ਪਿਤਾ ਦੀ ਰਿਹਾਈ ਲਈ ਨਿੱਕੇ ਨਿੱਕੇ ਬੱਚੇ ਵਾਹਗਾ ਸਰਹੱਦ 'ਤੇ ਪੁੱਜੇ

ਪਾਕਿਸਤਾਨ ਦੀ ਵਾਹਗਾ ਸਰਹੱਦ 'ਤੇ ਪਿੱਛਲੇ ਦਿਨਾਂ ਤੋਂ ਮੌਜੂਦ ਪਠਾਣ ਡਰਾਈਵਰ ਦੇ ਨਿੱਕੇ ਨਿੱਕੇ ਬੱਚਿਆਂ ਵਿੱਚ ਮੀਰਵਾਸ, ਨਸੀਰ ਖਾਨ, ਮੁਸਲਮਾਨ, ਬੀ ਬੀ ਅਫਸਾ, ਬੀਬੀ ਤਲਹਾ, ਬੀਬੀ ਕਲਸੋਮ, ਬੀਬੀ ਰਾਡੀਆ, ਬੀਬੀ ਪਰਵਾਨਾ, ਇਸਲਾਮੀਆ ਅਤੇ ਬੀਬੀ ਸਮੀਰਾ ਸ਼ਾਮਿਲ ਹਨ।

By  Jasmeet Singh January 12th 2023 08:13 PM

ਅੰਮ੍ਰਿਤਸਰ, 12 ਜਨਵਰੀ (ਮਨਿੰਦਰ ਸਿੰਘ ਮੋਂਗਾ): ਭਾਰਤ ਅਫ਼ਗਾਨਿਸਤਾਨ ਦੇਸ਼ਾਂ ਦਰਮਿਆਨ ਭਾਰਤ ਦੀ ਅਟਾਰੀ ਵਾਹਗਾ ਸਰਹੱਦ ਰਸਤੇ ਚੱਲ ਰਹੇ ਵਪਾਰ ਦੌਰਾਨ ਬੀਤੇ ਦਿਨੀਂ ਅਫ਼ਗਾਨਿਸਤਾਨ ਤੋਂ ਡਰਾਈ ਫਰੂਟ ਲੈ ਕੇ ਭਾਰਤ ਆਏ ਅਫ਼ਗਾਨੀ ਡਰਾਈਵਰ ਪਠਾਣ ਦੇ ਟਰੱਕ ਵਿਚੋਂ ਹੈਰੋਇਨ ਬਰਾਮਦ ਹੋਣ ਤੋਂ ਬਾਅਦ ਪਠਾਣ ਡਰਾਈਵਰਾਂ ਤੇ ਸਾਥੀਆਂ ਵੱਲੋਂ ਹੜਤਾਲ ਕੀਤੀ ਗਈ ਹੈ। 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਅਫ਼ਗ਼ਾਨਿਸਤਾਨ ਦੀ ਸਾਂਝੀ ਸਰਹੱਦ ਚਮਨ ਰਸਤੇ ਪਾਕਿਸਤਾਨ ਅੰਦਰ ਦਾਖ਼ਲ ਹੋਣ 'ਤੇ ਡਰਾਈ ਫਰੂਟ ਟਰੱਕ ਵਿਚ ਪਾਕਿਸਤਾਨੀ ਤਸਕਰਾਂ ਵੱਲੋਂ ਛੁਪਾ ਕੇ ਭੇਜੀ ਹੈਰੋਇਨ ਜੋ ਕਿ ਭਾਰਤ ਦੀ ਅਟਾਰੀ ਸਰਹੱਦ ਤੇ ਬੀ.ਐਸ.ਐਫ ਕਸਟਮ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਟਰੱਕ ਦੀ ਜਾਂਚ ਕਰਦਿਆਂ  ਹੈਰੋਇਨ ਬਰਾਮਦ ਕਰ ਲਈ ਗਈ ਸੀ। ਇਸ ਦੌਰਾਨ ਅਫ਼ਗਾਨੀ ਟਰੱਕ ਡਰਾਇਵਰ ਜੋ ਡਰਾਈ ਫਰੂਟ ਲੈ ਕੇ ਆਇਆ ਸੀ ਉਸ ਨੂੰ ਵੀ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਜਿਸ ਦਾ ਵਿਰੋਧ ਜਤਾਉਂਦਿਆਂ ਚਮਨ ਸਰਹੱਦ 'ਤੇ ਅਫਗਾਨੀ ਟਰੱਕ ਡਰਾਈਵਰਾਂ ਪਠਾਨਾ ਨੇ ਭਾਰਤ ਦੀ ਅਟਾਰੀ ਸਰਹੱਦ ਤੇ ਗ੍ਰਿਫ਼ਤਾਰ ਹੋਏ ਆਪਣੇ ਸਾਥੀ ਟਰੱਕ ਡਰਾਈਵਰ ਦੀ ਰਿਹਾਈ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਸੀ। 

ਭਾਰਤ ਅੰਦਰ ਦਾਖ਼ਲ ਹੋਣ 'ਤੇ ਗ੍ਰਿਫ਼ਤਾਰ ਹੋਏ ਟਰੱਕ ਡਰਾਇਵਰ ਪਠਾਣ ਦੇ ਪਰਿਵਾਰ ਮੈਂਬਰ ਜੋ ਪਿੱਛਲੇ ਦਿਨਾਂ ਤੋਂ ਉਸ ਦੀ ਘਰਵਾਲੀ ਤੇ ਨਾਲ 10 ਬੱਚੇ ਨਾਲ ਲੈ ਕੇ ਪਾਕਿਸਤਾਨ ਦੀ ਵਾਹਗਾ ਸਰਹੱਦ 'ਤੇ ਆਪਣੇ ਪਤੀ ਦੀ ਰਿਹਾਈ ਦੀ ਉਢੀਕ ਵਿੱਚ ਪੈ ਰਹੀ ਅਤ ਦੀ ਸਰਦੀ ਵਿੱਚ ਦਿਨ ਰਾਤ ਵਾਹਗਾ ਸਰਹੱਦ 'ਤੇ ਰਾਤਾਂ ਗੁਜ਼ਾਰਦੇ ਹੋਏ ਆਪਣੇ ਪਠਾਣ ਦੀ ਵਤਨ ਵਾਪਸੀ ਦੀ ਉਢੀਕ ਕਰ ਰਹੇ ਹਨ। 

ਇਸ ਸਬੰਧੀ ਜਾਣਕਾਰੀ ਦੇਦਿਆਂ ਅੰਮ੍ਰਿਤਸਰ ਸੈਂਟਰਲ ਜੇਲ੍ਹ ਅੰਦਰ ਬੰਦ ਪਾਕਿਸਤਾਨ ਦੇ ਟਰੱਕ ਡਰਾਈਵਰ ਦੀ ਪਤਨੀ ਸਮੀਰਾਂ ਨੇ ਕਿਹਾ ਕਿ ਇਹੋ ਜਿਹਾ ਕੰਮ ਕਰਨਾ ਪਤੀ ਲਈ ਪਰਿਵਾਰ ਜ਼ਹਿਰ ਦੇਣ ਦੇ ਬਰਾਬਰ ਹੈ ਤੇ ਧਰਮ ਲਈ ਨਮਕ ਹਰਾਮ ਦੀ ਗੱਲ ਹੈ ਜੋ ਕਿ ਪਾਕਿਸਤਾਨੀ ਤਸਕਰਾਂ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਸ਼ਰ੍ਹੇਆਮ ਪਾਕਿਸਤਾਨ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਪਾਕਿਸਤਾਨੀ ਤਸਕਰ ਅਫਗਾਨਿਸਤਾਨ ਤੋਂ ਪਾਕਿਸਤਾਨ ਆਉਣ ਵਾਲੇ ਡਰਾਈਫਰੂਟ ਵਿੱਚ ਗ਼ੈਰ ਕਾਨੂੰਨੀ ਚੀਜ਼ਾਂ ਰੱਖਣ ਦੀ ਤਾਂਘ ਵਿੱਚ ਹੁੰਦੇ ਹਨ, ਜੋ ਭਾਰਤ ਆਉਂਦੀਆਂ ਹਨ। ਜਿਸ ਲਈ ਉਹ ਇਸ ਦਾ ਸਾਰੇ ਪਠਾਣ ਡਰਾਇਵਰ ਚਮਨ ਸਰਹੱਦ 'ਤੇ ਵਿਰੋਧ ਕਰਦੇ ਹਨ। 

ਇੱਥੇ ਦੱਸਣਯੋਗ ਹੈ ਕਿ 3 ਅਕਤੂਬਰ 2022 ਨੂੰ ਆਈ.ਸੀ.ਪੀ ਗੇਟ ਵਿਖੇ ਪੁੱਜੇ ਟਰੱਕ ਨੰਬਰ ਟੀ.ਕੇ. ਏ 174 ਜਿਸ ਨੂੰ ਅਫ਼ਗਾਨਿਸਤਾਨ ਦਾ ਟਰੱਕ ਡਰਾਈਵਰ ਅਬਦੁਲ ਆਵਾਸ ਲੈ ਪਾਕਿਸਤਾਨ ਰਸਤੇ ਭਾਰਤ ਆਇਆ ਸੀ, ਜਿਸ 'ਚੋਂ ਭਾਰਤ ਅੰਦਰ ਦਾਖ਼ਲ ਹੁੰਦਿਆਂ ਸਾਰ ਭਾਰਤੀ ਸਸਰਹੱਦ 'ਤੇ ਰਖਵਾਲੀ ਕਰਨ ਵਾਲੀ ਫੋਰਸ ਬੀ.ਐੱਸ.ਐੱਫ ਨੇ ਕਰੀਬ ਅੱਧਾ ਕਿਲੋ ਹੈਰੋਇਨ ਜੋ ਕਿ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਵਲ੍ਹੇਟ ਕੇ ਟਰੱਕ ਦੇ ਥਲੜੇ ਹਿੱਸੇ ਵਿੱਚ ਲੁਕਾਈ ਗਈ ਸੀ, ਨੂੰ ਫੜ ਕੇ ਵੱਡੀ ਸਫਲਤਾ ਹਾਸਲ ਕੀਤੀ ਤੇ ਪਾਕਿਸਤਾਨੀ ਤਸਕਰਾਂ ਦਾ ਨੈੱਟਵਰਕ ਤੋੜਨ ਵਿੱਚ ਵੱਡੀ ਸਫ਼ਲਤਾ ਕੀਤੀ ਸੀ। 

ਭਾਰਤ ਅੰਦਰ ਗ੍ਰਿਫ਼ਤਾਰ ਹੋਏ ਪਾਕਿ ਦੇ ਪਠਾਣ ਟਰੱਕ ਡਰਾਈਵਰ ਅਬਦੁਲ ਦੀ ਪਤਨੀ ਨੇ ਆਪਣੇ ਨਾਲ 6 ਧੀਆਂ ਤੇ 4 ਪੁੱਤਰਾਂ ਨਾਲ ਫੋਟੋ ਜਾਰੀ ਕਰਦਿਆਂ ਉਸ ਦੀ ਰਿਹਾਈ ਲਈ ਰਹਿਮ ਦੀ ਅਪੀਲ ਭਾਰਤ ਪਾਕਿਸਤਾਨ ਸਰਕਾਰਾਂ ਨੂੰ ਕੀਤੀ। ਉਨ੍ਹਾਂ ਦਾ ਕਹਿਣਾ ਕਿ ਟਰੱਕ ਡਰਾਈਵਰ ਬਿਲਕੁਲ ਬੇਕਸੂਰ ਹੈ, ਇਸ ਮੌਕੇ ਪਾਕਿਸਤਾਨ ਦੀ ਵਾਹਗਾ ਸਰਹੱਦ 'ਤੇ ਪਿੱਛਲੇ ਦਿਨਾਂ ਤੋਂ ਮੌਜੂਦ ਪਠਾਣ ਡਰਾਈਵਰ ਦੇ ਨਿੱਕੇ ਨਿੱਕੇ ਬੱਚਿਆਂ ਵਿੱਚ ਮੀਰਵਾਸ, ਨਸੀਰ ਖਾਨ, ਮੁਸਲਮਾਨ, ਬੀ ਬੀ ਅਫਸਾ, ਬੀਬੀ ਤਲਹਾ, ਬੀਬੀ ਕਲਸੋਮ, ਬੀਬੀ ਰਾਡੀਆ, ਬੀਬੀ ਪਰਵਾਨਾ, ਇਸਲਾਮੀਆ ਅਤੇ ਬੀਬੀ ਸਮੀਰਾ ਸ਼ਾਮਿਲ ਹਨ।

Related Post