ਸ਼ਿਵ ਸੈਨਾ (ਸ਼ਿੰਦੇ) ਰਾਜ ਪੱਧਰੀ ਧਰਮ ਸੁਰੱਖਿਆ ਯਾਤਰਾ ਰਾਹੀਂ ਕਰੇਗੀ ਧਰਮ ਦੀ ਰੱਖਿਆ - ਯਾਤਰਾ ਚੰਡੀਗੜ੍ਹ ਤੋਂ ਸ਼ੁਰੂ
ਕਨਾਥ ਸ਼ਿੰਦੇ ਮੁੱਖ ਮੰਤਰੀ ਮਹਾਰਾਸ਼ਟਰ ਅਤੇ ਪ੍ਰਧਾਨ ਸ਼ਿਵ ਸੈਨਾ (ਸ਼ਿੰਦੇ) ਦੇ ਆਸ਼ੀਰਵਾਦ ਨਾਲ ਅਭਿਜੀਤ ਅਦਸੁਲ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ (ਸ਼ਿੰਦੇ) ਅਤੇ ਸਾਬਕਾ ਵਿਧਾਇਕ ਚੰਡੀਗੜ੍ਹ ਦੇ ਸਮਾਜ ਸੇਵਕ ਰੋਹਿਤ ਕੁਮਾਰ ਸ਼ਰਮਾ ਨੂੰ ਚੰਡੀਗੜ੍ਹ ਸ਼ਿਵ ਸੈਨਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ।
ਚੰਡੀਗੜ੍ਹ, 30 ਦਸੰਬਰ: ਏਕਨਾਥ ਸ਼ਿੰਦੇ ਮੁੱਖ ਮੰਤਰੀ ਮਹਾਰਾਸ਼ਟਰ ਅਤੇ ਪ੍ਰਧਾਨ ਸ਼ਿਵ ਸੈਨਾ (ਸ਼ਿੰਦੇ) ਦੇ ਆਸ਼ੀਰਵਾਦ ਨਾਲ ਅਭਿਜੀਤ ਅਦਸੁਲ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ (ਸ਼ਿੰਦੇ) ਅਤੇ ਸਾਬਕਾ ਵਿਧਾਇਕ ਚੰਡੀਗੜ੍ਹ ਦੇ ਸਮਾਜ ਸੇਵਕ ਰੋਹਿਤ ਕੁਮਾਰ ਸ਼ਰਮਾ ਨੂੰ ਚੰਡੀਗੜ੍ਹ ਸ਼ਿਵ ਸੈਨਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਨਿਯੁਕਤੀ ਤੋਂ ਤੁਰੰਤ ਬਾਅਦ ਰਾਜ ਪੱਧਰੀ ‘ਧਰਮ ਸੁਰੱਖਿਆ ਯਾਤਰਾ’ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਤੋਂ ਪੰਜਾਬ ਸ਼ਿਵ ਸੈਨਾ ਦੇ ਪ੍ਰਧਾਨ ਹਰੀਸ਼ ਸਿੰਗਲਾ ਅਤੇ ਨਵ-ਨਿਯੁਕਤ ਚੰਡੀਗੜ੍ਹ ਸ਼ਿਵ ਸੈਨਾ ਇੰਚਾਰਜ ਰੋਹਿਤ ਕੁਮਾਰ ਸ਼ਰਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਰੋਹਿਤ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਦਾ ਉਦੇਸ਼ ਦੇਸ਼ ਦੀ ਸੰਸਕ੍ਰਿਤੀ ਅਤੇ ਧਰਮ ਨੂੰ ਬਚਾਉਣਾ ਹੈ ਅਤੇ ਉਹ ਇਸ ਦਿਸ਼ਾ ਵਿੱਚ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਕਿਸੇ ਵੀ ਧਰਮ ਪ੍ਰਤੀ ਨਫ਼ਰਤ ਨਹੀਂ ਰੱਖਦੇ। ਪਰ ਉਹ ਹਿੰਦੂ ਧਰਮ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੇ ਖ਼ਿਲਾਫ਼ ਹੈ।