Punjab Forest Mafia : ਪੰਜਾਬ ਤੋਂ ਜੰਮੂ ਲਈ ਕੀਤੀ ਜਾਂਦੀ ਸੀ ਖੈਰ ਦੀ ਲੱਕੜ ਦੀ ਚੋਰੀ, ਤਸਕਰੀ ਤੋਂ ਪਹਿਲਾਂ ਖੇਪ ਕਾਬੂ

Majitha News : ਮਾਰਕੀਟ ਵਿੱਚ ਖੈਰ ਦੀ ਲੱਕੜ ਦੀ ਕੀਮਤ ਜ਼ਿਆਦਾ ਹੋਣ ਕਾਰਨ ਜੰਗਲ ਮਾਫੀਆ ਦੀ ਨਜ਼ਰ ਨਹਿਰ ਦੀਆਂ ਪਟੜੀਆਂ ’ਤੇ ਲਗਾਏ ਗਏ ਸੈਂਕੜੇ ਖੈਰ ਦੇ ਦਰੱਖਤਾਂ ’ਤੇ ਲੱਗੀ ਹੋਈ ਹੈ ਅਤੇ ਸਮਾਂ ਮਿਲਦੇ ਸਾਰ ਹੀ ਉਨ੍ਹਾਂ ਵੱਲੋਂ ਖੈਰ ਦੇ ਦਰਖਤਾਂ ਨੂੰ ਕੱਟ ਕੇ ਚੋਰੀ ਨੂੰ ਅੰਜਾਮ ਦਿੱਤਾ ਜਾਂਦਾ ਹੈ।

By  KRISHAN KUMAR SHARMA June 27th 2026 05:22 PM -- Updated: June 27th 2026 05:23 PM

Punjab Forest Mafia : ਮਜੀਠਾ (Majitha) ਦੇ ਅਧੀਨ ਕਸਬੇ ਕੱਥੂਨੰਗਲ ਦੀ ਅਪਰ-ਦੁਆਬ ਨਹਿਰ ਦੇ ਕੰਢੇ ਬਣੀ ਪਟੜੀ ’ਤੇ ਕਈ ਸਾਲ ਪਹਿਲਾਂ ਸਰਕਾਰ ਵੱਲੋਂ ਖੈਰ ਦੇ ਦਰੱਖਤ ਲਗਾਏ ਗਏ ਸਨ, ਪਰ ਪਿਛਲੇ ਕੁੱਝ ਦਿਨਾਂ ਤੋਂ ਜੰਗਲ ਮਾਫੀਆ ਵੱਲੋਂ ਇਨ੍ਹਾਂ ਕੀਮਤੀ ਦਰੱਖਤਾਂ ਦੀ ਕਟਾਈ ਕਰਕੇ ਚੋਰੀ ਲਿਜਾਇਆ ਜਾ ਰਿਹਾ ਹੈ। ਮਾਰਕੀਟ ਵਿੱਚ ਖੈਰ ਦੀ ਲੱਕੜ ਦੀ ਕੀਮਤ ਜ਼ਿਆਦਾ ਹੋਣ ਕਾਰਨ ਜੰਗਲ ਮਾਫੀਆ ਦੀ ਨਜ਼ਰ ਨਹਿਰ ਦੀਆਂ ਪਟੜੀਆਂ ’ਤੇ ਲਗਾਏ ਗਏ ਸੈਂਕੜੇ ਖੈਰ ਦੇ ਦਰੱਖਤਾਂ ’ਤੇ ਲੱਗੀ ਹੋਈ ਹੈ ਅਤੇ ਸਮਾਂ ਮਿਲਦੇ ਸਾਰ ਹੀ ਉਨ੍ਹਾਂ ਵੱਲੋਂ ਖੈਰ ਦੇ ਦਰਖਤਾਂ ਨੂੰ ਕੱਟ ਕੇ ਚੋਰੀ ਨੂੰ ਅੰਜਾਮ ਦਿੱਤਾ ਜਾਂਦਾ ਹੈ।

ਕੱਥੂਨੰਗਲ ਖੇਤਰ ਵਿੱਚ ਸਰਗਰਮ ਖੈਰ ਮਾਫੀਆ ਖ਼ਿਲਾਫ਼ ਵਣ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਖੈਰ ਦੀ ਲੱਕੜ ਨਾਲ ਇੱਕ ਗੱਡੀ ਕਾਬੂ ਕਰਕੇ ਥਾਣਾ ਕੱਥੂਨੰਗਲ ਦੀ ਪੁਲਿਸ ਹਵਾਲੇ ਕੀਤਾ ਹੈ 

ਇਸ ਸਬੰਧੀ ਥਾਣਾ ਕੱਥੂਨੰਗਲ ਦੇ ਏ.ਐਸ.ਆਈ. ਬਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਹਿਰੀ ਵਿਭਾਗ ਦੇ ਗਾਰਡ ਕੇਵਲ ਸਿੰਘ ਨੇ ਵਰਿਆਮ ਨੰਗਲ ਦੇ ਕੋਲ ਗੁਜਰ ਭਾਈਚਾਰੇ ਲੋਕ ਪਟੜੀ ਤੋਂ ਖੈਰ ਦੇ ਦਰਖਤਾਂ ਨੂੰ ਕੱਟ ਰਹੇ ਸਨ, ਜੋ ਕਿ ਬਹੁਤ ਮਹਿੰਗੀ ਲੱਕੜ ਹੈ ਜਿਸ ਨੂੰ ਕੱਟ ਕੇ ਜੰਮੂ ਜਾ ਕੇ ਵੇਚਦੇ ਸਨ। ਬੀਤੀ ਰਾਤ ਉਹਨਾਂ ਨੂੰ ਖੈਰ ਦੀਆਂ ਲੱਕੜਾਂ ਕੈਂਟਰ ਗੱਡੀ ਅਤੇ ਇੱਕ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਸਾਡੇ ਹਵਾਲੇ ਕੀਤਾ ਹੈ।

ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਓਂਕਾਰ ਸਿੰਘ, ਮੁਹੰਮਦ ਸਕੀਮ, ਅਤੇ ਡਿੰਪਲ ਨਾਮ ਦਾ ਵਿਅਕਤੀ ਜੋ ਮੌਕੇ ਤੋਂ ਫਰਾਰ ਹੋ ਗਿਆ ਹੈ। ਇਨ੍ਹਾਂ ਤਿੰਨਾਂ ਖਿਲਾਫ ਮੁਕਦਮਾਂ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Related Post