ਵੀਡੀਓ: ਪਿਤਾ ਨੂੰ ਯਾਦ ਕਰਦੇ ਸਟੇਜ ਉੱਤੇ ਹੀ ਰੋ ਪਏ ਰਿਤੇਸ਼ ਦੇਸ਼ਮੁਖ, ਭਰਾ ਨੇ ਸੰਭਾਲਿਆ

By  Jasmeet Singh February 19th 2024 11:23 AM

Ritesh Deshmukh viral video: ਅਦਾਕਾਰ ਰਿਤੇਸ਼ ਦੇਸ਼ਮੁਖ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਵਿਲਾਸਰਾਓ ਦੇਸ਼ਮੁਖ ਦੇ ਬੁੱਤ ਦੀ ਘੁੰਡਚੁਕਾਈ ਸਮਾਗਮ ਵਿੱਚ ਬੋਲਦੇ ਹੋਏ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਰੋ ਪਏ।

ਬਾਲੀਵੁੱਡ ਅਭਿਨੇਤਾ ਰਿਤੇਸ਼ ਦੇਸ਼ਮੁਖ ਐਤਵਾਰ ਨੂੰ ਮਹਾਰਾਸ਼ਟਰ ਦੇ ਲਾਤੂਰ ਵਿੱਚ ਇੱਕ ਪ੍ਰੋਗਰਾਮ ਵਿੱਚ ਆਪਣੇ ਮਰਹੂਮ ਪਿਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਵਿਲਾਸਰਾਓ ਦੇਸ਼ਮੁਖ ਬਾਰੇ ਬੋਲਦਿਆਂ ਹੰਝੂਆਂ ਨੂੰ ਨਾ ਰੋਕ ਪਾਏ। 

ਰਿਤੇਸ਼ ਆਪਣੇ ਸਵਰਗਵਾਸੀ ਪਿਤਾ ਅਤੇ ਦਿੱਗਜ ਕਾਂਗਰਸੀ ਨੇਤਾ ਦੇ ਬੁੱਤ ਤੋਂ ਘੁੰਡਚੁਕਾਈ ਸਮਾਗਮ 'ਚ ਉਨ੍ਹਾਂ ਨੂੰ ਯਾਦ ਕਰਨ ਪਹੁੰਚੇ ਸਨ। ਅਭਿਨੇਤਾ ਦੇ ਭਾਸ਼ਣ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਆਪਣੇ ਹੰਜੂਆਂ 'ਤੇ ਕਾਬੂ ਨਾ ਰੱਖ ਪਏ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਰਿਤੇਸ਼ ਦੱਬੀ ਹੋਈ ਆਵਾਜ਼ 'ਚ ਕਹਿੰਦੇ ਸੁਣਾਈ ਦੇ ਰਹਿ ਨੇ, ''ਮੇਰੇ ਪਿਤਾ ਦੀ ਮੌਤ ਨੂੰ 12 ਸਾਲ ਹੋ ਗਏ ਹਨ। ਉਨ੍ਹਾਂ ਨੂੰ ਉਨ੍ਹਾਂ ਦੇ ਵੱਡੇ ਭਰਾ ਅਤੇ ਲਾਤੂਰ ਤੋਂ ਕਾਂਗਰਸੀ ਵਿਧਾਇਕ ਅਮਿਤ ਦੇਸ਼ਮੁਖ ਨੇ ਤੁਰੰਤ ਦਿਲਾਸਾ ਦਿੱਤਾ।"

ਆਪਣੇ ਸੰਬੋਧਨ ਵਿਚ ਰਿਤੇਸ਼ ਨੇ ਆਪਣੇ ਚਾਚਾ ਦਿਲੀਪ ਦੇਸ਼ਮੁਖ ਦਾ ਹਮੇਸ਼ਾ ਆਪਣੇ ਪਰਿਵਾਰ ਨਾਲ ਖੜ੍ਹੇ ਹੋਣ ਲਈ ਧੰਨਵਾਦ ਕੀਤਾ।

 ਅਭਿਨੇਤਾ ਨੇ ਕਿਹਾ, ''ਮੈਂ ਇਹ ਗੱਲ ਆਪਣੇ ਚਾਚੇ ਨੂੰ ਕਦੇ ਨਹੀਂ ਦੱਸੀ, ਪਰ ਅੱਜ ਮੈਂ ਉਨ੍ਹਾਂ ਨੂੰ ਸਭ ਦੇ ਸਾਹਮਣੇ ਦੱਸਣਾ ਚਾਹੁੰਦਾ ਹਾਂ ਕਿ ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹਾਂ।"

ਆਪਣੇ ਭਰਾ ਅਮਿਤ ਬਾਰੇ ਗੱਲ ਕਰਦੇ ਹੋਏ ਰਿਤੇਸ਼ ਨੇ ਕਿਹਾ ਕਿ ਲਾਤੂਰ ਅਤੇ ਮਹਾਰਾਸ਼ਟਰ ਦੇ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ।

ਦੋ ਵਾਰ ਮੁੱਖ ਮੰਤਰੀ ਰਹੇ ਵਿਲਾਸਰਾਓ ਦੇਸ਼ਮੁਖ

26 ਮਈ 1945 ਨੂੰ ਲਾਤੂਰ ਵਿੱਚ ਜਨਮੇ, ਵਿਲਾਸਰਾਓ ਦੇਸ਼ਮੁਖ ਮਹਾਰਾਸ਼ਟਰ ਦੇ ਦੋ ਵਾਰ ਮੁੱਖ ਮੰਤਰੀ ਰਹੇ ਅਤੇ ਡਾ: ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵਿੱਚ ਸਾਬਕਾ ਮੰਤਰੀ ਰਹੇ। 14 ਅਗਸਤ 2012 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ।

ਇਹ ਖ਼ਬਰਾਂ ਵੀ ਪੜ੍ਹੋ:

Related Post