ਸ਼ਕਤੀਸ਼ਾਲੀ ਭੂਚਾਲ ਨਾਲ ਕੰਬਿਆ ਸੋਲੋਮਨ ਟਾਪੂ, ਸੁਨਾਮੀ ਦੀ ਚਿਤਾਵਨੀ

By  Ravinder Singh November 22nd 2022 02:07 PM

ਵੈਲਿੰਗਟਨ :  ਸੋਲੋਮਨ ਟਾਪੂ 'ਤੇ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨਾਲ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.0 ਮਾਪੀ ਗਈ ਹੈ।   ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਯੂਨਾਈਟਿਡ ਸਟੇਟ ਜਿਓਲਾਜਿਕਲ ਸਰਵੇਖਣ ਦੇ ਅਨੁਸਾਰ ਭੂਚਾਲ ਦਾ ਕੇਂਦਰ ਰਾਜਧਾਨੀ ਹੋਨਿਆਰਾ ਤੋਂ ਲਗਭਗ 56 ਕਿਲੋਮੀਟਰ (35 ਮੀਲ) ਦੱਖਣ-ਪੱਛਮ 'ਚ ਸਮੁੰਦਰ ਵਿੱਚ 13 ਕਿਲੋਮੀਟਰ (8 ਮੀਲ) ਦੀ ਡੂੰਘਾਈ ਵਿੱਚ ਸੀ। ਇਸ ਨਾਲ ਇਕਵਾਰ ਪੂਰਾ ਟਾਪੂ ਕੰਬ ਉਠਿਆ।


ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਕਿਹਾ ਕਿ ਖੇਤਰ ਦੇ ਟਾਪੂਆਂ ਲਈ ਖ਼ਤਰਨਾਕ ਲਹਿਰਾਂ ਸੰਭਵ ਹਨ ਪਰ ਇਸ ਨੇ ਸਲਾਹ ਦਿੱਤੀ ਕਿ ਸੁਨਾਮੀ ਦੇ ਵੱਡੇ ਖ਼ਤਰੇ ਦੀ ਉਮੀਦ ਨਹੀਂ ਕੀਤੀ ਗਈ ਸੀ। ਕੇਂਦਰ ਨੇ ਕਿਹਾ ਕਿ ਭੂਚਾਲ ਸੋਲੋਮਨ ਟਾਪੂ ਲਈ 1 ਮੀਟਰ (3 ਫੁੱਟ) ਤੱਕ ਲਹਿਰਾਂ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ ਪਾਪੂਆ ਨਿਊ ਗਿਨੀ ਅਤੇ ਵੈਨੂਆਟੂ ਦੇ ਤੱਟਾਂ 'ਤੇ ਛੋਟੀਆਂ ਲਹਿਰਾਂ ਉੱਠ ਸਕਦੀਆਂ ਹਨ। ਸੋਲੋਮਨ ਟਾਪੂ ਪੈਸੀਫਿਕ ਰਿੰਗ ਆਫ਼ ਫਾਇਰ 'ਤੇ ਸਥਿਤ ਹੈ, ਜਿੱਥੇ ਬਹੁਤ ਸਾਰੇ ਜਵਾਲਾਮੁਖੀ ਫਟਦੇ ਹਨ ਅਤੇ ਭੂਚਾਲ ਆਉਂਦੇ ਹਨ।

ਇਹ ਵੀ ਪੜ੍ਹੋ : ਬੰਦੂਕ ਸੱਭਿਆਚਾਰ 'ਤੇ ਸ਼ਿਕੰਜਾ : ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੇ 5 ਗ੍ਰਿਫ਼ਤਾਰ

Related Post