ਸ਼੍ਰੋਮਣੀ ਅਕਾਲੀ ਦਲ ਨੇ AAP ਸਰਕਾਰ ਦੀ ਮੇਰੀ ਰਸੋਈ ਸਕੀਮ ਨੂੰ ਦੱਸਿਆ ਚੁਣਾਵੀ ਜੁਮਲਾ, ਸੁਖਬੀਰ ਸਿੰਘ ਬਾਦਲ ਨੇ CM ਮਾਨ ਨੂੰ ਪੁੱਛੇ 10 ਸਵਾਲ
Sukhbir Singh Badal Calls Meri Rasoi Election Jumla : ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ 'ਡਰਾਮੇਬਾਜ਼' ਦੱਸਦਿਆਂ ਕਿਹਾ ਕਿ ਹੁਣ ਗਰੀਬਾਂ ਦੇ 40 ਫ਼ੀਸਦੀ ਨੀਲੇ ਕਾਰਡ ਕੱਟਣ ਤੋਂ ਬਾਅਦ, ਅੱਜ ਬਾਕੀਆਂ ਲਈ ਇੱਕ ਨਵਾਂ ਖੰਡ, ਲੂਣ ਅਤੇ ਤੇਲ ਦੇਣ ਦਾ ਜੁਮਲਾ ਛੱਡਿਆ ਹੈ।
Sukhbir Singh Badal Calls Meri Rasoi Election Jumla : ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 'ਮੇਰੀ ਰਸੋਈ' ਸਕੀਮ ਲਾਂਚ ਕਰਨ ਨੂੰ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਜੁਮਲਾ ਕਰਾਰ ਦਿੱਤਾ ਹੈ। ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ 'ਡਰਾਮੇਬਾਜ਼' ਦੱਸਦਿਆਂ ਕਿਹਾ ਕਿ ਹੁਣ ਗਰੀਬਾਂ ਦੇ 40 ਫ਼ੀਸਦੀ ਨੀਲੇ ਕਾਰਡ ਕੱਟਣ ਤੋਂ ਬਾਅਦ, ਅੱਜ ਬਾਕੀਆਂ ਲਈ ਇੱਕ ਨਵਾਂ ਖੰਡ, ਲੂਣ ਅਤੇ ਤੇਲ ਦੇਣ ਦਾ ਜੁਮਲਾ ਛੱਡਿਆ ਹੈ।
ਦੱਸ ਦਈਏ ਕਿ ਮਾਨ ਸਰਕਾਰ ਵੱਲੋਂ ਅੱਜ 'ਮੇਰੀ ਰਸੋਈ' ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ 3 ਮਹੀਨਿਆਂ 'ਚ ਇੱਕ ਵਾਰੀ ਰਾਸ਼ਨ ਦੀ ਇੱਕ ਕਿੱਟ ਮੁਹਈਆ ਕਰਵਾਈ ਜਾਵੇਗੀ, ਜਿਸ ਵਿੱਚ ਕਣਕ, 2 ਕਿਲੋ ਛੋਲਿਆਂ ਦੀ ਦਾਲ, 2 ਕਿਲੋ ਖੰਡ, 1 ਕਿਲੋ ਸ਼ੁੱਧ ਆਇਓਡੀਨ ਵਾਲਾ ਨਮਕ, 200 ਗ੍ਰਾਮ ਹਲਦੀ ਪਾਊਡਰ ਅਤੇ 1 ਲੀਟਰ ਸਰ੍ਹੋਂ ਦਾ ਤੇਲ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਸਕੀਮ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਨੇ ਸੀਐਮ ਮਾਨ 'ਤੇ ਤੰਜ ਕੱਸਦਿਆਂ ਕਿਹਾ ਕਿ ਪੰਜਾਬੀ ਹੁਣ ਭਗਵੰਤ ਮਾਨ ਦੀਆਂ ਕੋਝੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਇਹ ਵੀ ਚੋਣਾਂ ਦੇ ਸਾਲ ਵਿੱਚ ਕੀਤਾ ਗਿਆ ਇੱਕ ਹੋਰ ਝੂਠਾ ਵਾਅਦਾ ਹੀ ਹੈ, ਜਿਸਨੇ ਕਦੇ ਪੂਰਾ ਨਹੀਂ ਹੋਣਾ -- ਜਿਵੇਂ 48 ਮਹੀਨਿਆਂ ਤੋਂ ਬਾਅਦ ਵੀ ਹਰ ਔਰਤ ਦੇ ਖਾਤੇ ਵਿੱਚ 1,000 ਰੁਪਏ ਦਾ ਆਉਣਾ ਹਾਲੇ ਵੀ ਇੱਕ ਸੁਪਨਾ ਹੀ ਹੈ।

ਉਨ੍ਹਾਂ ਨੇ ਮੁੱਖ ਮੰਤਰੀ ਨੂੰ ਹੇਠ ਲਿਖੇ 10 ਸਵਾਲਾਂ ਦੇ ਜਵਾਬ ਦੇਣ ਲਈ ਵੀ ਕਿਹਾ ਹੈ ਕਿ ਕਿਉਂ ਸਰਕਾਰ ਵੱਲੋਂ ਪੰਜਾਬੀਆਂ ਤੋਂ ਇਹ ਸਹੂਲਤਾਂ ਖੋਹੀਆਂ ਗਈਆਂ....
- ਧੀਆਂ ਨੂੰ ਵਿਆਹ ਮੌਕੇ ਸ਼ਗਨ ਕਿਉਂ ਨਹੀਂ ਦਿੱਤਾ ਜਾ ਰਿਹਾ?
- ਵਿਧਵਾ, ਬਜ਼ੁਰਗ ਅਤੇ ਅੰਗਹੀਣਾਂ ਦੀਆਂ ਪੈਨਸ਼ਨਾਂ ਕਿਉਂ ਨਹੀਂ ਵੰਡੀਆਂ ਜਾ ਰਹੀਆਂ?
- ਦਲਿਤ ਵਿਦਿਆਰਥੀਆਂ ਦਾ ਵਜ਼ੀਫਾ ਕਿਉਂ ਨਹੀਂ ਆ ਰਿਹਾ?
- ਸਕੂਲ ਜਾਂਦੀਆਂ ਬੱਚੀਆਂ ਨੂੰ ਸਾਈਕਲ ਕਿਉਂ ਨਹੀਂ ਵੰਡੇ ਜਾ ਰਹੇ?
- ਵਿਦਿਆਰਥੀ ਨੂੰ ਵਰਦੀਆਂ ਕਿਉਂ ਨਹੀਂ ਮਿਲ ਰਹੀਆਂ?
- ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਅਤੇ ਜਿਮ ਕਿਉਂ ਨਹੀਂ ਦਿੱਤੇ ਜਾ ਰਹੇ?
- ਸੇਵਾ ਕੇਂਦਰ ਅਤੇ ਸੁਵਿਧਾ ਕੇਂਦਰ ਜਿਹੀਆਂ ਸਹੂਲਤਾਂ ਕਿਉਂ ਬੰਦ ਪਈਆਂ ਹਨ?
- ਮੁਫ਼ਤ ਦਵਾਈਆਂ ਦੀਆਂ ਦੁਕਾਨਾਂ ਕਿਉਂ ਬੰਦ ਹਨ?
- ਪੀਣ ਵਾਲੇ ਸਾਫ਼ ਪਾਣੀ ਦੇ RO ਪਲਾਂਟ ਕਿਉਂ ਬੰਦ ਪਏ ਹਨ?
- ਕਿਸਾਨਾਂ ਨੂੰ ਖਰਾਬੇ ਦਾ ਮੁਆਵਜ਼ਾ ਕਿਉਂ ਨਹੀਂ ਦਿੱਤਾ ਜਾ ਰਿਹਾ?
ਸੁਖਬੀਰ ਸਿੰਘ ਬਾਦਲ ਨੇ ਸੀਐਮ ਨੂੰ ਸਵਾਲ ਕੀਤੇ ਕਿ ਜੇਕਰ ਵਾਕਿਆ ਹੀ ਗਰੀਬਾਂ ਦੇ ਮਸੀਹਾ ਸ. ਪ੍ਰਕਾਸ਼ ਸਿੰਘ ਬਾਦਲ ਜੀ, ਦੀ ਇਹ ਨਕਲ ਕਰਨਾ ਚਾਹੁੰਦੇ ਹੋ ਤਾਂ ਪੰਜਾਬੀਆਂ ਨੂੰ ਜਵਾਬ ਦਿਓ ਕਿ ਬਾਦਲ ਸਾਬ੍ਹ, ਵੱਲੋਂ ਹਰ ਇੱਕ ਗਰੀਬ/ਲੋੜਵੰਦ ਨੂੰ ਆਟਾ-ਦਾਲ ਸਮੇਤ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਅੱਜ ਕਿਉਂ ਬੰਦ ਪਈਆਂ ਹਨ ?