BBMB ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦਾ ਸੁਖਬੀਰ ਸਿੰਘ ਬਾਦਲ ਵੱਲੋਂ ਸਖਤ ਵਿਰੋਧ, ਕਿਹਾ - ਅਕਾਲੀ ਦਲ ਇਸ ਸਾਜਿਸ਼ ਨੂੰ ਕਿਸੇ ਕੀਮਤ ਤੇ ਸਫ਼ਲ ਨਹੀਂ ਹੋਣ ਦੇਵੇਗਾ
Sukhbir Badal on Punjab water issue : ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੇ ਭਾਜਪਾ ਅਤੇ ਕੇਂਦਰ ਸਰਕਾਰ ਦੇ ਸਾਥ ਨਾਲ ਪੰਜਾਬ ਤੋਂ ਉਸਦਾ ਹੱਕੀ ਪਾਣੀ ਖੋਹ ਲਿਆ ਹੈ। ਪਾਰਟੀ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ 'ਚ ਦੋਹਰਾ ਰਵੱਈਆ ਅਖਤਿਆਰ ਕਰ ਰਹੇ ਹਨ।
ਚੰਡੀਗੜ੍ਹ : ਭਾਖੜਾ-ਬਿਆਸ ਮੈਨੇਜਮੈਂਟ ਬੋਰਡ (BBMB) ਦੀ ਹਾਲੀਆ ਮੀਟਿੰਗ ਵਿੱਚ ਹਰਿਆਣਾ ਨੂੰ ਵਾਧੂ ਪਾਣੀ ਦਿੱਤੇ ਜਾਣ ਦੇ ਫੈਸਲੇ ਨੇ ਪੰਜਾਬ 'ਚ ਸਿਆਸੀ ਗਰਮਾਹਟ ਪੈਦਾ ਕਰ ਦਿੱਤੀ ਹੈ। ਇਸ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ (BJP) ਦੀ ਅਗਵਾਈ ਵਾਲੀਆਂ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ "ਪੰਜਾਬ ਦੇ ਹੱਕਾਂ ਦੀ ਚੋਰੀ" ਦਾ ਦੋਸ਼ ਲਗਾਇਆ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੇ ਭਾਜਪਾ ਅਤੇ ਕੇਂਦਰ ਸਰਕਾਰ ਦੇ ਸਾਥ ਨਾਲ ਪੰਜਾਬ ਤੋਂ ਉਸਦਾ ਹੱਕੀ ਪਾਣੀ ਖੋਹ ਲਿਆ ਹੈ। ਪਾਰਟੀ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ 'ਚ ਦੋਹਰਾ ਰਵੱਈਆ ਅਖਤਿਆਰ ਕਰ ਰਹੇ ਹਨ।
ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਅੱਗੇ ਤਿੰਨ ਮੁੱਖ ਮੰਗਾਂ ਰੱਖੀਆਂ ਹਨ -
- ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਵਿੱਚ "ਮੈਂਬਰ, ਪਾਵਰ" ਦੇ ਤੌਰ 'ਤੇ ਪੰਜਾਬ ਦੇ ਨੁਮਾਇੰਦੇ ਦੀ ਤੁਰੰਤ ਬਹਾਲੀ।
- ਹਰਿਆਣਾ ਨੂੰ ਵਾਧੂ ਪਾਣੀ ਦੇਣ ਦੀ ਮਨਜ਼ੂਰੀ ਨੂੰ ਵਾਪਸ ਲੈਣਾ, ਜੋ ਪੰਜਾਬ ਦੀ ਮਨਜ਼ੂਰੀ ਤੋਂ ਬਿਨਾਂ ਦਿੱਤੀ ਗਈ।
- AAP ਸਰਕਾਰ ਵੱਲੋਂ ਇਹ ਯਕੀਨੀ ਬਣਾਉਣਾ ਕਿ ਕਿਸੇ ਵੀ ਹੈਡਵਰਕ ਰਾਹੀਂ ਵਾਧੂ ਪਾਣੀ ਜਾ ਨਾ ਸਕੇ ਅਤੇ ਜੇਹੜਾ ਪਾਣੀ ਪਹਿਲਾਂ ਹੀ ਵੱਧ ਰਿਹਾ ਹੈ, ਉਸ ਨੂੰ ਤੁਰੰਤ ਰੋਕਿਆ ਜਾਵੇ।
ਮਾਨ ਸਰਕਾਰ ਨੂੰ ਚੇਤਾਵਨੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ "ਇਹ ਪੰਜਾਬ ਦੇ ਕਿਸਾਨਾਂ ਤੇ ਖੇਤੀਬਾੜੀ ਉੱਤੇ ਇੱਕ ਹਮਲਾ ਹੈ। ਅਸੀਂ ਇਹ ਸਾਜ਼ਿਸ਼ ਕਦੇ ਕਾਮਯਾਬ ਨਹੀਂ ਹੋਣ ਦਿਆਂਗੇ।" ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਭਗਵੰਤ ਮਾਨ ਸਰਕਾਰ ਨੇ "ਪੰਜਾਬ ਦੇ ਹਿੱਤਾਂ ਤੋਂ ਪਾਸਾ ਵੱਟਿਆ", ਤਾਂ ਅਕਾਲੀ ਦਲ ਰਾਜ-ਪੱਧਰੀ ਰੂਪ ਵਿੱਚ ਵੱਡਾ ਜਨ ਆੰਦੋਲਨ ਖੜਾ ਕਰੇਗਾ।