Unique Lassi Recipes : ਗਰਮੀਆਂ ਦੇ ਮੌਸਮ 'ਚ ਆਪਣੇ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਜ਼ਰੂਰ ਟ੍ਰਾਈ ਕਰੋ ਲੱਸੀ ਦੀਆਂ ਇਹ ਅਨੋਖੀ ਰੈਸਿਪੀਆਂ

ਲੱਸੀ ਦੀਆਂ ਵੱਖ-ਵੱਖ ਰੈਸਿਪੀਆਂ ਨੂੰ ਵੀ ਅਜ਼ਮਾ ਸਕਦੇ ਹੋ। ਕਿਉਕਿ ਦਹੀਂ ਤੋਂ ਬਣੀ ਲੱਸੀ 'ਚ ਬਹੁਤ ਘਟ ਮਾਤਰਾ 'ਚ ਕੈਲੋਰੀ ਹੁੰਦੀ ਹੈ। ਜੋ ਤੁਹਾਡੀ ਭੁੱਖ ਵੀ ਮਿਟਾਉਂਦਾ ਹੈ।

By  Aarti April 17th 2024 02:51 PM

Unique Lassi Recipes : ਗਰਮੀਆਂ ਦੇ ਮੌਸਮ 'ਚ ਠੰਡੇ ਪਿੰਨ ਵਾਲੇ ਪਦਾਰਥਾਂ ਦਾ ਆਪਣਾ ਹੀ ਮਜਾ ਹੁੰਦਾ ਹੈ ਅਜਿਹੇ 'ਚ ਸਮੂਦੀ ਅਤੇ ਆਈਸਕ੍ਰੀਮ ਤੋਂ ਇਲਾਵਾ, ਤੁਸੀਂ ਲੱਸੀ ਦੀਆਂ ਵੱਖ-ਵੱਖ ਰੈਸਿਪੀਆਂ ਨੂੰ ਵੀ ਅਜ਼ਮਾ ਸਕਦੇ ਹੋ। ਕਿਉਕਿ ਦਹੀਂ ਤੋਂ ਬਣੀ ਲੱਸੀ 'ਚ ਬਹੁਤ ਘਟ ਮਾਤਰਾ 'ਚ ਕੈਲੋਰੀ ਹੁੰਦੀ ਹੈ। ਜੋ ਤੁਹਾਡੀ ਭੁੱਖ ਵੀ ਮਿਟਾਉਂਦਾ ਹੈ।

ਨਾਲ ਹੀ ਇਹ ਸਰੀਰ ਨੂੰ ਠੰਡਾ ਰੱਖਣ ਦੇ ਨਾਲ-ਨਾਲ ਐਸੀਡਿਟੀ ਨੂੰ ਰੋਕਦਾ ਹੈ। ਇਹ ਤੁਹਾਡੇ ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਵੀ ਬਚਾਉਂਦਾ ਹੈ। ਜੇਕਰ ਤੁਸੀਂ ਸਾਦੀ ਲੱਸੀ ਤੋਂ ਬੋਰ ਹੋ ਗਏ ਹੋ, ਤਾਂ ਤੁਸੀਂ ਲੱਸੀ ਦੇ ਇਹ ਅਨੋਖੀ ਨੁਸਖਾ ਅਜ਼ਮਾ ਸਕਦੇ ਹੋ।

ਅੰਬ ਵਾਲੀ ਲੱਸੀ : 

ਗਰਮੀਆਂ ਦੇ ਮੌਸਮ 'ਚ ਜ਼ਿਆਦਾਤਰ ਹਰ ਕਿੱਸੇ ਨੂੰ ਅੰਬ ਪਸੰਦ ਹੁੰਦਾ ਹੈ। ਦਸ ਦਈਏ ਕਿ ਤੁਸੀਂ ਅੰਬ ਤੋਂ ਸੁਆਦੀ ਲੱਸੀ ਵੀ ਤਿਆਰ ਕਰ ਸਕਦੇ ਹੋ। ਇਸ ਲਈ ਤੁਹਾਨੂੰ ½ ਕੱਪ ਦਹੀਂ, 1 ਅੰਬ, 1 ਚਮਚ ਚੀਨੀ ਅਤੇ ਇੱਕ ਚੁਟਕੀ ਇਲਾਇਚੀ ਪਾਊਡਰ ਦੀ ਲੋੜ ਹੋਵੇਗੀ। ਫਿਰ ਸਭ ਤੋਂ ਪਹਿਲਾਂ ਅੰਬ ਦੇ ਗੁਦੇ ਨੂੰ ਕੱਢ ਕੇ ਬਲੈਂਡਰ 'ਚ ਪਾ ਲਓ। ਇਸ ਤੋਂ ਬਾਅਦ ਦਹੀਂ, ਖੰਡ ਅਤੇ ਇਲਾਇਚੀ ਪਾਊਡਰ ਮਿਲਾਓ। ਜਦੋ ਇਕ ਮੋਟਾ ਮਿਸ਼ਰਣ ਬਣ ਜਾਵੇ ਤਾਂ ਇੱਕ ਗਲਾਸ 'ਚ ਪਾ ਕੇ ਦਿਓ ਅਤੇ ਕੱਟੇ ਹੋਏ ਅੰਬ ਦੇ ਟੁਕੜਿਆਂ ਨਾਲ ਗਾਰਨਿਸ਼ ਕਰੋ ਅਤੇ ਸਰਵ ਕਰੋ।

ਚਾਕਲੇਟ ਲੱਸੀ : 

ਜੇਕਰ ਤੁਹਾਨੂੰ ਚਾਕਲੇਟ ਪਸੰਦ ਹੈ ਤਾਂ ਤੁਸੀਂ ਇਸ ਤੋਂ ਬਣੀ ਲੱਸੀ ਤਿਆਰ ਕਰ ਸਕਦੇ ਹੋ। ਦਸ ਦਈਏ ਕਿ ਇਹ ਨੁਸਖਾ ਸਿਰਫ਼ ਬੱਚਿਆਂ ਨੂੰ ਹੀ ਨਹੀਂ ਸਗੋਂ ਹਰ ਉਮਰ ਦੇ ਲੋਕਾਂ ਨੂੰ ਪਸੰਦ ਆਵੇਗਾ। ਇਸ ਦੇ ਲਈ ਤੁਹਾਨੂੰ 1 ਕੱਪ ਦਹੀਂ, 1 ਚਮਚ ਕੋਕੋ ਪਾਊਡਰ, 2 ਚਮਚ ਚੀਨੀ ਅਤੇ ਕੁਝ ਚਾਕਲੇਟ ਸੌਸ ਦੀ ਲੋੜ ਹੋਵੇਗੀ। ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਸਾਰੀਆਂ ਸਮੱਗਰੀਆਂ ਨੂੰ ਬਲੈਂਡਰ 'ਚ ਪਾਓ ਅਤੇ ਸਮੂਥ ਹੋਣ ਤੱਕ ਬਲੈਂਡ ਕਰੋ।

ਜੇਕਰ ਤੁਹਾਨੂੰ ਲੱਗਦਾ ਹੈ ਕਿ ਲੱਸੀ ਦੀ ਇਕਸਾਰਤਾ ਬਹੁਤ ਜ਼ਿਆਦਾ ਸੰਘਣੀ ਹੈ, ਤਾਂ ਇਸ 'ਚ ਅੱਧਾ ਕੱਪ ਪਾਣੀ ਪਾਓ। ਹੁਣ ਇਸ ਨੂੰ ਗਲਾਸ 'ਚ ਪਾਓ ਅਤੇ ਚਾਕਲੇਟ ਸੌਸ ਨਾਲ ਗਾਰਨਿਸ਼ ਕਰਕੇ ਸਰਵ ਕਰੋ।

ਚੁਕੰਦਰ ਲੱਸੀ : 

ਤੁਸੀਂ ਦੇਸੀ ਲੱਸੀ 'ਚ ਥੋੜ੍ਹਾ ਜਿਹਾ ਚੁਕੰਦਰ ਮਿਲਾ ਕੇ ਇੱਕ ਸਿਹਤਮੰਦ ਪੌਸ਼ਟਿਕ ਮਿਸ਼ਰਣ ਤਿਆਰ ਕਰ ਸਕਦੇ ਹੋ। ਕਿਉਂਕਿ ਚੁਕੰਦਰ ਦੀ ਲੱਸੀ 'ਚ ਆਇਰਨ ਅਤੇ ਕੈਲੋਰੀ ਘੱਟ ਹੁੰਦੀ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਅਤੇ ਭਾਰ ਘਟਾਉਣ ਲਈ ਫਾਇਦੇਮੰਦ ਮਨੀ ਜਾਂਦੀ ਹੈ। ਇਸ ਨੂੰ ਬਣਾਉਣ ਲਈ ਤੁਹਾਨੂੰ 1 ਕੱਪ ਦਹੀਂ, ½ ਚੁਕੰਦਰ, ½ ਚੱਮਚ ਜੀਰਾ ਪਾਊਡਰ, ਚਮਚ ਚਾਟ ਮਸਾਲਾ, 4 ਪੁਦੀਨੇ ਦੇ ਪੱਤੇ ਅਤੇ ਸਵਾਦ ਅਨੁਸਾਰ ਕਾਲਾ ਨਮਕ ਚਾਹੀਦਾ ਹੈ।

ਦਸ ਦਈਏ ਕਿ ਇਸ ਨੂੰ ਬਣਾਉਣ ਲਈ ਚੁਕੰਦਰ ਨੂੰ ਪੀਸ ਕੇ ਬਲੈਂਡਰ 'ਚ ਪਾ ਲਓ। ਹੁਣ ਦਹੀਂ, ਜੀਰਾ ਪਾਊਡਰ, ਕਾਲਾ ਨਮਕ, ਚਾਟ ਮਸਾਲਾ ਅਤੇ ਪੁਦੀਨੇ ਦੀਆਂ ਪੱਤੀਆਂ ਪਾਓ। ਮਿਸ਼ਰਣ ਬਣਾਉਣ ਲਈ ਮਿਲਾਓ। ਫਿਰ ਗਲਾਸ 'ਚ ਪਾਉ ਅਤੇ ਪੁਦੀਨੇ ਦੀਆਂ ਪੱਤੀਆਂ ਨਾਲ ਸਜਾ ਕੇ ਸਰਵ ਕਰੋ।

ਸਟ੍ਰਾਬੇਰੀ ਲੱਸੀ : 

ਗਰਮੀਆਂ 'ਚ ਤੁਸੀਂ ਤਾਜ਼ੀ ਸਟ੍ਰਾਬੇਰੀ ਨਾਲ ਇੱਕ ਸੁਆਦੀ ਲੱਸੀ ਤਿਆਰ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ 1 ਕੱਪ ਦਹੀਂ, 1 ਕੱਪ ਸਟ੍ਰਾਬੇਰੀ, 1 ਚਮਚ ਚਿਆ ਬੀਜ ਅਤੇ 2 ਚਮਚ ਚੀਨੀ ਦੀ ਲੋੜ ਹੋਵੇਗੀ। ਇਸ ਨੂੰ ਬਣਾਉਣ ਲਈ, ਤੁਹਾਨੂੰ ਸਭ ਤੋਂ ਪਹਿਲਾਂ ਇੱਕ ਬਲੈਂਡਰ 'ਚ ਸਾਰੀ ਸਮੱਗਰੀ ਪਾਣੀ ਹੋਵੇਗੀ ਅਤੇ ਇੱਕ ਗਾੜਾ ਮਿਸ਼ਰਣ ਬਣਾਉਣਾ ਹੋਵੇਗਾ। ਫਿਰ ਇੱਕ ਗਲਾਸ 'ਚ ਪਾਉ ਅਤੇ ਕੱਟੇ ਹੋਏ ਸਟ੍ਰਾਬੇਰੀ ਨਾਲ ਸਜਾ ਕੇ ਸਰਵ ਕਰੋ।

ਇਹ ਵੀ ਪੜ੍ਹੋ:ਗਰਮੀਆਂ ਦੇ ਮੌਸਮ 'ਚ ਕਿਹੜੇ ਰੰਗ ਦੇ ਕੱਪੜੇ ਪਾਉਣਾ ਹੈ ਫਾਇਦੇਮੰਦ ?

Related Post