Toll Tax Hike : ਹੁਣ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ ! ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ ਤੇ ਟੈਕਸ ’ਚ ਵਾਧਾ, ਇੱਥੇ ਦੇਖੋ ਲਿਸਟ

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਪੰਜਾਬ ਅਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੋਲ ਟੈਕਸ 5 ਰੁਪਏ ਤੋਂ ਵਧਾ ਕੇ 10 ਰੁਪਏ ਕਰ ਦਿੱਤਾ ਹੈ।

By  Aarti July 15th 2026 08:50 AM -- Updated: July 15th 2026 08:52 AM

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਪੰਜਾਬ ਅਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੋਲ ਟੈਕਸ ਵਿੱਚ ਪੰਜ ਤੋਂ ਦਸ ਰੁਪਏ ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ ਮੰਗਲਵਾਰ ਤੋਂ ਲਾਗੂ ਹੋ ਗਈਆਂ ਹਨ। ਦੱਸ ਦਈਏ ਕਿ ਨਵੀਆਂ ਦਰਾਂ ਦੇ ਤਹਿਤ, ਜ਼ਿਆਦਾਤਰ ਥਾਵਾਂ 'ਤੇ ਕਾਰਾਂ ਅਤੇ ਹਲਕੇ ਮੋਟਰ ਵਾਹਨਾਂ (LMVs) ਲਈ ਟੋਲ ਵਿੱਚ 5 ਤੋਂ 10 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਦਕਿ ਬੱਸਾਂ ਅਤੇ ਟਰੱਕਾਂ ਲਈ ਟੋਲ ਚਾਰਜ ਵੀ ਸੋਧੇ ਗਏ ਹਨ। 50 ਤੋਂ ਵੱਧ ਟੋਲ ਪਲਾਜ਼ਿਆਂ 'ਤੇ ਨਵੀਆਂ ਦਰਾਂ ਨੂੰ ਸੂਚਿਤ ਕੀਤਾ ਗਿਆ ਹੈ, ਪਰ ਜ਼ਿਆਦਾਤਰ ਥਾਵਾਂ 'ਤੇ ਇਹ ਵਾਧਾ ਸੀਮਤ ਹੈ।

ਪੰਜਾਬ ’ਚ ਇੱਥੇ ਵਧੀਆਂ ਕੀਮਤਾਂ 

ਪੰਜਾਬ ਵਿੱਚ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ, ਤਰਨਤਾਰਨ, ਫਰੀਦਕੋਟ, ਬਠਿੰਡਾ, ਅਬੋਹਰ, ਮੌੜ ਅਤੇ ਸੰਗਰੂਰ ਰੂਟਾਂ 'ਤੇ ਯਾਤਰਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਹੁਣ ਨਿੱਜੀ ਕਾਰਾਂ ਅਤੇ ਹਲਕੇ ਮੋਟਰ ਵਾਹਨਾਂ ਲਈ ਪੰਜ ਤੋਂ ਦਸ ਰੁਪਏ ਵੱਧ ਟੋਲ ਦੇਣਾ ਪਵੇਗਾ।

ਇਨ੍ਹਾਂ ਟੋਲ ਪਲਾਜਿਆਂ ’ਚ ਵਧੀਆਂ ਕੀਮਤਾਂ 

  1. ਘੁਲਾਲ ਟੋਲ ਪਲਾਜ਼ਾ (ਚੰਡੀਗੜ੍ਹ-ਖਰੜ-ਲੁਧਿਆਣਾ, NH-5)
  2. ਕੋਟ ਕਰੋੜ ਟੋਲ ਪਲਾਜ਼ਾ (ਅੰਮ੍ਰਿਤਸਰ-ਤਰਨਤਾਰਨ-ਹਰੀਕੇ-ਫਰੀਦਕੋਟ-ਬਠਿੰਡਾ, NH-15)
  3. ਕਾਲਾ ਟਿੱਬਾ ਟੋਲ ਪਲਾਜ਼ਾ (ਅਬੋਹਰ-ਸੀਤੋ ਗੁਣੋ-ਡੱਬਵਾਲੀ ਰੋਡ)
  4. ਸ਼ੇਖਪੁਰਾ ਟੋਲ ਪਲਾਜ਼ਾ (ਮੌੜ-ਰੋਮਾਣਾ ਮੰਡੀ, NH-254)
  5. ਲਹਿਰਾ ਬੇਗਾ ਟੋਲ ਪਲਾਜ਼ਾ (ਤਪਾ-ਬਠਿੰਡਾ, NH-7)
  6. ਖੂਈਆਂ ਸਰਵਰ ਟੋਲ ਪਲਾਜ਼ਾ (ਮਲੋਟ-ਅਬੋਹਰ ਬਾਈਪਾਸ-ਸਾਧੂਵਾਲੀ, NH-7)
  7. ਕਾਲਾਝਾਰ ਟੋਲ ਪਲਾਜ਼ਾ (ਪਟਿਆਲਾ ਬਾਈਪਾਸ, NH-64)
  8. ਪੇਇੰਡ ਟੋਲ ਪਲਾਜ਼ਾ (ਸੰਗਰੂਰ-ਦੋਗਲ ਕਲਾਂ, NH-52)

ਇਸ ਕਾਰਨ ਕੀਤਾ ਗਿਆ ਵਾਧਾ 

ਟੋਲ ਫੀਸਾਂ ਵਿੱਚ ਇਹ ਸੋਧ NHAI ਵੱਲੋਂ ਆਪਣੇ ਟੋਲਿੰਗ ਫਰੇਮਵਰਕ ਨੂੰ ਅਪਡੇਟ ਕਰਨ ਤੋਂ ਬਾਅਦ ਕਰਨੀ ਪਈ ਹੈ, ਜਿਸ ਵਿੱਚ ਟੋਲ ਦੀ ਗਣਨਾ ਲਈ 1.641 ਦੇ ਹੋਲਸੇਲ ਪ੍ਰਾਈਸ ਇੰਡੈਕਸ (WPI) ਲਿੰਕਿੰਗ ਫੈਕਟਰ ਨੂੰ ਮੁੜ ਲਾਗੂ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ “ਪਿਛਲੇ ਸਾਲ ਕੁਝ ਮਾਮਲਿਆਂ ਵਿੱਚ ਟੋਲ ਪਲਾਜ਼ਾ ਤੋਂ ਯੂਜ਼ਰ ਫੀਸ ਘਟਾਈ ਗਈ ਸੀ। ਹੁਣ ਸੋਧੇ ਹੋਏ ਫਰੇਮਵਰਕ ਦੇ ਤਹਿਤ ਪੁਰਾਣੀਆਂ ਦਰਾਂ ਨੂੰ ਬਹਾਲ (ਲਾਗੂ) ਕਰ ਦਿੱਤਾ ਗਿਆ ਹੈ। ਜਿਸ ਤੋ ਬਾਦ  ਦੇ 50 ਤੋਂ ਵੱਧ ਟੋਲ ਪਲਾਜ਼ਿਆਂ 'ਤੇ ਸੋਧੀਆਂ ਹੋਈਆਂ ਦਰਾਂ ਨੋਟੀਫਾਈ ਕੀਤੀਆਂ ਗਈਆਂ ਹਨ। 

ਇਹ ਵੀ ਪੜ੍ਹੋ  : E20 Petrol: ਇੰਜਣ ਖਰਾਬ ਹੋਣ ਦਾ ਡਰ ਖਤਮ! ਜਾਣੋ E20 ਪੈਟਰੋਲ ਨੂੰ ਲੈ ਕੇ ਆਈ ਤਾਜ਼ਾ ਰਿਪੋਰਟ ਵਿੱਚ ਕੀ ਹੋਇਆ ਵੱਡਾ ਖੁਲਾਸਾ?

Related Post