Majitha Firing : ਮਜੀਠਾ ਚ ਅਣਪਛਾਤਿਆਂ ਨੇ ਚਲਾਈਆਂ ਘਰ ਤੇ ਗੋਲੀਆਂ, ਲੋਕਾਂ ਚ ਦਹਿਸ਼ਤ, ਘਟਨਾ ਸੀਸੀਟੀਵੀ ਚ ਕੈਦ

Majitha Firing : ਦੱਸਿਆ ਜਾ ਰਿਹਾ ਕਿ ਪੰਜ ਰੋਂਦ ਗੇਟ ਨੂੰ ਲੱਗੇ ਅਤੇ ਇੱਕ ਗੋਲੀ ਗੱਡੀ ਦੀ ਟਾਇਰ ਦੇ ਵਿੱਚ ਜਾ ਕੇ ਲੱਗੀ। ਕੁੱਨ 6 ਰਾਉਂਡ ਫਾਇਰ ਕੀਤੇ ਗਏ, ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਹੋਈਆਂ ਕੈਦ ਹੋ ਗਈਆਂ ਸਨ।

By  KRISHAN KUMAR SHARMA November 29th 2025 03:01 PM -- Updated: November 29th 2025 03:02 PM

Majitha Firing : ਬੀਤੀ ਰਾਤ ਹਲਕਾ ਮਜੀਠਾ ਦੇ ਅਧੀਨ ਆਉਂਦਾ ਪਿੰਡ ਟਾਲੀ ਸਾਹਿਬ ਇੱਕ ਘਰ ਦੇ ਉੱਪਰ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਕਿਸੇ ਨਾਲ ਕੋਈ ਰੰਜਿਸ਼ਬਾਜ਼ੀ ਨਹੀਂ ਹੈ ਨਾ ਹੀ ਕੋਈ ਫਿਰੌਤੀ ਦੀ ਕਾਲ ਆਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਨਹੀਂ ਜਾਣਦੇ ਕਿ ਗੋਲੀਆਂ ਕਿਉਂ ਚਲਾਈਆਂ ਗਈਆਂ?

ਦੱਸਿਆ ਜਾ ਰਿਹਾ ਕਿ ਪੰਜ ਰੋਂਦ ਗੇਟ ਨੂੰ ਲੱਗੇ ਅਤੇ ਇੱਕ ਗੋਲੀ ਗੱਡੀ ਦੀ ਟਾਇਰ ਦੇ ਵਿੱਚ ਜਾ ਕੇ ਲੱਗੀ। ਕੁੱਨ 6 ਰਾਉਂਡ ਫਾਇਰ ਕੀਤੇ ਗਏ, ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਹੋਈਆਂ ਕੈਦ ਹੋ ਗਈਆਂ ਸਨ।

ਪਰਿਵਾਰ ਨੇ ਕਿਹਾ ਕਿ ਅਸੀਂ ਸਵੇਰੇ ਪੁਲਿਸ ਨੂੰ ਇਤਲਾਹ ਕੀਤੀ ਤਾਂ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਵੀ ਕਢਵਾਈਆਂ, ਜਿਸ ਦੌਰਾਨ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਪੁਲਿਸ ਪ੍ਰਸ਼ਾਸਨ ਅੱਗੇ ਪੀੜਤ ਪਰਿਵਾਰ ਨੇ ਲਗਾਈ ਇਨਸਾਫ ਦੀ ਗੁਹਾਰ ਕਿ ਜਲਦੀ ਹੀ ਇਹਨਾਂ ਦੀ ਪਹਿਚਾਣ ਕਰਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।

ਡੀਐਸਪੀ ਮਜੀਠਾ ਦਾ ਕਹਿਣਾ ਹੈ ਕਿ ਸਾਨੂੰ ਜਦ ਇਤਲਾਹ ਮਿਲੀ ਤਾਂ ਅਸੀਂ ਤੁਰੰਤ ਵਾਰਦਾਤ ਵਾਲੀ ਜਗ੍ਹਾ ਦੇ ਉੱਪਰ ਪਹੁੰਚੇ ਪਰਿਵਾਰ ਦੇ ਕਹਿਣ ਦੇ ਉੱਪਰ ਅਸੀਂ ਪਰਚਾ ਦਰਜ ਕਰ ਲਿਆ ਹੈ। ਜਲਦੀ ਹੀ ਮੁਲਜ਼ਮਾਂ ਦੀ ਪਹਿਚਾਣ ਕਰਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related Post