ਸਵਾਲਾਂ ’ਚ ਪੁਲਿਸ ਦੇ ਸੁਰੱਖਿਆ ਪ੍ਰਬੰਧ: ਚੱਲਦੀ ਬੱਸ ਚੋਂ ਦੋ ਕੈਦੀ ਫਰਾਰ, ਇੱਕ ਆਇਆ ਪੁਲਿਸ ਅੜਿੱਕੇ

By  Aarti December 10th 2022 05:15 PM

ਨਵੀਨ ਸ਼ਰਮਾ (ਲੁਧਿਆਣਾ, 10 ਦਸੰਬਰ):  ਪੰਜਾਬ ਪੁਲਿਸ ਦੀ ਸੁਰੱਖਿਆ ਪ੍ਰਬੰਧ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਦੱਸ ਦਈਏ ਕਿ ਲੁਧਿਆਣਾ ਵਿੱਚ ਪੇਸ਼ੀ ਭੁਗਤਣ ਗਏ ਦੋ ਕੈਦੀ ਚੱਲਦੀ ਬੱਸ ਵਿੱਚੋਂ ਫਰਾਰ ਹੋ ਗਏ। ਹਾਲਾਂਕਿ ਪੁਲਿਸ ਨੇ ਪਿੱਛਾ ਕਰਦੇ ਹੋਏ ਇੱਕ ਕੈਦੀ ਨੂੰ ਕਾਬੂ ਕਰ ਲਿਆ ਸੀ ਜਦਕਿ ਦੂਜਾ ਫਰਾਰ ਹੋ ਗਿਆ। ਜਿਸਦੀ ਭਾਲ ਕੀਤੀ ਜਾ ਰਹੀ ਹੈ। 

ਮਿਲੀ ਜਾਣਕਾਰੀ ਮੁਤਾਬਿਕ ਜਿਸ ਵਿੱਚੋਂ ਕੈਦੀ ਫਰਾਰ ਹੋਏ ਸੀ ਉਸ ਵਿੱਚ ਤਕਰੀਬਨ 37 ਕੈਦੀ ਮੌਜੂਦ ਸੀ। ਸਾਰਿਆਂ ਨੂੰ ਵੱਖ ਵੱਖ ਮਾਮਲੇ ਵਿੱਚ ਲੁਧਿਆਣਾ ਦੀ ਕੇਂਦਰੀ ਜੇਲ੍ਹ ਤੋਂ ਅਦਾਲਤ ਵਿੱਚ ਪੇਸ਼ੀ ਦੇ ਲਈ ਲੈ ਕੇ ਜਾਇਆ ਜਾ ਰਿਹਾ ਸੀ। ਇਸੇ ਦੌਰਾਨ ਕੈਦੀ ਪੁਲਿਸ ਦੀ ਗ੍ਰਿਫਤ ਚੋਂ ਫਰਾਰ ਹੋ ਗਏ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। 

ਦੱਸ ਦਈਏ ਕਿ ਫਰਾਰ ਕੈਦੀ ਦੀ ਪਛਾਣ ਦੀਪਕ ਕੁਮਾਰ ਉਰਫ ਦੀਪੂ ਵੱਜੋਂ ਹੋਈ ਹੈ। ਉੱਥੇ ਹੀ ਕਾਬੂ ਕੀਤੇ ਗਏ ਕੈਦੀ ਦੀ ਪਛਾਣ ਹਰਜਿੰਦਰ ਸਿੰਘ ਦੇ ਵੱਜੋਂ ਹੋਈ ਹੈ। ਦੋਵੇਂ ਹੀ ਮੁਲਜ਼ਮ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸੀ ਜਿਨ੍ਹਾਂ ਦੇ ਖਿਲਾਫ ਵੱਖ ਵੱਖ ਥਾਣਿਆਂ ਵਿੱਚ ਮਾਮਲੇ ਦਰਜ ਹਨ।

ਫਿਲਹਾਲ ਫਰਾਰ ਹੋਏ ਕੈਦੀ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ। ਮੁਲਜ਼ਮਾਂ ਖਿਲਾਫ ਏਐਸਆਈ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜੋ: ਸਿੱਧੂ ਮੂਸੇਵਾਲਾ ਦੇ ਕਤਲ ਲਈ ਅਸਲਾ ਸਪਲਾਈ ਕਰਨ ਵਾਲੇ ਨੂੰ ਕੀਤਾ ਗ੍ਰਿਫਤਾਰ

Related Post