Power Cut In Punjab: ਪੰਜਾਬ ਵਿੱਚ ਗਰਮੀਆਂ ’ਚ ਬਿਜਲੀ ਦੇ ਲੰਬੇ ਕੱਟ ਲੱਗਣੇ ਤੈਅ !
ਪੰਜਾਬ ’ਚ ਗਰਮੀਆਂ ਦੇ ਦੌਰਾਨ ਬਿਜਲੀ ਦੇ ਲੰਬੇ ਕੱਟ ਲੱਗਣੇ ਤੈਅ ਲੱਗ ਰਹੇ ਹੈ। ਮਿਲੀ ਜਾਣਕਾਰੀ ਮੁਤਾਬਿਕ ਪਾਵਰਕਾਮ ਨੇ ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਕੋਲ ਮਨਜ਼ੂਰੀ ਲਈ ਪਟੀਸ਼ਨ ਪਾਈ ਗਈ ਹੈ।

Power Cut In Punjab: ਇੱਕ ਪਾਸੇ ਜਿੱਥੇ ਮੌਸਮ ਵਿਭਾਗ ਵੱਲੋਂ ਅੱਤ ਦੀ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੂੰ ਗਰਮੀਆਂ ਦੇ ਮੌਸਮ ਲੰਬੇ ਕੱਟਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੀ ਹਾਂ ਪੰਜਾਬ ’ਚ ਗਰਮੀਆਂ ਦੇ ਦੌਰਾਨ ਬਿਜਲੀ ਦੇ ਲੰਬੇ ਕੱਟ ਲੱਗਣੇ ਤੈਅ ਲੱਗ ਰਹੇ ਹੈ।
ਮਿਲੀ ਜਾਣਕਾਰੀ ਮੁਤਾਬਿਕ ਪਾਵਰਕਾਮ ਨੇ ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਕੋਲ ਮਨਜ਼ੂਰੀ ਲਈ ਪਟੀਸ਼ਨ ਪਾਈ ਗਈ ਹੈ। ਜਿਸ ਚ ਕਿਹਾ ਗਿਆ ਹੈ ਕਿ ਬਿਜਲੀ ਦੀ ਮੰਗ ਮੁਤਾਬਿਕ ਪੂਰਤੀ ਲਈ ਪਾੜਾ ਵਧ ਗਿਆ ਹੈ।
ਪਾਵਰਕਾਮ ਨੇ ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਨੂੰ ਪਾਈ ਪਟੀਸ਼ਨ ’ਚ ਲਿਖਿਆ ਹੈ ਕਿ ਪਿਛਲੇ ਸਾਲ 29 ਜੂਨ ਨੂੰ ਸਭ ਤੋਂ ਵੱਧ 14311 ਐਮਡਬਲਿਊ ਮੰਗ ਨੂੰ ਰਿਕਾਰਡ ਕੀਤਾ ਗਿਆ ਜਦਕਿ ਹੁਣ ਮੰਗ 15336 ਐਮਡਬਲਿਊ ਰਹਿਣ ਦੀ ਉਮੀਦ ਹੈ।
ਪਟੀਸ਼ਨ ’ਚ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਦੀ ਆਪਣੀ ਸਮਰੱਥਾ ਇਸ ਤੋਂ ਘੱਟ ਹੈ ਅਤੇ ਮੰਗ ਨੂੰ ਪੂਰਾ ਕਰਨ ਵਿੱਚ ਪਾਵਰਕਾਮ ਅਸਮਰੱਥ ਰਹੇਗਾ ਜਿਸ ਕਰਕੇ ਪਾਵਰਕੱਟ ਲਾਉਣੇ ਲਾਜ਼ਮੀ ਬਣ ਜਾਂਦੇ ਹਨ।
ਇਹ ਵੀ ਪੜ੍ਹੋ: Hooligans in Manikaran Sahib: ਮਣੀਕਰਨ ਸਾਹਿਬ ’ਚ ਸੈਲਾਨੀਆਂ ਵੱਲੋਂ ਗੁੰਡਾਗਰਦੀ, ਸਥਾਨਕ ਲੋਕਾਂ ਦੇ ਘਰਾਂ ਦੇ ਤੋੜੇ ਸ਼ੀਸ਼ੇ