UP Accident : ਕੰਟੇਨਰ ਤੇ ਪਿਕਅੱਪ ਦੀ ਖੌਫਨਾਕ ਟੱਕਰ ਚ ਬੱਚੇ ਸਮੇਤ 7 ਲੋਕਾਂ ਦੀ ਮੌਤ, ਹਵਾ ਚ ਉੱਛਲ ਕੇ ਸੜਕ ਤੇ ਡਿੱਗੀਆਂ ਸਵਾਰੀਆਂ

Hathras Accident : ਇਹ ਹਾਦਸਾ ਸਿਕੰਦਰਰਾਊ ਰੋਡ 'ਤੇ ਪਿੰਡ ਜੈਤਪੁਰ ਨੇੜੇ ਦੁਪਹਿਰ 2 ਵਜੇ ਵਾਪਰਿਆ ਜਦੋਂ ਯਾਤਰੀਆਂ ਨਾਲ ਭਰੀ ਮੈਕਸ ਪਿਕਅੱਪ ਅਤੇ ਕੰਟੇਨਰ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਪਿੱਕਅੱਪ 'ਚ ਸਵਾਰ ਲੋਕ ਹਵਾ 'ਚ ਉਛੱਲ ਕੇ ਸੜਕ 'ਤੇ ਡਿੱਗੇ।

By  KRISHAN KUMAR SHARMA December 10th 2024 05:04 PM -- Updated: December 10th 2024 05:21 PM

7 killed in Horrible UP Accident : ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਮੰਗਲਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਸਿਕੰਦਰਰਾਊ ਰੋਡ 'ਤੇ ਪਿੰਡ ਜੈਤਪੁਰ ਨੇੜੇ ਦੁਪਹਿਰ 2 ਵਜੇ ਵਾਪਰਿਆ, ਜਦੋਂ ਯਾਤਰੀਆਂ ਨਾਲ ਭਰੀ ਮੈਕਸ ਪਿਕਅੱਪ ਅਤੇ ਕੰਟੇਨਰ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਪਿੱਕਅੱਪ 'ਚ ਸਵਾਰ ਲੋਕ ਹਵਾ 'ਚ ਉਛੱਲ ਕੇ ਸੜਕ 'ਤੇ ਡਿੱਗੇ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਮੈਕਸ ਪਿਕਅੱਪ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਜ਼ਿਲਾ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਦੌਰਾਨ ਹਾਦਸੇ ਕਾਰਨ ਸੜਕ ’ਤੇ ਜਾਮ ਲੱਗ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਪੁਲਿਸ ਸੁਪਰਡੈਂਟ ਮੌਕੇ 'ਤੇ ਪਹੁੰਚੇ।

ਜਾਣਕਾਰੀ ਮੁਤਾਬਕ ਮੈਜਿਕ 'ਚ ਸਵਾਰ 20 ਲੋਕ ਚਾਂਦਪਾ ਥਾਣਾ ਖੇਤਰ ਦੇ ਪਿੰਡ ਕੁਮਰਾਈ ਦੇ ਨਿਵਾਸੀ ਸਨ ਅਤੇ ਕੈਂਸਰ ਤੋਂ ਪੀੜਤ ਇਕ ਬਜ਼ੁਰਗ ਰਿਸ਼ਤੇਦਾਰ ਨੂੰ ਦੇਖਣ ਏਟਾ ਦੇ ਪਿੰਡ ਨਗਲਾ ਐਮਿਲਿਆ ਜਾ ਰਹੇ ਸਨ। ਫਿਰ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ।

ਫਿਲਹਾਲ 6 ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਜ਼ਿਲਾ ਹਸਪਤਾਲ ਤੋਂ ਉੱਚ ਕੇਂਦਰ 'ਚ ਰੈਫਰ ਕਰ ਦਿੱਤਾ ਗਿਆ ਹੈ। ਜ਼ਿਲ੍ਹੇ ਦੇ ਡੀਐਮ ਅਤੇ ਹੋਰ ਅਧਿਕਾਰੀ ਹਾਦਸੇ ਦੀ ਜਾਣਕਾਰੀ ਇਕੱਠੀ ਕਰ ਰਹੇ ਹਨ ਅਤੇ ਰਾਹਤ ਅਤੇ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ।

ਦੂਜੇ ਪਾਸੇ, ਸੀਐਮ ਯੋਗੀ ਨੇ ਹਾਥਰਸ ਵਿੱਚ ਸੜਕ ਹਾਦਸੇ ਦਾ ਨੋਟਿਸ ਲਿਆ ਹੈ। ਸੀਐਮ ਯੋਗੀ ਨੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਉਨ੍ਹਾਂ ਭਿਆਨਕ ਹਾਦਸੇ 'ਚ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਵਿੱਤੀ ਸਹਾਇਤਾ ਦਾ ਵੀ ਐਲਾਨ ਕੀਤਾ ਹੈ।

Related Post