ਪਰਫਿਊਮ ਬਣਾਉਣ ਵਾਲੀ ਫੈਕਟਰੀ ਚ ਲੱਗੀ ਅੱਗ ਅਜੇ ਵੀ ਨਹੀਂ ਬੁਝੀ

By  Amritpal Singh February 3rd 2024 12:18 PM
ਪਰਫਿਊਮ ਬਣਾਉਣ ਵਾਲੀ ਫੈਕਟਰੀ ਚ ਲੱਗੀ ਅੱਗ ਅਜੇ ਵੀ ਨਹੀਂ ਬੁਝੀ

Himachal News: ਹਿਮਾਚਲ ਪ੍ਰਦੇਸ਼ ਦੇ ਝਾਰਮਾਜਰੀ ਦੇ ਉਦਯੋਗਿਕ ਖੇਤਰ ਬੱਦੀ ਦੇ ਹਿੱਲਟੌਪ 'ਤੇ ਸਥਿਤ ਪਰਫਿਊਮ ਬਣਾਉਣ ਵਾਲੀ (perfume manufacturing factory) ਅਰੋਮਾ ਫੈਕਟਰੀ 'ਚ ਅੱਜ ਵੀ ਅੱਗ ਨਹੀਂ ਬੁਝ ਸਕੀ ਹੈ। ਸ਼ਨੀਵਾਰ ਸਵੇਰ ਤੋਂ ਹੀ ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਫੈਕਟਰੀ ਦੀ ਦੂਜੀ ਮੰਜ਼ਿਲ 'ਤੇ ਅਜੇ ਵੀ ਅੱਗ ਲੱਗੀ ਹੋਈ ਹੈ। ਅੱਗ ਬੁਝਾਉਣ ਦਾ ਕੰਮ ਰਾਤ ਭਰ ਜਾਰੀ ਰਿਹਾ। ਇਸ ਦੇ ਨਾਲ ਹੀ ਅੱਗ ਨਾਲ ਪ੍ਰਭਾਵਿਤ ਲੋਕਾਂ ਦੇ ਰਿਸ਼ਤੇਦਾਰ ਵੀ ਮੌਕੇ 'ਤੇ ਪਹੁੰਚ ਗਏ ਹਨ। ਆਪਣੇ ਪਿਆਰਿਆਂ ਨੂੰ ਉਡੀਕ ਰਹੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ। ਅੱਗ ਪੂਰੀ ਤਰ੍ਹਾਂ ਬੁਝਣ ਤੋਂ ਬਾਅਦ ਹੀ ਲਾਪਤਾ ਲੋਕਾਂ ਨੂੰ ਲੱਭਣ ਦੀ ਮੁਹਿੰਮ ਸ਼ੁਰੂ ਹੋਵੇਗੀ। ਡੀਜੀਪੀ ਸੰਜੇ ਕੁੰਡੂ ਵੀ ਮੌਕੇ 'ਤੇ ਮੌਜੂਦ ਹਨ। ਜ਼ਿਕਰਯੋਗ ਹੈ ਕਿ ਅਰੋਮਾ ਫੈਕਟਰੀ 'ਚ ਸ਼ੁੱਕਰਵਾਰ ਦੁਪਹਿਰ 12 ਵਜੇ ਤੋਂ ਬਾਅਦ ਅੱਗ ਲੱਗ ਗਈ ਸੀ। ਇਸ ਭਿਆਨਕ ਅੱਗ 'ਚ 29 ਮਜ਼ਦੂਰ ਜ਼ਖਮੀ ਹੋ ਗਏ ਹਨ। ਪੀਜੀਆਈ ਚੰਡੀਗੜ੍ਹ ਰੈਫਰ ਬੱਦੀ ਦੀ ਮਹਿਲਾ ਕਰਮਚਾਰੀ ਦੀ ਮੌਤ ਹੋ ਗਈ। ਜਦੋਂਕਿ ਪੀਜੀਆਈ ਵਿੱਚ ਦਾਖ਼ਲ ਚਾਰ ਵਿਅਕਤੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 25 ਜ਼ਖਮੀ ਸੋਲਨ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖਲ ਹਨ। ਫਿਲਹਾਲ 20 ਮਜ਼ਦੂਰ ਲਾਪਤਾ ਦੱਸੇ ਜਾ ਰਹੇ ਹਨ, ਜਦਕਿ ਨਾਲਾਗੜ੍ਹ ਦੇ ਐੱਸਡੀਐੱਮ ਦਿਵਯਾਂਸ਼ੂ ਸਿੰਘਲ ਨੇ ਦੱਸਿਆ ਕਿ ਨੌਂ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਲਾਪਤਾ ਹੋਣ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਹੈ।

Related Post