ਵੇਟਰ ਨੇ ਪੀਜ਼ੇ ਨੂੰ ਲਗਾਈ ਅੱਗ, ਇਟਾਲੀਅਨ ਰੈਸਟੋਰੈਂਟ ਸੜ੍ਹ ਕੇ ਹੋਇਆ ਸਵਾਹ, 2 ਲੋਕਾਂ ਦੀ ਹੋਈ ਮੌਤ

spain: ਯੂਰਪੀ ਦੇਸ਼ ਸਪੇਨ ਦੀ ਰਾਜਧਾਨੀ ਮੈਡ੍ਰਿਡ 'ਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ।

By  Amritpal Singh April 23rd 2023 05:39 PM

spain: ਯੂਰਪੀ ਦੇਸ਼ ਸਪੇਨ ਦੀ ਰਾਜਧਾਨੀ ਮੈਡ੍ਰਿਡ 'ਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਰੈਸਟੋਰੈਂਟ ਵਿੱਚ ਇੱਕ ਵੇਟਰ ਵੱਲੋਂ ਪੀਜ਼ਾ ਸਾੜਨ ਨਾਲ ਅੱਗ ਲੱਗਣ ਕਾਰਨ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖ਼ਮੀ ਹੋ ਗਏ।

ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਵਾਪਰੀ, ਜਦੋਂ ਸੈਂਟਰਲ ਸਲਾਮਾਂਕਾ ਨੇਬਰਹੁੱਡ ਵਿੱਚ ਸਥਿਤ ਇੱਕ ਇਤਾਲਵੀ ਰੈਸਟੋਰੈਂਟ ਬੁਰੋ ਕੈਨੇਗਲੀਆ ਬਾਰ ਐਂਡ ਰੇਸਟੋ ਵਿੱਚ ਅੱਗ ਲੱਗ ਗਈ। ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ ਘਟਨਾ ਵਿੱਚ ਮਾਰੇ ਗਏ ਲੋਕਾਂ ਵਿੱਚ ਰੈਸਟੋਰੈਂਟ ਦਾ ਇੱਕ ਕਰਮਚਾਰੀ ਅਤੇ ਇੱਕ ਹੋਰ ਗਾਹਕ ਵੀ ਸ਼ਾਮਲ ਹੈ। ਇਕ ਚਸ਼ਮਦੀਦ ਨੇ ਦੱਸਿਆ ਕਿ ਹਸਪਤਾਲ ਵਿੱਚ ਇੱਕ ਵਿਅਕਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਪੰਜ ਹੋਰ ਗੰਭੀਰ ਰੂਪ ਵਿਚ ਜ਼ਖਮੀ ਹਨ।

ਸ਼ਹਿਰ ਦੇ ਮੇਅਰ ਜੋਸ ਲੁਈਸ ਨੇ ਕਿਹਾ, "ਅੱਗ ਉਦੋਂ ਸ਼ੁਰੂ ਹੋਈ ਜਾਪਦੀ ਹੈ ਜਦੋਂ ਇੱਕ ਵੇਟਰ ਨੇ ਪੀਜ਼ਾ ਨੂੰ ਅੱਗ ਲਗਾ ਦਿੱਤੀ ਅਤੇ ਅੱਗ ਨੇ ਪਲਾਸਟਿਕ ਦੇ ਫੁੱਲਾਂ ਨਾਲ ਛੱਤ ਅਤੇ ਖੰਭਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਪੂਰੇ ਰੈਸਟੋਰੈਂਟ ਵਿੱਚ ਫੈਲ ਗਈ।" ਮੇਅਰ ਜੋਸ ਲੁਈਸ  ਨੇ ਦੱਸਿਆ ਕਿ ਉਸ ਸਮੇਂ ਉੱਥੇ ਕਰੀਬ 30 ਲੋਕ ਖਾਣਾ ਖਾਣ ਲਈ ਮੌਜੂਦ ਸਨ। ਉਨ੍ਹਾਂ ਤੋਂ ਇਲਾਵਾ ਰੈਸਟੋਰੈਂਟ ਦੇ ਕਈ ਕਰਮਚਾਰੀ ਵੀ ਮੌਜੂਦ ਸਨ।

ਮੈਡ੍ਰਿਡ ਦੇ ਫਾਇਰ ਚੀਫ਼ ਕਾਰਲੋਸ ਮਾਰਟਿਨ ਮੁਤਾਬਕ ਅੱਗ ਇਕ ਫਾਇਰ ਸਟੇਸ਼ਨ ਨੇੜੇ ਲੱਗੀ। ਇਸ ਦਾ ਪਤਾ ਲੱਗਦਿਆਂ ਹੀ ਲੋਕ ਮੌਕੇ ਵੱਲ ਭੱਜੇ। ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਗੇਟ ਨੇੜੇ ਅੱਗ ਲੱਗਣ ਕਾਰਨ ਖਾਣਾ ਖਾਣ ਵਾਲਿਆਂ ਲਈ ਬਚਣਾ ਮੁਸ਼ਕਲ ਸੀ। ਫਿਲਹਾਲ ਪੁਲਿਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਇੱਕ ਮਹੀਨਾ ਪਹਿਲਾਂ ਵੀ ਅੱਗ ਨੇ ਤਬਾਹੀ ਮਚਾ ਦਿੱਤੀ ਸੀ

ਇਸ ਅੱਗ ਨੇ ਇੱਕ ਮਹੀਨਾ ਪਹਿਲਾਂ ਵੀ ਸਪੇਨ ਵਿੱਚ ਹੰਗਾਮਾ ਮਚਾ ਦਿੱਤਾ ਸੀ। ਉੱਥੇ ਅੱਗ ਪੂਰਬੀ ਕੈਸਟਲਨ ਖੇਤਰ ਦੇ ਜੰਗਲਾਂ ਵਿੱਚ ਫੈਲ ਗਈ। ਫਿਰ ਤਿੰਨ-ਚਾਰ ਦਿਨਾਂ ਵਿੱਚ ਅੱਗ ਨੇ 4000 ਹੈਕਟੇਅਰ ਤੋਂ ਵੱਧ ਜ਼ਮੀਨ ਦੀ ਹਰਿਆਲੀ ਨੂੰ ਸਾੜ ਦਿੱਤਾ। 24 ਮਾਰਚ ਨੂੰ ਵੈਲੇਂਸੀਆ ਸੂਬੇ ਦੇ ਵਿਲਾਨੁਏਵਾ ਡੇ ਵਿਵਰ ਵਿੱਚ ਵੀ ਅੱਗ ਲੱਗੀ ਸੀ।

Related Post