ਚਾਹ ਨਾਲ ਖਾਂਦੇ ਹੋ ਬਿਸਕੁਟ ਤੇ ਪਕੌੜੇ ਤਾਂ ਹੋ ਜਾਓ ਸਾਵਧਾਨ ! ਖਤਰਨਾਕ ਹੈ ਇਨ੍ਹਾਂ ਚੀਜ਼ਾਂ ਦਾ ਸੁਮੇਲ

Foods To Avoid With Tea : ਮਾਹਿਰਾਂ ਮੁਤਾਬਕ ਚਾਹ ਨਾਲ ਤਲੇ ਹੋਏ ਭੋਜਨ ਖਾਣ ਨਾਲ ਪਾਚਨ ਪ੍ਰਣਾਲੀ ਖਰਾਬ ਹੋ ਸਕਦੀ ਹੈ ਅਤੇ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ। ਇਹ ਲੋਕਾਂ ਨੂੰ ਸੁਸਤ ਅਤੇ ਬੇਆਰਾਮ ਮਹਿਸੂਸ ਕਰ ਸਕਦਾ ਹੈ।

By  KRISHAN KUMAR SHARMA June 12th 2024 11:06 AM

Foods To Avoid With Tea : ਜ਼ਿਆਦਾਤਰ ਹਰ ਕੋਈ ਚਾਹ ਨਾਲ ਬਿਸਕੁਟ, ਪਕੌੜੇ ਅਤੇ ਸਮੋਸੇ ਖਾਣਾ ਪਸੰਦ ਕਰਦਾ ਹੈ ਦਸ ਦਈਏ ਕਿ ਇਹ ਭੋਜਨ ਮਿਸ਼ਰਣ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦੇ ਹਨ। ਜੀ ਹਾਂ, ਤੁਸੀਂ ਇਹ ਸੁਣ ਕੇ ਹੈਰਾਨ ਹੋ ਸਕਦੇ ਹੋ, ਪਰ ਇਹ ਬਿਲਕੁਲ ਸਹੀ ਹੈ। ਕਿਉਂਕਿ ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਚਾਹ ਦੇ ਨਾਲ ਤਲੇ ਹੋਏ ਅਤੇ ਮਿੱਠੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਮਿਸ਼ਰਣ ਬਾਰੇ ਦਸਾਂਗੇ, ਜੋ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੇ ਹਨ। ਤਾਂ ਆਉ ਜਾਣਦੇ ਹਾਂ ਚਾਹ ਨਾਲ ਕਿਹੜੇ ਭੋਜਨਾਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ?

ਚਾਹ ਨਾਲ ਮਿੱਠੇ ਭੋਜਨ : TOI ਦੀ ਰਿਪੋਰਟ ਦੇ ਮੁਤਾਬਕ, ਲੋਕਾਂ ਨੂੰ ਚਾਹ ਦੇ ਨਾਲ ਬਿਸਕੁਟ, ਕੇਕ ਅਤੇ ਚਾਕਲੇਟ ਵਰਗੇ ਮਿੱਠੇ ਭੋਜਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਚਾਹ 'ਚ ਖੰਡ ਹੁੰਦੀ ਹੈ ਅਤੇ ਇਸ ਦੇ ਨਾਲ ਬਹੁਤ ਜ਼ਿਆਦਾ ਮਿੱਠੇ ਭੋਜਨ ਖਾਣ ਨਾਲ ਬਲੱਡ ਸ਼ੂਗਰ ਵੱਧ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਊਰਜਾ ਦੀ ਕਮੀ ਮਹਿਸੂਸ ਹੋ ਸਕਦੀ ਹੈ। ਮਾਹਿਰਾਂ ਮੁਤਾਬਕ ਜ਼ਿਆਦਾ ਚਾਹ ਅਤੇ ਬਿਸਕੁਟ ਖਾਣ ਨਾਲ ਵੀ ਇਨਸੁਲਿਨ ਪ੍ਰਤੀਰੋਧ, ਬੀ.ਪੀ., ਢਿੱਡ ਦੀ ਚਰਬੀ, ਐਸੀਡਿਟੀ ਅਤੇ ਪਾਚਨ ਸੰਬੰਧੀ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।

ਚਾਹ ਨਾਲ ਤਲੇ ਭੋਜਨ ਤੋਂ ਕਰੋ ਪਰਹੇਜ਼ : ਵੈਸੇ ਤਾਂ ਚਾਹ ਦੇ ਨਾਲ ਸਮੋਸੇ, ਪਕੌੜੇ ਅਤੇ ਹੋਰ ਤਲੇ ਹੋਏ ਭੋਜਨ ਖਾਣਾ ਆਮ ਗੱਲ ਹੈ ਪਰ ਤੁਹਾਨੂੰ ਅਜਿਹਾ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਮਾਹਿਰਾਂ ਮੁਤਾਬਕ ਚਾਹ ਨਾਲ ਤਲੇ ਹੋਏ ਭੋਜਨ ਖਾਣ ਨਾਲ ਪਾਚਨ ਪ੍ਰਣਾਲੀ ਖਰਾਬ ਹੋ ਸਕਦੀ ਹੈ ਅਤੇ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ। ਇਹ ਲੋਕਾਂ ਨੂੰ ਸੁਸਤ ਅਤੇ ਬੇਆਰਾਮ ਮਹਿਸੂਸ ਕਰ ਸਕਦਾ ਹੈ। ਬਹੁਤ ਜ਼ਿਆਦਾ ਤਲੇ ਹੋਏ ਭੋਜਨਾਂ ਦਾ ਸੇਵਨ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸ ਲਈ ਇਸ ਸੁਮੇਲ ਤੋਂ ਬਚਣਾ ਚਾਹੀਦਾ ਹੈ।

ਚਾਹ 'ਚ ਦੁੱਧ ਮਿਲਾ ਕੇ ਪੀਣਾ : ਬਹੁਤੇ ਲੋਕ ਅਜਿਹੇ ਹੁੰਦੇ ਹਨ, ਜੋ ਦੁੱਧ ਅਤੇ ਚਾਹ ਨੂੰ ਮਿਲਾ ਕੇ ਪੀਂਦੇ ਹਨ ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਕਿਉਂਕਿ ਦੁੱਧ ਦੇ ਨਾਲ ਚਾਹ ਪੀਣ ਨਾਲ ਚਾਹ 'ਚ ਪੋਲੀਫੇਨੋਲ ਬੇਅਸਰ ਹੋ ਜਾਣਦੇ ਹਨ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਸ ਨਾਲ ਚਾਹ 'ਚ ਮੌਜੂਦ ਐਂਟੀਆਕਸੀਡੈਂਟ ਫਾਇਦੇ ਘੱਟ ਹੁੰਦੇ ਹਨ। ਮਾਹਿਰਾਂ ਮੁਤਾਬਕ ਚਾਹ ਦੇ ਨਾਲ ਕਿਸੇ ਵੀ ਡੇਅਰੀ ਉਤਪਾਦ ਦਾ ਸੇਵਨ ਕਰਨਾ ਠੀਕ ਨਹੀਂ ਸਮਝਿਆ ਜਾਂਦਾ।

ਚਾਹ ਨਾਲ ਨਮਕੀਨ ਭੋਜਨ : ਮਾਹਿਰਾਂ ਮੁਤਾਬਕ ਚਾਹ ਨਾਲ ਨਮਕੀਨ ਅਤੇ ਹੋਰ ਸਨੈਕਸ ਦਾ ਸੇਵਨ ਵੀ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ। ਕਿਉਂਕਿ ਫਾਈਬਰ ਅਤੇ ਪ੍ਰੋਟੀਨ ਵਾਲੇ ਭੋਜਨ ਵੀ ਕੈਫੀਨ ਦੀ ਸਮਾਈ ਨੂੰ ਹੌਲੀ ਕਰ ਸਕਦੇ ਹਨ। ਇਸ ਨਾਲ ਲੋਕਾਂ ਨੂੰ ਚਿੰਤਾ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਸੀਂ ਚਾਹ ਦੇ ਨਾਲ ਹਾਈ ਪ੍ਰੋਟੀਨ ਵਾਲਾ ਭੋਜਨ ਖਾਂਦੇ ਹੋ ਤਾਂ ਤੁਹਾਡੀ ਸਿਹਤ ਨੂੰ ਇਸ ਦਾ ਪੂਰਾ ਲਾਭ ਨਹੀਂ ਮਿਲੇਗਾ। ਇਸ ਸੁਮੇਲ ਤੋਂ ਵੀ ਬਚਣਾ ਚਾਹੀਦਾ ਹੈ। 

ਚਾਹ ਨਾਲ ਆਂਡਾ ਜਾਂ ਆਮਲੇਟ : ਸਵੇਰੇ ਦੀ ਚਾਹ ਨਾਲ ਆਂਡਾ ਜਾਂ ਆਮਲੇਟ ਖਾਣਾ ਵੀ ਆਮ ਗੱਲ ਹੈ ਪਰ ਮਾਹਿਰਾਂ ਮੁਤਾਬਕ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਅਜਿਹਾ ਕਰਨ ਤੋਂ ਵੀ ਬਚੋ। ਕਈ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਚਾਹ ਦੇ ਨਾਲ ਆਮਲੇਟ ਦਾ ਸੇਵਨ ਕਰਨ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ। ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

Related Post