Weather Update: ਕਿਸਾਨਾਂ ਲਈ ਖੁਸਖ਼ਬਰੀ! ਮੌਸਮ ਵਿਭਾਗ ਦੀ ਭਵਿੱਖਬਾਣੀ

ਮੌਸਮ ਵਿਭਾਗ ਵੱਲੋਂ ਕਿਸਾਨਾਂ ਲਈ ਰਾਹਤ ਦੀ ਖ਼ਬਰ ਸੁਣਾਈ ਗਈ ਹੈ। ਲਗਾਤਾਰ ਹੋ ਰਹੀ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਹੁਣ ਅਗਲੇ ਦਿਨਾਂ ਅੰਦਰ ਮੌਸਮ ਸਾਫ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਹਰਿਆਣਾ 'ਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ। 10 ਅਪ੍ਰੈਲ ਤੱਕ ਪਾਰਾ ਚੜ੍ਹੇਗਾ ਤੇ ਗਰਮੀ ਵਧੇਗੀ। ਇਸ ਨਾਲ ਕਣਕ ਦੀ ਫਸਲ ਜ਼ਲਦ ਪੱਕ ਜਾਵੇਗੀ।

By  Ramandeep Kaur April 6th 2023 12:36 PM

Weather Update: ਮੌਸਮ ਵਿਭਾਗ ਵੱਲੋਂ ਕਿਸਾਨਾਂ ਲਈ ਰਾਹਤ ਦੀ ਖ਼ਬਰ ਸੁਣਾਈ ਗਈ ਹੈ। ਲਗਾਤਾਰ ਹੋ ਰਹੀ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਹੁਣ ਅਗਲੇ ਦਿਨਾਂ ਅੰਦਰ ਮੌਸਮ ਸਾਫ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਅਤੇ ਹਰਿਆਣਾ 'ਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ। 10 ਅਪ੍ਰੈਲ ਤੱਕ ਪਾਰਾ ਚੜ੍ਹੇਗਾ ਤੇ ਗਰਮੀ ਵਧੇਗੀ। ਇਸ ਨਾਲ ਕਣਕ ਦੀ ਫਸਲ ਜ਼ਲਦ ਪੱਕ ਜਾਵੇਗੀ।

ਮੌਸਮ ਵਿਭਾਗ ਅਨੁਸਾਰ ਪੰਜਾਬ ਅੰਦਰ ਵੱਧ ਤੋਂ ਵੱਧ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ। ਸੂਬੇ 'ਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ 'ਚ 2 ਤੋਂ 3 ਡਿਗਰੀ ਦਾ ਵਾਧਾ ਦੇਖਣ ਨੂੰ ਮਿਲੇਗਾ। ਮੌਸਮ ਸਾਫ ਰਹਿਣ ਨਾਲ ਕਿਸਾਨ ਕਣਕ ਦੀ ਫਸਲ ਸੰਭਾਲ ਸਕਣਗੇ।

ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਅਨੁਸਾਰ ਮੈਦਾਨੀ ਇਲਾਕਿਆਂ 'ਚ ਵੀਰਵਾਰ ਤੋਂ ਮੌਸਮ ਸਾਫ਼ ਹੋ ਜਾਵੇਗਾ। ਮੌਸਮ ਸਾਫ਼ ਹੋਣ ਕਾਰਨ ਕਿਸਾਨਾਂ ਨੂੰ ਰਾਹਤ ਮਿਲੇਗੀ। ਬਦਲੇ ਮੌਸਮ ਨਾਲ ਪੰਜਾਬ ਤੇ ਹਰਿਆਣਾ ਵਿੱਚ ਕਣਕ ਦੀ ਫ਼ਸਲ ਨੂੰ ਫਾਇਦਾ ਹੋਵੇਗਾ ਹਨ। ਜਿਨ੍ਹਾਂ ਖੇਤਰਾਂ ਵਿੱਚ ਕਣਕ ਤਿਆਰ ਹੈ, ਉੱਥੇ ਕਿਸਾਨ ਇਸ ਦੀ ਕਟਾਈ ਆਸਾਨੀ ਨਾਲ ਕਰ ਸਕਣਗੇ।

ਇਹ ਵੀ ਪੜ੍ਹੋ: Kuldeep Vaid: ਵਿਜੀਲੈਂਸ ਅੱਜ ਫਿਰ ਸਾਬਕਾ MLA ਕੁਲਦੀਪ ਸਿੰਘ ਵੈਦ ਤੋਂ ਪੁੱਛਗਿੱਛ ਕਰੇਗੀ

Related Post