BBMB ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦਾ ਸੁਖਬੀਰ ਸਿੰਘ ਬਾਦਲ ਵੱਲੋਂ ਸਖਤ ਵਿਰੋਧ, ਕਿਹਾ - ਅਕਾਲੀ ਦਲ ਇਸ ਸਾਜਿਸ਼ ਨੂੰ ਕਿਸੇ ਕੀਮਤ 'ਤੇ ਸਫ਼ਲ ਨਹੀਂ ਹੋਣ ਦੇਵੇਗਾ
ਚੰਡੀਗੜ੍ਹ : ਭਾਖੜਾ-ਬਿਆਸ ਮੈਨੇਜਮੈਂਟ ਬੋਰਡ (BBMB) ਦੀ ਹਾਲੀਆ ਮੀਟਿੰਗ ਵਿੱਚ ਹਰਿਆਣਾ ਨੂੰ ਵਾਧੂ ਪਾਣੀ ਦਿੱਤੇ ਜਾਣ ਦੇ ਫੈਸਲੇ ਨੇ ਪੰਜਾਬ 'ਚ ਸਿਆਸੀ ਗਰਮਾਹਟ ਪੈਦਾ ਕਰ ਦਿੱਤੀ ਹੈ। ਇਸ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ (BJP) ਦੀ ਅਗਵਾਈ ਵਾਲੀਆਂ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ "ਪੰਜਾਬ ਦੇ ਹੱਕਾਂ ਦੀ ਚੋਰੀ" ਦਾ ਦੋਸ਼ ਲਗਾਇਆ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੇ ਭਾਜਪਾ ਅਤੇ ਕੇਂਦਰ ਸਰਕਾਰ ਦੇ ਸਾਥ ਨਾਲ ਪੰਜਾਬ ਤੋਂ ਉਸਦਾ ਹੱਕੀ ਪਾਣੀ ਖੋਹ ਲਿਆ ਹੈ। ਪਾਰਟੀ ਨੇ ਇਹ ਵੀ ਦੋਸ਼ ਲਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ 'ਚ ਦੋਹਰਾ ਰਵੱਈਆ ਅਖਤਿਆਰ ਕਰ ਰਹੇ ਹਨ।
ਅਕਾਲੀ ਦਲ ਦੇ ਬਿਆਨ ਅਨੁਸਾਰ, ਮੁੱਖ ਮੰਤਰੀ ਇੱਕ ਪਾਸੇ ਜਨਤਾ ਸਾਹਮਣੇ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੇ ਹਨ, ਪਰ ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਵਾਧੂ ਪਾਣੀ ਦੇਣ ਦੀ ਗੁਪਤ ਰਜਾਮੰਦੀ ਦਿੱਤੀ ਜਾ ਰਹੀ ਹੈ।BJP ruled states of Haryana, Rajasthan & Delhi have ganged up against Punjab in collision with GOI to rob Punjab of its legitimate share of water from the Bhakra dam in a recent meeting of the Bhakra Beas Management Board. This unprecedented bullying & looting of Punjab’s… pic.twitter.com/6N58CagnG3 — Sukhbir Singh Badal (@officeofssbadal) May 1, 2025
ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਅੱਗੇ ਤਿੰਨ ਮੁੱਖ ਮੰਗਾਂ ਰੱਖੀਆਂ ਹਨ -
ਮਾਨ ਸਰਕਾਰ ਨੂੰ ਚੇਤਾਵਨੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ "ਇਹ ਪੰਜਾਬ ਦੇ ਕਿਸਾਨਾਂ ਤੇ ਖੇਤੀਬਾੜੀ ਉੱਤੇ ਇੱਕ ਹਮਲਾ ਹੈ। ਅਸੀਂ ਇਹ ਸਾਜ਼ਿਸ਼ ਕਦੇ ਕਾਮਯਾਬ ਨਹੀਂ ਹੋਣ ਦਿਆਂਗੇ।" ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਭਗਵੰਤ ਮਾਨ ਸਰਕਾਰ ਨੇ "ਪੰਜਾਬ ਦੇ ਹਿੱਤਾਂ ਤੋਂ ਪਾਸਾ ਵੱਟਿਆ", ਤਾਂ ਅਕਾਲੀ ਦਲ ਰਾਜ-ਪੱਧਰੀ ਰੂਪ ਵਿੱਚ ਵੱਡਾ ਜਨ ਆੰਦੋਲਨ ਖੜਾ ਕਰੇਗਾ।
- PTC NEWS