਮਾਝੇ ਤੋਂ ਆਏ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਉਹ ਬੀਤੀ ਰਾਤ ਤੋਂ ਹੀ ਮਜੀਠੀਆ ਦਾ ਇੰਤਜ਼ਾਰ ਕਰ ਰਹੇ ਹਨ ਤੇ ਪੁਲਿਸ ਵੱਲੋਂ ਇਸ ਤਰ੍ਹਾਂ ਬੈਰੀਕੇਟਿੰਗ ਲਗਾ ਕੇ ਅਕਾਲੀ ਵਰਕਰਾਂ ਨੂੰ ਰੋਕਣਾ ਧੱਕੇਸ਼ਾਹੀ ਹੈ।

Feb 3, 2026 10:15 AM

''ਅਦਾਲਤਾਂ ਦਾ ਓਥੇ ਰੱਬ ਰਾਖਾ...'', ਟਵੀਟ 'ਤੇ CM ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆੜੇ ਹੱਥੀਂ ਲਿਆ

ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ 'ਤੇ ਫੈਸਲੇ 'ਤੇ ਟਵੀਟ ਨੂੰ ਲੈ ਕੇ ਕਰੜੇ ਹੱਥੀਂ ਲਿਆ ਹੈ। ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ, ''ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ 'ਤੇ ਸੀਐਮ ਮਾਨ ਵੱਲੋਂ ਕੀਤੇ ਟਵੀਟ ਨੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਕਿੰਤੂ ਕੀਤਾ ਹੈ, ਜੋ ਭਾਰਤ ਦੇ ਸੰਵਿਧਾਨ ਅਤੇ ਸਾਡੀਆਂ ਪਵਿੱਤਰ ਸੰਸਥਾਵਾਂ ਨੂੰ ਚੁਣੌਤੀ ਦੇਣ ਦੇ ਬਰਾਬਰ ਹੈ। ਮੁੱਖ ਮੰਤਰੀ ਦਾ ਇਹ ਟਵੀਟ ਉਨ੍ਹਾਂ ਖਿਲਾਫ਼ ਉਪਜੇ ਰੋਸ ਦੀ ਬੁਖਲਾਹਟ ਦਾ ਨਤੀਜਾ ਹੈ।''

Feb 3, 2026 10:12 AM

ਮੁੱਖ ਮੰਤਰੀ ਭਗਵੰਤ ਮਾਨ ਨੇ ਸੁਪਰੀਮ ਕੋਰਟ ਦੇ ਫੈਸਲੇ 'ਤੇ ਚੁੱਕੇ ਸਵਾਲ

ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਰਮ ਸਿੰਘ ਮਜੀਠੀਆ ਦੀ ਰਿਹਾਈ 'ਤੇ ਤੰਜ ਕੱਸਿਆ ਹੈ। ਮੁੱਖ ਮੰਤਰੀ ਨੇ ਲਿਖਿਆ, "ਕੱਲ ਬਣ ਜਾਵੇ, ਭਾਵੇਂ ਅੱਜ ਬਣ ਜਾਣ। ਅਦਾਲਤਾਂ ਦਾ ਓਥੇ ਰੱਬ ਹੀ ਰਾਖਾ। ਜਿਥੇ ਮੁਲਾਕਾਤੀ ਹੀ ਜੱਜ ਬਣ ਜਾਣ।"

Feb 3, 2026 09:49 AM

ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੋਂ ਬਾਅਦ ਸੀਐਮ ਮਾਨ ਨੇ ਕੀਤਾ ਟਵੀਟ


Feb 3, 2026 09:35 AM

ਜੇਲ੍ਹ ਦੇ ਬਾਹਰ ਤੋਂ ਦੇਖੋ LIVE ਤਸਵੀਰਾਂ, ਬਿਕਰਮ ਮਜੀਠੀਆ ਦੀ ਰਿਹਾਈ ਤੋਂ ਪਹਿਲਾਂ ਪੁਲਿਸ ਦਾ ਐਕਸ਼ਨ

ਨਾਭਾ ਜੇਲ੍ਹ ਦੇ ਬਾਹਰ ਖੜ੍ਹੇ ਕਰ'ਤੇ ਟਿੱਪਰ

Feb 3, 2026 09:09 AM

ਪੰਜਾਬ ਪੁਲਿਸ ਵੱਲੋਂ ਨਾਭਾ ਜੇਲ੍ਹ ਦੇ ਬਾਹਰ ਤਿਆਰੀਆਂ ਸ਼ੁਰੂ

Bikram Singh Majithia Bail Live Updates : ਪੰਜਾਬ ਪੁਲਿਸ ਵੱਲੋਂ ਜੇਲ੍ਹ ਦੇ ਦੋਵੇਂ ਪਾਸੇ ਟਿੱਪਰ ਲਗਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਵੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਮੀਡੀਆ ਨੂੰ ਨਾਭਾ ਜੇਲ ਦੇ ਗੇਟ ਤੋਂ ਹਟਾਉਣ ਦੀ ਕੋਸ਼ਿਸ਼ਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਅਕਾਲੀ ਦਲ ਦੇ ਵਰਕਰਾਂ ਨੂੰ ਵੀ ਜੇਲ੍ਹ ਦੇ ਬਾਹਰ ਜਮਾ ਨਹੀਂ ਹੋਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।

ਜੇਲ ਤੋਂ ਕੁਝ ਦੂਰੀ 'ਤੇ ਦੋਵੇਂ ਪਾਸੇ ਬੈਰੀਕੇਟਿੰਗ ਕੀਤੀ ਗਈ ਹੈ ਜਿਸ ਤੋਂ ਅੱਗੇ ਕਿਸੇ ਨੂੰ ਵੀ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।


Feb 3, 2026 08:41 AM

ਨਾਭਾ ਜੇਲ੍ਹ ਚੋਂ ਥੋੜ੍ਹੀ ਦੇਰ 'ਚ ਬਾਹਰ ਆਉਣਗੇ ਮਜੀਠੀਆ ਦੇਖੋ ਮੌਕੇ ਦੀਆਂ ਤਸਵੀਰਾਂ | Bikram Singh Majithia

Feb 3, 2026 08:41 AM

ਅੰਮ੍ਰਿਤਸਰ 'ਚ ਮਨਾਏ ਜਾ ਰਹੇ ਜਸ਼ਨ

ਅੰਮ੍ਰਿਤਸਰ ਦੇ ਵਾਰਡ ਨੰਬਰ 43 ਤੋਂ ਅਕਾਲੀ ਕੌਂਸਲਰ ਇੰਦਰਜੀਤ ਪੰਡੋਰੀ ਦੀ ਅਗਵਾਈ ਹੇਠ ਬਿਕਰਮ ਮਜੀਠੀਆ ਦੀ ਰਿਹਾਈ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ।

Feb 3, 2026 08:02 AM

ਥੋੜ੍ਹੀ ਦੇਰ 'ਚ ਨਾਭਾ ਜੇਲ੍ਹ ਤੋਂ ਬਾਹਰ ਆਉਣਗੇ ਬਿਕਰਮ ਸਿੰਘ ਮਜੀਠੀਆ ਦੇਖੋਂ ਮੌਕੇ ਤੋਂ Live ਤਸਵੀਰਾਂ

Feb 3, 2026 07:37 AM

Jandiala Guru 'ਚ Akali ਵਰਕਰਾਂ ਨੇ ਕੀਤੀ ਆਤਿਸ਼ਬਾਜ਼ੀ, Majithia ਦੀ ਜ਼ਮਾਨਤ 'ਤੇ ਬਣਿਆ ਜਸ਼ਨਾਂ ਦਾ ਮਾਹੌਲ

Feb 3, 2026 07:29 AM

Bikram Singh Majithia Bail Live Updates : ਕਿਸੇ ਸਮੇਂ ਵੀ ਜੇਲ੍ਹ ਚੋਂ ਬਾਹਰ ਆ ਸਕਦੇ ਨੇ ਮਜੀਠੀਆ, ਜੇਲ੍ਹ ਦੇ ਬਾਹਰ ਹਲਚਲ ਹੋਈ ਤੇਜ਼

Feb 3, 2026 07:13 AM

Bikram Singh Majithia ਕੁਝ ਘੰਟਿਆਂ ਬਾਅਦ ਜੇਲ੍ਹ ਤੋਂ ਬਾਹਰ, ਪੰਜਾਬ 'ਚ ਕਈ ਥਾਂਈ ਆਤਿਸ਼ਬਾਜ਼ੀ

Feb 3, 2026 07:13 AM

ਪਤਨੀ ਗਿਨੀਵ ਕੌਰ ਨੇ ਦੱਸਿਆ - ਬਿਕਰਮ ਸਿੰਘ ਮਜੀਠੀਆ ਕਿੰਨੇ ਵਜੇ ਜੇਲ੍ਹ ਤੋਂ ਆਉਣਗੇ ਬਾਹਰ ?

ਬਿਕਰਮ ਸਿੰਘ ਮਜੀਠੀਆ ਦੀ ਧਰਮਪਤਨੀ ਤੇ ਮਜੀਠਾ ਤੋਂ ਵਿਧਾਇਕਾ ਗਿਨੀਵ ਕੌਰ ਮਜੀਠਾ ਨੇ ਟਵੀਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅਕਾਲੀ ਆਗੂ 10:30 ਵਜੇ ਦੇ ਲਗਭਗ ਜੇਲ੍ਹ ਵਿਚੋਂ ਬਾਹਰ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਨੂੰ ਸੁਪਰੀਮ ਕੋਰਟ ਤੋਂ ਬੀਤੇ ਦਿਨ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਜ਼ਮਾਨਤ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਨੂੰ ਲੈ ਕੇ ਨਾਭਾ ਜੇਲ੍ਹ ਦੇ ਬਾਹਰ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਸਵਾਗਤ ਲਈ ਦੇਰ ਰਾਤ ਤੋਂ ਪਹੁੰਚੇ ਹੋਏ ਹਨ ਅਤੇ ਆਤਿਸ਼ਬਾਜ਼ੀ ਵੀ ਕੀਤੀ ਗਈ।


Feb 3, 2026 07:05 AM

ਵੇਖੋ Vichar Taqrar, 'ਬੇਲ' ਬਦਲੇਗੀ ਸਿਆਸੀ 'ਖੇਲ੍ਹ' ? | Bikram Singh Majithia | Shiromani Akali Dal

Bikram Singh Majithia ਦੀ ਰਿਹਾਈ ਅੱਜ

Feb 2, 2026 09:34 PM

Maheshinder Singh Grewal ਦਾ Bikram Singh Majithia ਦੀ ਬੇਲ ਤੇ ਸਰਕਾਰ 'ਤੇ ਸ਼ਬਦੀ ਵਾਰ | Punjabi News

Feb 2, 2026 09:15 PM

ਵਿਧਾਇਕਾ ਗਿਨੀਵ ਕੌਰ ਨੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ 'ਤੇ ਕੀਤਾ ਸ਼ੁਕਰਾਨਾ


Feb 2, 2026 09:05 PM

ਕੱਲ੍ਹ 3 ਜਨਵਰੀ ਨੂੰ ਸਵੇਰੇ 10 ਵਜੇ ਜੇਲ੍ਹੋਂ ਆਉਣਗੇ ਬਾਹਰ ਬਿਕਰਮ ਸਿੰਘ ਮਜੀਠੀਆ

Bikram Singh Majithia Releasing from Nabha Jail : ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਪਟਿਆਲਾ ਜ਼ਿਲ੍ਹੇ ਦੀ ਨਾਭਾ ਜੇਲ੍ਹ 'ਚ ਬੰਦ ਅਕਾਲੀ ਆਗੂ ਦੀ 3 ਫਰਵਰੀ ਨੂੰ ਸਵੇਰੇ 10 ਵਜੇ ਦੇ ਲਗਭਗ ਰਿਹਾਈ ਹੋਣ ਦੀ ਸੰਭਾਵਨਾ ਹੈ, ਜਿਸ ਨੂੰ ਲੈ ਕੇ ਅਕਾਲੀ ਆਗੂ ਦੀ ਰਿਹਾਈ ਨੂੰ ਲੈ ਕੇ ਵਰਕਰਾਂ 'ਚ ਜੋਸ਼ ਠਾਠਾਂ ਮਾਰ ਰਿਹਾ ਹੈ। ਜੇਲ੍ਹ ਦੇ ਬਾਹਰ ਸਵਾਗਤ ਲਈ ਵੱਡੇ ਪੱਧਰ 'ਤੇ ਅਕਾਲੀ ਵਰਕਰ ਤੇ ਆਗੂ ਇਕੱਠੇ ਹੋ ਰਹੇ ਹਨ। ਇਸ ਤੋਂ ਇਲਾਵਾ ਮਜੀਠਾ 'ਚ ਵੀ ਰਿਹਾਇਸ਼ 'ਤੇ ਇਕੱਠ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਆਮਦਨ ਤੋਂ ਵੱਧ ਮਾਮਲੇ 'ਚ SC ਨੇ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਹੈ।

Feb 2, 2026 06:28 PM

Bikram Singh Majithia Father Reaction : ਪੁੱਤ ਦੀ ਜ਼ਮਾਨਤ ਮਗਰੋਂ ਕੈਮਰੇ 'ਤੇ ਆਏ ਪਿਤਾ Satyajit Singh Majithia

Bikram Singh Majithia Bail

Feb 2, 2026 06:27 PM

Bikram Singh Manjithia ਨਾਲ ਜੁੜੀ ਵੱਡੀ ਖ਼ਬਰ, Mohali Court ਪਹੁੰਚੇ ਬਿਕਰਮ ਸਿੰਘ ਮਜੀਠੀਆ ਦੇ ਵਕੀਲ

Feb 2, 2026 06:24 PM

ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਕੱਲ੍ਹ ਤੱਕ ਟਲੀ

Bikram Singh Majithia Releasing from Nabha Jail : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਕੱਲ 3 ਫਰਵਰੀ ਤੱਕ ਲਈ ਟਲ ਗਈ ਹੈ। ਸੁਪਰੀਮ ਕੋਰਟ ਨੇ ਅਕਾਲੀ ਆਗੂ ਨੂੰ ਅੱਜ ਵੱਡੀ ਰਾਹਤ ਦਿੰਦਿਆਂ ਆਮਦਨ ਤੋਂ ਵੱਧ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਹੈ, ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਵੱਲੋਂ ਨਾਭਾ ਜੇਲ੍ਹ ਵਿਚੋਂ ਬਾਹਰ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ। ਵਕੀਲ ਅਰਸ਼ਦੀਪ ਸਿੰਘ ਕਲੇਰ ਵੱਲੋਂ ਮੁਹਾਲੀ ਅਦਾਲਤ ਵਿੱਚ ਸੁਪਰੀਮ ਕੋਰਟ ਦੇ ਆਰਡਰਾਂ ਦੀ ਕਾਪੀ ਲੈਣ ਲਈ ਪਹੁੰਚ ਵੀ ਕੀਤੀ ਗਈ ਪਰੰਤੂ ਆਰਡਰ ਅਪਲੋਡ ਨਾ ਹੋਣ ਕਾਰਨ ਰਿਹਾਈ ਕੱਲ ਲਈ ਟਲ ਗਈ ਹੈ। ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਨੂੰ ਲੈ ਕੇ ਅਕਾਲੀ ਵਰਕਰਾਂ 'ਚ ਭਾਰੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।

Feb 2, 2026 05:07 PM

Amritsar : ਜ਼ਮਾਨਤ ਮਿਲਦਿਆਂ ਹੀ Bikram Singh Majithia ਦੀ ਰਿਹਾਇਸ਼ 'ਤੇ ਲੱਗੀਆਂ ਰੌਣਕਾਂ, ਵੰਡੇ ਜਾ ਰਹੇ ਲੱਡੂ

Feb 2, 2026 05:03 PM

ਐਡਵੋਕੇਟ ਅਰਸ਼ਦੀਪ ਕਲੇਰ ਪਹੁੰਚੇ ਮੁਹਾਲੀ ਕੋਰਟ

ਅਦਾਲਤ ’ਚ ਦਿੱਤੀ ਜਾਵੇਗੀ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਆਰਡਰ ਦੀ ਕਾਪੀ 

Feb 2, 2026 04:55 PM

Sidhi Gal Uncut : Bikram Singh Majithia ਜੇਲ੍ਹੋਂ ਬਾਹਰ, ਸਿਆਸਤ 'ਚ ਭੂਚਾਲ

Feb 2, 2026 04:24 PM

ਸੁਨੀਲ ਜਾਖੜ ਦਾ ਬਿਕਰਮ ਸਿੰਘ ਮਜੀਠੀਆ ਮਾਮਲੇ ’ਤੇ ਵੱਡਾ ਬਿਆਨ

  • ਕਿਹਾ-ਪੁਲਿਸ ਦੀ ਭਰੋਸੇਯੋਗਤਾ ਹੋ ਚੁੱਕੀ ਹੈ ਖ਼ਤਮ 
  • 'ਮਾਨ ਸਰਕਾਰ ਸਿਰਫ ਯੂ-ਟਰਨ ਤੇ ਮੁਆਫੀਆਂ ਵਾਲੀ ਸਰਕਾਰ'
  • 'ਸਰਕਾਰ ਪਹਿਲਾਂ ਕੇਸ ਪਾਉਂਦੀ ਹੈ ਤੇ ਫਿਰ ਮੁਆਫੀ ਮੰਗ ਲੈਂਦੀ ਹੈ'
  • 'ਹੁਣ ਤੱਕ ਮਾਨ ਸਰਕਾਰ ਦਾ ਕੋਈ ਕੇਸ ਸਿਰੇ ਨਹੀਂ ਚੜ੍ਹਿਆ'
  • 'ਆਪਣੇ ਮੰਤਰੀ ਨੂੰ ਫਸਾਉਣ ਤੋਂ ਬਾਅਦ CM ਨੇ ਹੀ ਦਿੱਤੇ ਕਲੀਨ ਚਿੱਟ'

Feb 2, 2026 04:08 PM

ਨਾਭਾ ਜੇਲ੍ਹ ਦੇ ਬਾਹਰ ਵੱਡੀ ਗਿਣਤੀ ਵਿੱਚ ਸਮਰਥਕ ਇਕੱਠੇ ਹੋਣਾ ਹੋਏ ਸ਼ੁਰੂ

ਨਾਭਾ ਦੀ ਨਵੀਂ ਜੇਲ੍ਹ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸਮਰਥਕ ਇਕੱਠੇ ਹੋਣਾ ਸ਼ੁਰੂ ਹੋ ਗਏ ਜਿਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ। 


Feb 2, 2026 04:01 PM

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਦੇ ਫੈਸਲੇ ਦਾ ਕੀਤਾ ਸਵਾਗਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਨਿਆਪਾਲਿਕਾ ’ਤੇ ਸਮਾਜ ਦਾ ਹਮੇਸ਼ਾ ਯਕੀਨ ਰਿਹਾ ਹੈ ਅਤੇ ਹਰ ਵਿਅਕਤੀ ਅਦਾਲਤਾਂ ਤੋਂ ਇਨਸਾਫ਼ ਦੀ ਆਸ ਰੱਖਦਾ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦਾ ਬਿਕਰਮ ਸਿੰਘ ਮਜੀਠੀਆ ਸਬੰਧੀ ਇਹ ਇਕ ਚੰਗਾ ਫੈਸਲਾ ਹੈ, ਜਿਸ ਨਾਲ ਨਿਰਪੱਖ ਨਿਆਪ੍ਰਣਾਲੀ ’ਤੇ ਭਰੋਸਾ ਹੋਰ ਮਜਬੂਤ ਹੋਵੇਗਾ।

Feb 2, 2026 03:43 PM

ਬਿਕਰਮ ਮਜੀਠੀਆ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ’ਤੇ ਜਸ਼ਨਾਂ ਦਾ ਮਾਹੌਲ

ਅਕਾਲੀ ਆਗੂਆਂ ਤੇ ਸਮਰਥਕਾਂ ਵਲੋਂ ਭੰਗੜੇ ਪਾ ਕੇ, ਮਠਿਆਈਆਂ ਵੰਡ  ਕੇ ਅਤੇ ਆਤਿਸ਼ਬਾਜੀ ਚਲਾ ਕੇ ਖੁਸ਼ੀ ਮਨਾਈ ਜਾ ਰਹੀ ਹੈ। ਵੱਡੀ ਗਿਣਤੀ ’ਚ ਬਿਕਰਮ ਸਿੰਘ ਮਜੀਠੀਆ ਦੀ ਰਿਹਾਇਸ਼ ’ਚ ਪਹੁੰਚੇ ਹੋਏ ਹਨ।  

Feb 2, 2026 03:42 PM

ਨਿਆਂ ਦੀ ਹੋਈ ਜਿੱਤ- ਅਭੈ ਚੌਟਾਲਾ

ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ’ਤੇ ਅਭੈ ਚੌਟਾਲਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਆਖਿਰਕਾਰ ਨਿਆਂ ਦੀ ਜਿੱਤ ਹੋਈ ਹੈ। 

Feb 2, 2026 03:40 PM

ਅਕਾਲੀ ਆਗੂ ਐਨਕੇ ਸ਼ਰਮਾ ਨੇ ਪੰਜਾਬ ਸਰਕਾਰ ‘ਤੇ ਕੀਤਾ ਤਿੱਖਾ ਹਮਲਾ

ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਐਨ ਕੇ ਸ਼ਰਮਾ ਨੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਕੀਤਾ।

ਐਨਕੇਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਵਿੱਚ ਬਿਕਰਮ ਮਜੀਠੀਆ ਖ਼ਿਲਾਫ਼ ਕੋਈ ਵੀ ਢੁਕਵਾਂ ਸਬੂਤ ਪੇਸ਼ ਨਹੀਂ ਕਰ ਸਕੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਮਜੀਠੀਆ ‘ਤੇ ਝੂਠੇ ਮੁਕੱਦਮੇ ਦਰਜ ਕਰਕੇ ਉਨ੍ਹਾਂ ਨੂੰ ਸੱਤ ਮਹੀਨੇ ਤੱਕ ਜੇਲ੍ਹ ਵਿੱਚ ਰੱਖਿਆ ਗਿਆ, ਪਰ ਅਦਾਲਤ ਨੇ ਨਿਆਂ ਕਰਦੇ ਹੋਏ ਸਹੀ ਫੈਸਲਾ ਸੁਣਾਇਆ।

Feb 2, 2026 03:32 PM

Bikram Singh Majithia ਦੀ ਬੇਲ ਤੋਂ ਬਾਅਦ NK Sharma ਨੇ ਘੇਰੀ ਮਾਨ ਸਰਕਾਰ

Feb 2, 2026 03:17 PM

ਵਕੀਲ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ਬਾਰੇ ਦੱਸੀ ਗੱਲ

Feb 2, 2026 03:16 PM

ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲਣ 'ਤੇ ਪੰਜਾਬ ਸਰਕਾਰ ਦਾ ਜਵਾਬ

Feb 2, 2026 03:16 PM

Big Breaking : ਕਿਸੇ ਵੇਲੇ ਵੀ ਜੇਲ੍ਹ ਤੋਂ ਬਾਹਰ ਆ ਰਹੇ Bikram Singh Majithia

Bikram Singh Majithia Granted Bail Live Updates : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਸੁਪਰੀਮ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਦਲੀਲ ਨਹੀਂ ਸੁਣੀ। 

ਦੱਸ ਦਈਏ ਕਿ ਜਸਟਿਸ ਵਿਕਰਮ ਨਾਥ ਤੇ ਸੰਦੀਪ ਮਹਿਤਾ ਦੀ ਬੈਂਚ ਨੇ ਸੁਣਵਾਈ ਕੀਤੀ। ਸੁਣਵਾਈ ਦੌਰਾਨ ਮਜੀਠੀਆ ਦੇ ਵਕੀਲ ਨੇ ਬੈਂਚ ਨੂੰ ਦੱਸਿਆ ਕਿ ਮਜੀਠੀਆ ਦੇ ਘਰੋਂ 5 ਰੁਪਏ ਵੀ ਬਰਾਮਦ ਨਹੀਂ ਹੋਏ। ਸੁਪਰੀਮ ਕੋਰਟ ਨੇ ਮਜੀਠੀਆ ਨੂੰ ਬਿਨਾ ਸ਼ਰਤ ਰਾਹਤ ਦਿੱਤੀ। 

ਕਾਬਿਲੇਗੌਰ ਹੈ ਕਿ 25 ਜੂਨ 2025 ਤੋਂ ਬਿਕਰਮ ਸਿੰਘ ਮਜੀਠੀਆ ਨਾਭਾ ਦੀ ਨਵੀਂ ਜੇਲ੍ਹ ’ਚ ਬੰਦ ਹਨ। ਉਨ੍ਹਾਂ ਨੂੰ ਵਿਜੀਲੈਂਸ ਨੇ ਬਿਕਰਮ ਨੂੰ 25 ਜੂਨ ਨੂੰ ਅੰਮ੍ਰਿਤਸਰ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ। 

Related Post