Faridkot News : ਪਿੰਡ ਮਚਾਕੀ ਖੁਰਦ ਚ ਦੋ ਪਰਿਵਾਰਾਂ ਲਈ ਆਫਤ ਬਣ ਕੇ ਆਈ ਬਾਰਿਸ਼, ਡਿੱਗੀਆਂ ਘਰਾਂ ਦੀਆਂ ਛੱਤਾਂ

Faridkot News : ਬੀਤੇ ਕੁਝ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਬਾਰਿਸ਼ ਹੋ ਰਹੀ ਹੈ। ਜਿਸ ਨਾਲ ਜਿੱਥੇ ਇੱਕ ਪਾਸੇ ਵਾਤਾਵਰਨ ਦੇ ਵਿੱਚ ਫਰਕ ਪਿਆ ਪਰ ਕਈ ਲੋਕਾਂ ਲਈ ਇਹ ਆਫਤ ਬਣ ਕੇ ਆਈ ਹੈ। ਇਸ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਫਰੀਦਕੋਟ ਜਿਲ੍ੇ ਦੇ ਪਿੰਡ ਮਚਾਕੀ ਖੁਰਦ ਦੀਆਂ। ਜਿੱਥੇ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਜਿਸ ਦੀ ਕਿ ਇੱਕ ਮਹੀਨਾ ਪਹਿਲਾਂ ਮੌਤ ਹੋ ਚੁੱਕੀ ਸੀ, ਉਸ ਦੇ ਘਰ ਦੀ ਛੱਤ ਡਿੱਗ ਗਈ ਹੈ। ਹਾਲਾਂਕਿ ਇਸ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪਰ ਘਰ ਦਾ ਕਾਫੀ ਨੁਕਸਾਨ ਹੋਇਆ

By  Shanker Badra July 17th 2025 09:21 PM

 Faridkot News : ਬੀਤੇ ਕੁਝ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਵਿੱਚ ਬਾਰਿਸ਼ ਹੋ ਰਹੀ ਹੈ। ਜਿਸ ਨਾਲ ਜਿੱਥੇ ਇੱਕ ਪਾਸੇ ਵਾਤਾਵਰਨ ਦੇ ਵਿੱਚ ਫਰਕ ਪਿਆ ਪਰ ਕਈ ਲੋਕਾਂ ਲਈ ਇਹ ਆਫਤ ਬਣ ਕੇ ਆਈ ਹੈ। ਇਸ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਫਰੀਦਕੋਟ ਜਿਲ੍ੇ ਦੇ ਪਿੰਡ ਮਚਾਕੀ ਖੁਰਦ ਦੀਆਂ। ਜਿੱਥੇ ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਜਿਸ ਦੀ ਕਿ ਇੱਕ ਮਹੀਨਾ ਪਹਿਲਾਂ ਮੌਤ ਹੋ ਚੁੱਕੀ ਸੀ, ਉਸ ਦੇ ਘਰ ਦੀ ਛੱਤ ਡਿੱਗ ਗਈ ਹੈ। ਹਾਲਾਂਕਿ ਇਸ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪਰ ਘਰ ਦਾ ਕਾਫੀ ਨੁਕਸਾਨ ਹੋਇਆ। ਦੱਸਿਆ ਜਾ ਰਿਹਾ ਕਿ ਘਰ ਕਾਫੀ ਪੁਰਾਣਾ ਹੈ ਅਤੇ ਘਰ ਦੀਆਂ ਛੱਤਾਂ ਦਾ ਬੁਰਾ ਹਾਲ ਸੀ ਅਤੇ ਹੁਣ ਮਾਂ ਤੇ ਪੁੱਤ ਦੋਵੇਂ ਰਹਿ ਰਹੇ ਸਨ ਅਤੇ ਨਾਲ ਹੀ ਕੁਝ ਦਿਨ ਪਹਿਲਾਂ ਜਿਹੜੀ ਬਾਰਿਸ਼ ਹੋਈ ਸੀ। ਉਸ ਵਿੱਚ ਵੀ ਇੱਕ ਗਰੀਬ ਪਰਿਵਾਰ ਦਾ ਘਰ ਦੀ ਛੱਤ ਡਿੱਗੀ ਸੀ ਪਰ ਉਹਨਾਂ ਵੱਲੋਂ ਵੀ ਮੁਆਵਜੇ ਦੀ ਮੰਗ ਕੀਤੀ ਜਾ ਰਹੀ ਹੈ। 

ਇਸ ਸਬੰਧ ਵਿੱਚ ਗੱਲਬਾਤ ਕਰਦਿਆਂ ਹੋਇਆਂ ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦਾ ਪਤੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਸੀ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ। ਘਰ ਦੇ ਹਾਲਾਤ ਕੁਝ ਜਿਆਦਾ ਚੰਗੇ ਨਹੀਂ, ਜਿਹੜੀ ਉਹਨਾਂ ਕੋਲ ਜਮੀਨ ਹੈ ,ਉਹ ਵੀ ਉਹਨਾਂ ਵੱਲੋਂ ਠੇਕੇ 'ਤੇ ਦਿੱਤੀ ਹੋਈ ਹੈ। ਘਰ ਦੇ ਦੋ ਕਮਰੇ ਹਨ ,ਇੱਕ ਕਮਰੇ ਦੀ ਛੱਤ ਡਿੱਗ ਗਈ ਹੈ ਅਤੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਪਰ ਉਹਨਾਂ ਦੇ ਬਚਾਅ ਰਿਹਾ। ਉਹਨਾਂ ਮੰਗ ਕੀਤੀ ਕਿ ਪ੍ਰਸ਼ਾਸਨ ਜਾਂ ਸਰਕਾਰ ਜਾਂ ਕੋਈ ਮਦਦ ਉਹਨਾਂ ਦੀ ਕਰੇ ਤਾਂ ਜੋ ਉਹ ਆਪਣੀ ਘਰ ਦੇ ਛੱਤ ਪਾ ਸਕਣ। 

ਇਸ ਮੌਕੇ ਪਿੰਡ ਦੇ ਇੱਕ ਹੋਰ ਪਰਿਵਾਰ ਨੇ ਦੱਸਿਆ ਕੀ ਉਹ ਦਿਹਾੜੀ ਕਰਦੇ ਹਨ। ਪਿਛਲੇ ਦਿਨਾਂ ਵਿੱਚ ਜੋ ਬਾਰਿਸ਼ ਹੋਈ ਸੀ, ਉਸ ਦੌਰਾਨ ਉਹਨਾਂ ਦੀ ਘਰ ਦੀ ਛੱਤ ਡਿੱਗ ਗਈ। ਉਹਨਾਂ ਦਾ ਸਾਰਾ ਸਮਾਨ ਥੱਲੇ ਟੁੱਟ ਗਿਆ ਪਰ ਉਹਨਾਂ ਦਾ ਬਚਾਅ ਰਿਹਾ। ਉਹਨਾਂ ਕਿਹਾ ਕਿ ਉਹ ਉਹਨਾਂ ਵੱਲੋਂ ਮੁਆਵਜੇ ਲਈ ਲਿਖਤੀ ਵੀ ਦਿੱਤਾ ਗਿਆ ਹੈ ਪਰ ਹਾਲੇ ਤੱਕ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ।

 ਇਹ ਮੌਕੇ ਪਿੰਡ ਦੇ ਮਨਿੰਦਰ ਸਿੰਘ ਸਰਪੰਚ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਵਿੱਚ ਦੋ ਪਰਿਵਾਰ ਹਨ, ਜਿਨਾਂ ਦੀ ਘਰਾਂ ਦੀਆਂ ਛੱਤਾਂ ਡਿੱਗੀਆਂ ਅਤੇ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਹਨਾਂ ਦਾ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਭੇਜਿਆ ਗਿਆ ਹੈ  ਉਸ ਸਕੀਮ ਤਹਿਤ ਜਾਂ ਇਹਨਾਂ ਦੀ ਕੋਈ ਆਰਥਿਕ ਮਦਦ ਕੀਤੀ ਜਾਵੇ। 

Related Post