ਪਾਈਟੈਕਸ ਮੇਲੇ ਦੌਰਾਨ 2 ਸਟਾਲਾਂ 'ਚ ਚੋਰੀ, ਲਗਭਗ ਚਾਰ ਲੱਖ ਰੁਪਏ ਦੀ ਨਕਦੀ ਉਡਾਈ

By  Ravinder Singh December 15th 2022 06:46 PM

ਅੰਮ੍ਰਿਤਸਰ : ਅੰਮ੍ਰਿਤਸਰ ਦੇ ਪਾਈਟੈਕਸ ਮੇਲੇਕ ਦੌਰਾਨ 11 ਦਸੰਬਰ ਨੂੰ ਚੋਰ ਨੇ ਚਲਾਕੀ ਨਾਲ ਦੋ ਸਟਾਲਾਂ ਉਤੇ ਆਪਣਾ ਹੱਥ ਸਾਫ਼ ਕਰਦੇ ਹੋਏ ਲਗਭਗ ਚਾਰ ਲੱਖ ਰੁਪਏ ਦੀ ਨਕਦੀ ਉਡਾ ਲਈ। ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਕਾਬਿਲੇਗੌਰ ਹੈ ਕਿ ਹਰ ਸਾਲ ਪਾਈਟੈਕਸ ਮੇਲਾ ਅੰਮ੍ਰਿਤਸਰ ਰਣਜੀਤ ਐਵੇਨਿਊ ਵਿਚ 4 ਦਿਨਾਂ ਲਈ ਲਗਾਇਆ ਜਾਂਦਾ ਹੈ।


ਇਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਵਪਾਰੀ ਅਤੇ ਵਿਦੇਸ਼ਾਂ ਤੋਂ ਕਾਰੋਬਾਰੀ ਆਪਣੇ ਸਟਾਲ ਲਗਾਉਣ ਲਈ ਪੁੱਜਦੇ ਹਨ ਦਿੱਲੀ ਤੋਂ ਆਈ ਮਹਿਲਾ ਨੇ ਦੱਸਿਆ ਕਿ 3 ਦਿਨ ਜੋ ਸਾਮਾਨ ਵਿਕਿਆ ਸੀ ਉਸ ਤੋਂ ਹਾਸਲ ਹੋਈ ਨਕਦੀ ਨੂੰ ਗੱਲੇ ਵਿਚ ਪਾ ਕੇ ਰੱਖਿਆ ਸੀ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

ਇਕ ਨੌਜਵਾਨ ਸਮਾਨ ਖ਼ਰੀਦਣ ਦੇ ਬਾਹਨੇ ਆਇਆ ਅਤੇ ਥੋੜ੍ਹਾ ਝੁਕ ਕੇ ਉਸ ਨੇ ਗੱਲੇ ਵਿਚੋਂ ਪਰਸ ਕੱਢ ਲਿਾ। ਇਹ ਚੋਰੀ ਦੀ ਵਾਰਦਾਤ ਸਿਰਫ਼ ਉਸ ਦੀ ਦੁਕਾਨ ਉਤੇ ਹੀ ਨਹੀਂ ਹੋਈ ਬਲਕਿ ਕਈ ਹੋਰ ਦੁਕਾਨਾਂ ਉਤੇ ਵੀ ਉਸ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਉਨ੍ਹਾਂ ਨੇ ਇਸ ਮਾਮਲੇ ਵਿਚ ਮਾਮਲਾ ਦਰਜ ਕਰ ਲਿਆ ਹੈ ਤੇ ਕੁਝ ਲੋਕਾਂ ਨੂੰ ਉਨ੍ਹਾਂ ਨੇ ਰਾਊਂਡਅੱਪ ਵੀ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।

Related Post