Jalandhar ’ਚ ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸ, ਕਈ ਵਾਹਨ ਆਪਸ ’ਚ ਟਕਰਾਏ, ਜਾਨੀ ਨੁਕਸਾਨ ਤੋਂ ਬਚਾਅ
ਦੱਸਿਆ ਜਾ ਰਿਹਾ ਹੈ ਕਿ ਇੱਕ ਅਣਪਛਾਤਾ ਟਰੱਕ ਜੋ ਕਿ ਜਾ ਰਿਹਾ ਸੀ ਜਿਸ ਦੇ ਨਾਲ ਪਿੱਛੋਂ ਇੱਕ ਟਿੱਪਰ ਟਕਰਾਇਆ ਤੇ ਟਿੱਪਰ ਟਕਰਾਉਣ ਦੇ ਨਾਲ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ ਜਿਸ ਦੇ ਕਰਕੇ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ।
Jalandhar News : ਪੰਜਾਬ ਦੇ ਕਈ ਸ਼ਹਿਰਾਂ ’ਚ ਸੰਘਣੀ ਧੁੰਦ ਨਜ਼ਰ ਆ ਰਹੀ ਹੈ ਜਿਸ ਕਾਰਨ ਵਿਜੀਬਿਲਟੀ ਜ਼ੀਰੋ ਨਜ਼ਰ ਆ ਰਹੀ ਹੈ। ਸੰਘਣੀ ਧੁੰਦ ਦੇ ਚੱਲਦੇ ਪੰਜਾਬ ’ਚ ਇੱਕ ਦੋ ਥਾਵਾਂ ’ਤੇ ਹਾਦਸੇ ਵੀ ਵਾਪਰੇ। ਦੱਸ ਦਈਏ ਕਿ ਜਲੰਧਰ ਜੰਮੂ ਨੈਸ਼ਨਲ ਹਾਈਵੇ ’ਤੇ ਪਿੰਡ ਕਾਲਾ ਬੱਕਰਾ ਨੇੜੇ ਧੁੰਦ ਕਰਕੇ ਕਈ ਵਾਹਨ ਆਪਸ ਵਿੱਚ ਟਕਰਾਏ। ਹਾਲਾਂਕਿ ਇਸ ਹਾਦਸੇ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਇੱਕ ਅਣਪਛਾਤਾ ਟਰੱਕ ਜੋ ਕਿ ਜਾ ਰਿਹਾ ਸੀ ਜਿਸ ਦੇ ਨਾਲ ਪਿੱਛੋਂ ਇੱਕ ਟਿੱਪਰ ਟਕਰਾਇਆ ਤੇ ਟਿੱਪਰ ਟਕਰਾਉਣ ਦੇ ਨਾਲ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ ਜਿਸ ਦੇ ਕਰਕੇ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ।
ਗਣੀਮਤ ਇਹ ਰਹੀ ਕਿ ਇਸ ਹਾਦਸੇ ਦੇ ਕਾਰਨ ਜਾਨੀ ਨੁਕਸਾਨ ਤੋਂ ਬਚਾ ਰਿਹਾ ਤੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਵੱਲੋਂ ਪਹੁੰਚ ਕੇ ਬਹਾਨਾ ਨੂੰ ਸਾਈਡ ਤੇ ਕਰਵਾ ਕੇ ਹਾਈਵੇ ਨੂੰ ਚਾਲੂ ਕਰਾਇਆ ਅਤੇ ਮੁੱਢਲੀ ਸਹਾਇਤਾ ਦਿੰਦੇ ਹੋਏ ਮੌਕੇ ’ਤੇ ਜਾਣਕਾਰੀ ਸਾਂਝੀ ਕਰਦੇ ਹੋਏ ਅਗਲੀ ਕਾਰਵਾਈ ਉਲੀਕੀ ਦਿੱਤੀ।
ਪਰ ਜਿਸ ਤਰੀਕੇ ਦੇ ਨਾਲ ਬੀਤੇ ਕੱਲ ਤੋਂ ਲਗਾਤਾਰ ਧੁੰਦ ਪੈ ਰਹੀ ਹੈ। ਇਸ ਦੇ ਨਾਲ ਵੱਡੇ ਹਾਦਸੇ ਦਰਪੇਸ਼ ਆ ਰਹੇ ਹਨ ਅੱਜ ਵੀ ਜਲੰਧਰ ਜਿਲ੍ਹਾ ਧੁੰਧ ਦੀ ਚਿੱਟੀ ਚਾਦਰ ਦੇ ਵਿੱਚ ਲਿਪਟਿਆ ਹੋਇਆ ਹੈ।