Hola Mohalla in Sri Anandpur Sahib: ਸ੍ਰੀ ਅਨੰਦਪੁਰ ਸਾਹਿਬ ’ਚ ਅੱਜ ਹੋਲੇ ਮਹੱਲੇ ਦਾ ਦੂਜਾ ਦਿਨ, ਸੰਗਤਾਂ ਦਾ ਉਮੜਿਆ ਸੈਲਾਬ
ਸ੍ਰੀ ਅਨੰਦਪੁਰ ਸਾਹਿਬ ’ਚ ਅੱਜ ਹੋਲਾ ਮਹੱਲਾ ਦਾ ਦੂਜਾ ਦਿਨ ਹੈ। ਹੋਲਾ ਮਹੱਲਾ ਮੌਕੇ ਵੱਡੀ ਗਿਣਤੀ ’ਚ ਸੰਗਤ ਗੁਰੂ ਘਰਾਂ ਚ ਨਤਮਸਤਕ ਹੋ ਰਹੀਆਂ ਹਨ।
Aarti
March 7th 2023 09:00 AM

ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ’ਚ ਅੱਜ ਹੋਲਾ ਮਹੱਲਾ ਦਾ ਦੂਜਾ ਦਿਨ ਹੈ। ਹੋਲਾ ਮਹੱਲਾ ਮੌਕੇ ਵੱਡੀ ਗਿਣਤੀ ’ਚ ਸੰਗਤ ਗੁਰੂ ਘਰਾਂ ਚ ਨਤਮਸਤਕ ਹੋ ਰਹੀਆਂ ਹਨ। ਅੱਜ ਵੀ ਬੁੱਢਾ ਦਲ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਗੱਤਕਾ ਮੁਕਾਬਲੇ ਕਰਵਾਏ ਜਾਣਗੇ।
ਮਿਲੀ ਜਾਣਕਾਰੀ ਮੁਤਾਬਿਕ ਭਲਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਹੱਲਾ ਸਜਾਇਆ ਜਾਵੇਗਾ। ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਹੱਲਾ ਕੱਢਿਆ ਜਾਵੇਗਾ। ਚਾਰਨਗੰਗਾ ਸਟੇਡੀਅਮ ਚ ਨਿਹੰਗ ਸਿੰਘ ਜੰਗਜੂ ਕਰਤਵ ਦਿਖਾਏ ਜਾਣਗੇ।