Khanna Adulterated Milk : ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ ! ਉਬਾਲਣ ’ਤੇ ਦੁੱਧ ਤੋਂ ਬਣ ਗਿਆ ਪਲਾਸਟਿਕ
Khanna Adulterated Milk : ਖੰਨਾ 'ਚ ਦੁੱਧ ਨੂੰ ਲੈ ਕੇ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਲੋਕਾਂ ਵੱਲੋਂ ਦੁੱਧ ਨੂੰ ਉਬਾਲਿਆ ਗਿਆ ਤਾਂ ਉਹ ਪਲਾਸਟਿਕ ਬਣ ਗਿਆ। ਜਿਸ ਦੇ ਚੱਲਦੇ ਇਲਾਕਾਵਾਸੀਆਂ ਤੇ ਸਮਾਜਸੇਵਿਆਂ ਨੇ ਇੱਕਠੇ ਹੋ ਕੇ ਜਿਲ੍ਹਾ ਸਿਹਤ ਅਧਿਕਾਰੀ ਨੂੰ ਸ਼ਿਕਾਇਤ ਦਿੱਤੀ। ਪਰ ਸ਼ਿਕਾਇਤ ਮਿਲਣ ਮਗਰੋਂ ਜਾਂਚ ਟੀਮ ਕਾਫੀ ਲੰਬੇ ਇੰਤਜਾਰ ਮਗਰੋਂ ਪਹੁੰਚੀ। ਜਿਸ ਕਾਰਨ ਲੋਕਾਂ ’ਚ ਕਾਫੀ ਰੋਹ ਪਾਇਆ ਗਿਆ।
ਇਸ ਮਾਮਲੇ ’ਤੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਿਲਾਵਟੀ ਦੁੱਧ ਵੇਚਿਆ ਜਾ ਰਿਹਾ ਹੈ। ਇਸ ਤਰ੍ਹਾਂ ਮਿਲਾਵਟੀ ਦੁੱਧ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਕਿਉਂਕਿ ਉਹ ਉਨ੍ਹਾਂ ਦੀ ਜਿੰਦਗੀਆਂ ਦੇ ਨਾਲ ਖਿਲਵਾੜ ਕਰ ਰਹੇ ਹਨ।
ਦੁੱਧ ਪਾਉਣ ਵਾਲੇ ਦੋਧੀ ਨੇ ਦੱਸਿਆ ਕਿ ਉਹ ਖੰਨਾ ਦੀ ਪੂਰੀ ਡੇਅਰੀ ਤੋਂ 75 ਰੁਪਏ ਲੀਟਰ ਦੁੱਧ ਲੈਂਦਾ ਹੈ ਅਤੇ ਅੱਗੇ 65 ਰੁਪਏ ਲੀਟਰ ਵੇਚਦਾ ਹੈ, ਦੁੱਧ ਗਰਮੀ ਕਾਰਨ ਖ਼ਰਾਬ ਹੋਇਆ ਹੈ।
ਜਦੋ ਇਸ ਸਬੰਧੀ ਪੂਰੀ ਡੇਅਰੀ ਦੇ ਮਾਲਕ ਨਰੇਸ਼ ਪੁਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਸਾਡੀ ਡੇਅਰੀ ਤੋਂ ਦੁੱਧ ਲੈ ਕੇ ਜਰੂਰ ਜਾਂਦੇ ਹਨ ਪਰ ਬਾਹਰ ਉਹ ਦੁੱਧ ਨਾਲ ਕੀ ਕਰਦੇ ਹਨ ਉਸ ਬਾਰੇ ਸਾਨੂੰ ਜਾਣਕਾਰੀ ਨਹੀਂ ਸਾਡੇ ਦੁੱਧ ਦੀ ਕਿਸੇ ਵੇਲੇ ਵੀ ਜਾਂਚ ਕਰਵਾ ਸਕਦੇ ਹੋ।
ਉੱਥੇ ਹੀ ਦੇਰ ਨਾਲ ਪਹੁੰਚੀ ਜਾਂਚ ਟੀਮ ਦੇ ਡਾ. ਜਤਿੰਦਰ ਵਿਰਕ ਨੇ ਕਿਹਾ ਕਿ ਦੁੱਧ ਦੇ ਸੈਂਪਲ ਲੈ ਲਏ ਗਏ ਹਨ। ਰਿਪੋਟ ਆਉਣ ਮਗਰੋਂ ਹੀ ਪਤਾ ਲੱਗੇਗਾ ਕਿ ਇਸ ਵਿੱਚ ਕੀ ਮਿਲਾਵਟ ਹੈ। ਨਾਲ ਹੀ ਜਦੋਂ ਉਨ੍ਹਾਂ ਕੋਲੋਂ ਦੇਰੀ ’ਤੇ ਆਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਤੋਂ ਆਉਣ ਤੋਂ ਸਮਾਂ ਲੱਗਦਾ ਹੈ।
ਇਹ ਵੀ ਪੜ੍ਹੋ : Ludhiana Toxic Liquor : ਮਜੀਠਾ ਮਗਰੋਂ ਹੁਣ ਲੁਧਿਆਣਾ ’ਚ ਜ਼ਹਿਰੀਲੀ ਸ਼ਰਾਬ ਦਾ ਕਹਿਰ; 3 ਲੋਕਾਂ ਦੀ ਹੋਈ ਮੌਤ
- PTC NEWS