ਹੁਣ ਜਲ ਸਪਲਾਈ ਵਿਭਾਗ ਦੀਆਂ ਰੁਕੀਆਂ ਤਨਖ਼ਾਹਾਂ ਲਈ ਸੰਘਰਸ਼ ਵਿੱਢਣ ਦਾ ਐਲਾਨ

ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਰਜਿ: ਨੰਬਰ 31 ਪੰਜਾਬ ਸਬ-ਕਮੇਟੀ ਦਫਤਰੀ ਸਟਾਫ ਦੀਆ ਰੁਕਿਆਂ ਤਨਖਾਹਾਂ ਅਤੇ ਤਨਖਾਹਾਂ ਵਿੱਚ ਵਾਧਾ ਕਰਵਾਉਣ ਦੇ ਸਬੰਧ ਵਿੱਚ ਸੂਬਾ ਮੀਤ ਪ੍ਰਧਾਨ ਸੰਦੀਪ ਸਿੰਘ ਬਠਿੰਡਾ ਦੀ ਪ੍ਰਧਾਨਗੀ ਹੇਠ ਸਥਾਨਕ ਚਿਲਡਰਨ ਪਾਰਕ ਵਿੱਚ ਮੀਟਿੰਗ ਕੀਤੀ ਗਈ।

By  Jasmeet Singh March 4th 2023 03:22 PM

ਬਠਿੰਡਾ: ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਰਜਿ: ਨੰਬਰ 31 ਪੰਜਾਬ ਸਬ-ਕਮੇਟੀ ਦਫਤਰੀ ਸਟਾਫ ਦੀਆ ਰੁਕਿਆਂ ਤਨਖਾਹਾਂ ਅਤੇ ਤਨਖਾਹਾਂ ਵਿੱਚ ਵਾਧਾ ਕਰਵਾਉਣ ਦੇ ਸਬੰਧ ਵਿੱਚ ਸੂਬਾ ਮੀਤ ਪ੍ਰਧਾਨ ਸੰਦੀਪ ਸਿੰਘ ਬਠਿੰਡਾ ਦੀ ਪ੍ਰਧਾਨਗੀ ਹੇਠ ਸਥਾਨਕ ਚਿਲਡਰਨ ਪਾਰਕ ਵਿੱਚ ਮੀਟਿੰਗ ਕੀਤੀ ਗਈ। 

ਇਸ ਮਟਿੰਗ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ ਵਿਭਾਗ ਵਿੱਚ ਦਫਤਰੀ ਕਾਮੇ ਇਨਲਿਸਟਮੈਟਂ, ਵੱਖ-ਵੱਖ ਠੇਕੇਦਾਰਾਂ, ਕੰਪਨੀਆਂ, ਸੋਸਾਇਟੀਆਂ ਆਦਿ ਰਾਹੀ ਵੱਖ-ਵੱਖ ਪੋਸਟਾਂ ਜਿਵੇ ਕਿ ਡਾਟਾ ਐਟਂਰੀ ਓਪਰੇਟਰ, ਬਿੱਲ ਕਲਰਕ, ਲੈਜ਼ਰ ਕੀਪਰ, ਲੈਬ ਕੈਮਿਸਟ, ਜੇ.ਡੀ.ਐਮ. ਆਦਿ ਪੋਸਟਾਂ ਤੇ ਪਿਛਲੇ 10 ਤੋਂ 12 ਸਾਲ ਦੇ ਕੰਮ ਕਰਦੇ ਆ ਰਹੇ ਹਨ। 

ਜੱਥੇਬੰਦੀ ਵੱਲੋਂ ਲੰਮੇ ਸਮੇ ਤੋ ਮੰਗ ਕੀਤੀ ਜਾ ਰਹੀ ਹੈ ਕਿ ਵਿਭਾਗ ਦੇ ਸਮੁੱਚੇ ਵਰਕਰਾਂ ਨੂੰ ਵਿਭਾਗ ਵਿੱਚ ਲਿਆਕੇ ਰੈਗੂਲਰ ਕੀਤਾ ਜਾਵੇ, ਵਰਕਰਾਂ ਦੀਆਂ ਤਨਖਾਹਾਂ ਵਿੱਚ ਤਜਰਬੇ,ਯੋਗਤਾਵਾਂ ਅਨੁਸਾਰ ਵਾਧਾ ਕੀਤਾ ਜਾਵੇ। ਪ੍ਰੰਤੂ ਵਿਭਾਗ ਵੱਲੋ ਇਸ ਦੇ ਵਿਰੁੱਧ ਵਰਕਰਾਂ ਨੂੰ ਪਿੱਛਲੇ 09 ਮਹੀਨਿਆਂ ਦੀਆਂ ਰੂਕੀਆਂ ਤਨਖਾਹਾਂ ਦੇ ਫੰਡਜ ਜਾਰੀ ਨਹੀ ਕੀਤੇ ਜਾ ਰਹੇ ਹਨ, ਜੱਥੇਬੰਦੀ ਇਸ ਗੱਲ ਦੀ ਨਿਖੇਧੀ ਕਰਦੀ ਅਤੇ ਮੰਗ ਕਰਦੀ ਹੈ। 

ਵਰਕਰਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਜੇਕਰ ਵਿਭਾਗ ਵੱਲੋ ਵਰਕਰਾਂ ਦੀਆਂ ਪਿੱਛਲੇ 09 ਮਹੀਨਿਆਂ ਦੀਆਂ ਤਨਖਾਹਾਂ ਦੇ ਫੰਡਜ ਜਲਦੀ ਤੋਂ ਜਲਦੀ ਜਾਰੀ ਨਾ ਕੀਤੇ ਗਏ ਤਾਂ ਮਜਬੂਰਨ ਜੱਥਬੰਦੀ ਨੂੰ ਰੋਸ਼ ਵਜੋਂ ਮਿਤੀ 09 ਮਾਰਚ 2023 ਨੂੰ ਵਿਭਾਗ ਮੁੱਖੀ, ਜਲ ਸਪਲਾਈ ਅਤੇ ਸੈਨੀਟੇਸ਼ਨ ਮੁਹਾਲੀ ਵਿਖੇ ਧਰਨਾ ਦੇਣਾ ਪਵੇਗਾ।

ਇਸ ਧਰਨੇ ਦੌਰਾਨ ਜੇਕਰ ਕਿਸੇ ਵਰਕਰਾਂ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਸਾਰੀ ਜੁੰਮੇਵਾਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ  ਹੋਵੇਗੀ। ਇਸ ਤੋਂ ਇਲਾਵਾ ਮੀਟਿੰਗ ਨੂੰ ਸੰਦੀਪ ਕੌਰ,ਸੁਨੀਤਾ ਰਾਣੀ,ਸੁਰਿੰਦਰ ਸਿੰਘ ,ਸੁਬੇਗ ਸਿੰਘ ਨੇ ਵੀ ਸੰਬੋਧਨ ਕੀਤਾ।

Related Post