Ajit Pawar Plane Crash : ਅਜੀਤ ਪਵਾਰ ਦੇ ਜਹਾਜ਼ ਹਾਦਸੇ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਖੌਫਨਾਕ ਮੰਜਰ ਦੀ ਵੀਡੀਓ
Ajit Pawar Plane Crash : ਘਟਨਾ ਵਿੱਚ ਜਹਾਜ਼ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਘਟਨਾ ਦੀਆਂ ਹੁਣ ਖੌਫ਼ਨਾਕ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਘਟਨਾ ਸਥਾਨ ਤੋਂ ਪ੍ਰਾਪਤ ਖੌਫਨਾਕ ਵੀਡੀਓ ਵਿੱਚ ਅੱਗ ਦੀਆਂ ਲਪਟਾਂ ਅਤੇ ਮੱਚਦੇ ਹਿੱਸਿਆਂ ਨੂੰ ਸਾਫ਼-ਸਾਫ਼ ਵੇਖਿਆ ਗਿਆ।
Ajit Pawar Plane Crash : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਐਨਸੀਪੀ ਨੇਤਾ ਅਜੀਤ ਪਵਾਰ ਦੀ ਇੱਕ ਜਹਾਜ਼ ਹਾਦਸੇ ਵਿੱਚ (Ajit Pawar Crash Video) ਮੌਤ ਹੋ ਗਈ ਹੈ। ਉਨ੍ਹਾਂ ਦਾ ਚਾਰਟਰਡ ਜਹਾਜ਼ ਬੁੱਧਵਾਰ ਸਵੇਰੇ ਬਾਰਾਮਤੀ ਵਿੱਚ ਲੈਂਡਿੰਗ ਕਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਘਟਨਾ ਵਿੱਚ ਜਹਾਜ਼ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਘਟਨਾ ਦੀਆਂ ਹੁਣ ਖੌਫ਼ਨਾਕ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
DGCA ਦੇ ਅਨੁਸਾਰ, ਐਮਰਜੈਂਸੀ ਲੈਂਡਿੰਗ ਦੌਰਾਨ ਜਹਾਜ਼ ਨੇ ਰਨਵੇਅ ਨੂੰ ਛੋਹਣ ਸਮੇਂ ਹੀ ਕੰਟਰੋਲ ਗੁਆ ਦਿੱਤਾ। ਇਸ ਦੌਰਾਨ ਇੱਕ ਤੇਜ਼ ਝਟਕਾ ਲੱਗਣ ਪਿੱਛੋਂ ਜਹਾਜ਼ ਕੁੱਲ ਸਮੇਂ ਵਿੱਚ ਹੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਘਟਨਾ ਸਥਾਨ ਤੋਂ ਪ੍ਰਾਪਤ ਖੌਫਨਾਕ ਵੀਡੀਓ ਵਿੱਚ ਅੱਗ ਦੀਆਂ ਲਪਟਾਂ ਅਤੇ ਮੱਚਦੇ ਹਿੱਸਿਆਂ ਨੂੰ ਸਾਫ਼-ਸਾਫ਼ ਵੇਖਿਆ ਗਿਆ।
ਇਹ Lear Jet 45 ਜਹਾਜ਼ ਸੀ, ਜਿਸ ਨੇ ਮੁੰਬਈ ਤੋਂ ਬਾਰਾਮਤੀ ਲਈ ਉਡਾਣ ਭਰੀ ਸੀ। ਹਵਾਈ ਅੱਡੇ ਦੇ ਅਧਿਕਾਰੀਆਂ ਦੇ ਅਨੁਸਾਰ, ਜਹਾਜ਼ ਲੈਂਡਿੰਗ ਦੌਰਾਨ ਰਨਵੇਅ ਤੋਂ ਫਿਸਲ ਗਿਆ ਅਤੇ ਟੱਕਰ ਉਪਰੰਤ ਧਮਾਕਾ ਹੋ ਗਿਆ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ।
ਇਸ ਹਾਦਸੇ ਦੀ ਖ਼ਬਰ ਅੱਗ ਵਾਂਗ ਫੈਲੀ। ਐਨਸੀਪੀ ਦਫਤਰਾਂ, ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਸੋਗ ਦਾ ਮਾਹੌਲ ਛਾ ਗਿਆ ਹੈ। ਬਹੁਤ ਸਾਰੇ ਕਾਰਕੁਨ ਮੌਕੇ 'ਤੇ ਵੀ ਪਹੁੰਚੇ, ਜਦਕਿ ਸੋਸ਼ਲ ਮੀਡੀਆ 'ਤੇ ਇਸ ਖੌਫ਼ਨਾਕ ਵੀਡੀਓਜ਼ ਨੇ ਲੋਕਾਂ ਦੀਆਂ ਅੱਖਾਂ 'ਚ ਹੰਝੂ ਲਿਆ ਦਿੱਤੇ ਹਨ। ਹਾਲਾਂਕਿ, ਮਾਮਲੇ ਦੀ ਵਿਸਤ੍ਰਿਤ ਜਾਂਚ ਰਿਪੋਰਟ ਦੀ ਅਜੇ ਉਡੀਕ ਹੈ।