Sandeep Singh Sunny ਮਾਮਲੇ ’ਚ ਜੇਲ੍ਹ ਵਿਭਾਗ ਦੀ ਨਲਾਇਕੀ ਦਾ ਹੋਇਆ ਖੁਲਾਸਾ; ਝਗੜੇ ਤੋਂ ਪਹਿਲਾਂ ਹੀ ਕੀਤਾ ਗਿਆ ਸੀ ਆਗਾਹ

ਉਪਰੋਕਤ ਸਾਰੀਆਂ ਘਟਨਾਵਾਂ ਤੋਂ ਪਹਿਲਾਂ ਸੂਪਰਿੰਟੈਂਡੈਂਟ ਜੇਲ੍ਹਾਂ ਵੱਲੋਂ ਵਾਰ-ਵਾਰ ਲਿਖਤੀ ਰੂਪ ਵਿੱਚ ਘਟਨਾਵਾਂ ਦੀਆਂ ਆਸ਼ੰਕਾਵਾਂ ਅਤੇ ਹਮਲੇ ਦਾ ਸ਼ਿਕਾਰ ਕੈਦੀਆਂ ਨੂੰ ਟ੍ਰਾਂਸਫਰ ਕਰਨ ਬਾਰੇ ਸੂਚਨਾ ਦਿੱਤੀ ਗਈ ਸੀ, ਪਰ ਬਾਰ-ਬਾਰ ਸੂਚਿਤ ਕਰਨ ਦੇ ਬਾਵਜੂਦ ਨਾ ਕੋਈ ਟ੍ਰਾਂਸਫਰ ਆਰਡਰ ਜਾਰੀ ਕੀਤਾ ਗਿਆ ਅਤੇ ਨਾ ਹੀ ਏ. ਡੀ. ਜੀ. ਪੀ. ਵੱਲੋਂ ਕੋਈ ਸੰਜਾਣ ਲਈ ਗਈ।

By  Aarti September 21st 2025 09:54 AM

Sandeep Singh Sunny Case News : ਮੌਜੂਦਾ ਏ. ਡੀ. ਜੀ. ਪੀ. ਅਰੁਣ ਪਾਲ ਸਿੰਘ ਦੇ ਕਾਰਜਕਾਲ ਦੌਰਾਨ 3 ਵੱਡੀਆਂ ਘਟਨਾਵਾਂ 3 ਜੇਲ੍ਹਾਂ—ਸੈਂਟਰਲ ਜੇਲ੍ਹ ਕਪੂਰਥਲਾ, ਜ਼ਿਲ੍ਹਾ ਜੇਲ੍ਹ ਸੰਗਰੂਰ ਅਤੇ ਸੈਂਟਰਲ ਜੇਲ੍ਹ ਪਟਿਆਲਾ ਵਿੱਚ ਵਾਪਰੀਆਂ ਹਨ, ਜਿਨ੍ਹਾਂ ਵਿੱਚ ਕੈਦੀਆਂ ਦੀਆਂ ਹਲਾਕਤਾਂ ਹੋਈਆਂ ਹਨ।

ਉਪਰੋਕਤ ਸਾਰੀਆਂ ਘਟਨਾਵਾਂ ਤੋਂ ਪਹਿਲਾਂ ਸੂਪਰਿੰਟੈਂਡੈਂਟ ਜੇਲ੍ਹਾਂ ਵੱਲੋਂ ਵਾਰ-ਵਾਰ ਲਿਖਤੀ ਰੂਪ ਵਿੱਚ ਘਟਨਾਵਾਂ ਦੀਆਂ ਆਸ਼ੰਕਾਵਾਂ ਅਤੇ ਹਮਲੇ ਦਾ ਸ਼ਿਕਾਰ ਕੈਦੀਆਂ ਨੂੰ ਟ੍ਰਾਂਸਫਰ ਕਰਨ ਬਾਰੇ ਸੂਚਨਾ ਦਿੱਤੀ ਗਈ ਸੀ, ਪਰ ਬਾਰ-ਬਾਰ ਸੂਚਿਤ ਕਰਨ ਦੇ ਬਾਵਜੂਦ ਨਾ ਕੋਈ ਟ੍ਰਾਂਸਫਰ ਆਰਡਰ ਜਾਰੀ ਕੀਤਾ ਗਿਆ ਅਤੇ ਨਾ ਹੀ ਏ. ਡੀ. ਜੀ. ਪੀ. ਵੱਲੋਂ ਕੋਈ ਸੰਜਾਣ ਲਈ ਗਈ।

ਸੂਪਰਿੰਟੈਂਡੈਂਟ ਕਪੂਰਥਲਾ ਵੱਲੋਂ ਪੱਤਰ ਨੰਬਰ 6808 ਮਿਤੀ 28.05.2023 ਰਾਹੀਂ ਸਿਮਰਨਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਨੂੰ ਟ੍ਰਾਂਸਫਰ ਕਰਨ ਲਈ ਲਿਖਿਆ ਗਿਆ ਸੀ ਪਰ ਉਸਨੂੰ ਟ੍ਰਾਂਸਫਰ ਨਹੀਂ ਕੀਤਾ ਗਿਆ ਅਤੇ 13.07.2023 ਨੂੰ ਉਸ ’ਤੇ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ ਗਈ।

ਸੂਪਰਿੰਟੈਂਡੈਂਟ ਜੇਲ੍ਹ ਸੰਗਰੂਰ ਵੱਲੋਂ ਕੈਦੀਆਂ ਸਿਮਰਨਜੀਤ ਜੁਝਾਰ, ਧਰਮਿੰਦਰ ਗੋਹਰਾ, ਮੋਹਮਦ ਹਾਰਸ਼ ਅਤੇ ਧਰਮਿੰਦਰ  ਬੱਗਾ ਨੂੰ ਟ੍ਰਾਂਸਫਰ ਕਰਨ ਲਈ ਏ. ਡੀ. ਜੀ. ਪੀ. ਨੂੰ ਪੱਤਰ ਨੰਬਰ 2148 ਮਿਤੀ 19.03.2024 ਅਤੇ 2884 ਮਿਤੀ 15.04.2024 ਰਾਹੀਂ ਲਿਖਿਆ ਗਿਆ ਸੀ ਪਰ 19.04.2024 ਨੂੰ ਸਿਮਰਨਜੀਤ ਜੁਝਾਰ ਵੱਲੋਂ ਕੈਦੀਆਂ ਧਰਮਿੰਦਰ ਗੋਹਰਾ ਅਤੇ ਮੋਹਮਦ ਹਾਰਸ਼ ਨੂੰ ਹਮਲਾ ਕਰਕੇ ਮਾਰ ਦਿੱਤਾ ਗਿਆ।

ਸੂਪਰਿੰਟੈਂਡੈਂਟ ਸੈਂਟਰਲ ਜੇਲ੍ਹ ਪਟਿਆਲਾ ਵੱਲੋਂ ਪੱਤਰ ਨੰਬਰ 22831 ਮਿਤੀ 27.11.2024 ਰਾਹੀਂ ਸੰਦੀਪ ਪੁੱਤਰ ਮਹਿੰਦਰ ਪਾਲ (ਸੂਰੀ ਕੇਸ) ਨੂੰ ਕਿਸੇ ਹੋਰ ਜੇਲ੍ਹ ਵਿੱਚ ਟ੍ਰਾਂਸਫਰ ਕਰਨ ਲਈ ਏ. ਡੀ. ਜੀ. ਪੀ. ਜੇਲ੍ਹਾਂ ਨੂੰ ਲਿਖਿਆ ਗਿਆ ਸੀ ਅਤੇ ਸਪਸ਼ਟ ਰੂਪ ਵਿੱਚ ਉਲਲੇਖ ਕੀਤਾ ਗਿਆ ਸੀ ਕਿ ਉਸਨੂੰ ਪੁਲਿਸ ਅਧਿਕਾਰੀਆਂ ਦੇ ਨਾਲ ਰੱਖਿਆ ਗਿਆ ਸੀ ਕਿਉਂਕਿ ਕੋਈ ਵੱਖਰਾ ਵਾਰਡ ਉਪਲਬਧ ਨਹੀਂ ਸੀ।

ਇਸ ਤੋਂ ਬਾਅਦ ਪਟਿਆਲਾ ਜੇਲ੍ਹ ਦੇ ਸੂਪਰਿੰਟੈਂਡੈਂਟ ਵੱਲੋਂ ਦੁਬਾਰਾ ਪੱਤਰ ਨੰਬਰ 7878 ਮਿਤੀ 25.04.2025 ਰਾਹੀਂ ਕਾਨੂੰਨ-ਵਿਵਸਥਾ ਦੇ ਮੱਦੇਨਜ਼ਰ ਸੰਦੀਪ ਸਿੰਘ ਨੂੰ ਕਿਸੇ ਹੋਰ ਜੇਲ੍ਹ ਵਿੱਚ ਟ੍ਰਾਂਸਫਰ ਕਰਨ ਲਈ ਲਿਖਿਆ ਗਿਆ। ਇਸ ਤੋਂ ਬਾਅਦ ਤੀਜਾ ਪੱਤਰ ਵੀ 18.08.2025 ਨੂੰ ਸੂਪਰਿੰਟੈਂਡੈਂਟ ਜੇਲ੍ਹ ਪਟਿਆਲਾ ਵੱਲੋਂ ਸੰਦਿਪ ਸਿੰਘ ਨੂੰ ਤੁਰੰਤ ਟ੍ਰਾਂਸਫਰ ਕਰਨ ਲਈ ਲਿਖਿਆ ਗਿਆ ਕਿਉਂਕਿ ਭੁਪਿੰਦਰ ਸਿੰਘ ਸਾਬਕਾ ਐਸ.ਐਸ.ਪੀ. ਅਤੇ ਸੂਪਰਿੰਟੈਂਡੈਂਟ ਜੇਲ੍ਹ, ਸੁਬਾ ਸਿੰਘ ਇੰਸਪੈਕਟਰ ਸੀ.ਬੀ.ਆਈ. ਕੇਸ ਵਿੱਚ ਪਟਿਆਲਾ ਜੇਲ੍ਹ ਆ ਗਏ ਸਨ।

ਸੂਪਰਿੰਟੈਂਡੈਂਟ ਜੇਲ੍ਹ ਪਟਿਆਲਾ ਵੱਲੋਂ ਪੱਤਰ ਨੰਬਰ 8455 ਮਿਤੀ 12.08.2025 ਰਾਹੀਂ ਏ. ਡੀ. ਜੀ. ਪੀ. ਜੇਲ੍ਹਾਂ ਨੂੰ ਸੁਬਾ ਸਿੰਘ ਨੂੰ ਮੈਡੀਕਲ ਗਰਾਊਂਡ ’ਤੇ ਸੈਂਟਰਲ ਜੇਲ੍ਹ ਅੰਮ੍ਰਿਤਸਰ ਟ੍ਰਾਂਸਫਰ ਕਰਨ ਲਈ ਸਪਸ਼ਟ ਹਦਾਇਤਾਂ ਸਹਿਤ ਆਦਰਣੀਯ ਸੀ.ਬੀ.ਆਈ. ਅਦਾਲਤ ਮੋਹਾਲੀ ਦੇ ਹੁਕਮਾਂ ਦੇ ਅਧਾਰ ’ਤੇ ਲਿਖਿਆ ਗਿਆ ਸੀ ਪਰ ਨਾ ਤਾਂ ਸੰਦੀਪ ਸਿੰਘ (ਸੂਰੀ ਕੇਸ) ਅਤੇ ਨਾ ਹੀ ਸੁਬਾ ਸਿੰਘ ਨੂੰ ਸੈਂਟਰਲ ਜੇਲ੍ਹ ਪਟਿਆਲਾ ਤੋਂ ਟ੍ਰਾਂਸਫਰ ਕੀਤਾ ਗਿਆ ਅਤੇ ਇਸ ਦੇ ਨਤੀਜੇ ਵਜੋਂ 10.09.2025 ਨੂੰ ਸੰਦਿਪ ਸਿੰਘ ਵੱਲੋਂ  ਸੁਬਾ ਸਿੰਘ, ਇੰਦਰਜੀਤ ਸਿੰਘ, ਗੁਰਬਚਨ ਸਿੰਘ (ਸਾਰੇ ਸਾਬਕਾ ਪੁਲਿਸ ਅਧਿਕਾਰੀ) ’ਤੇ ਹਮਲਾ ਕੀਤਾ ਗਿਆ ਜਿਸ ਵਿੱਚ ਸੁਬਾ ਸਿੰਘ ਨੂੰ ਗੰਭੀਰ ਚੋਟਾਂ ਆਈਆਂ ਅਤੇ ਬਾਅਦ ਵਿੱਚ ਉਹਨਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : Punjab Floods Help : ਸੁਖਬੀਰ ਸਿੰਘ ਬਾਦਲ ਦਾ ਹੜ੍ਹ ਪੀੜਤਾਂ ਲਈ ਵੱਡਾ ਐਲਾਨ, 50000 ਪਰਿਵਾਰਾਂ ਨੂੰ ਦਿੱਤੀ ਜਾਵੇਗੀ ਕਣਕ

Related Post