ਵਟਸਐਪ ਦੀ ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ, 84 ਦੇਸ਼ਾਂ ਦੇ ਯੂਜ਼ਰਜ਼ ਦਾ ਡੇਟਾ ਹੋਇਆ ਲੀਕ!

By  Ravinder Singh November 28th 2022 12:26 PM

ਦੁਨੀਆ ਵਿਚ ਲਗਭਗ ਹਰ ਸਮਾਰਟ ਮੋਬਾਈਲ ਵਰਤਣ ਵਾਲਾ ਵਿਅਕਤੀ ਵਟਸਐਪ (whatsapp) ਦੀ ਵਰਤੋਂ ਜ਼ਰੂਰ ਕਰਦਾ ਹੈ। ਵਟਸਐਪ ਦੁਨੀਆ ਵਿਚ ਸਭ ਤੋਂ ਜ਼ਿਆਦਾ ਸੰਦੇਸ਼ (message)ਇਧਰ-ਉਧਰ ਕਰਨ ਵਾਲੀ ਐਪ (app) ਹੈ। ਐਪ ਦੀ ਵਰਤੋਂ ਵੁਆਇਸ/ਵੀਡੀਓ ਕਾਲ, ਫਾਈਲ ਟਰਾਂਸਫਰ ਤੇ ਪੇਮੈਂਟ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਮੈਟਾ ਦੇ ਅਧਿਕਾਰ ਵਾਲੇ ਪਲੇਟਫਾਰਮ ਦੀ ਵਰਤੋਂ ਦੁਨੀਆ ਭਰ ਵਿਚ ਦੋ ਅਰਬ ਤੋਂ ਵੱਧ ਯੂਜ਼ਰਜ਼ ਕਰਦੇ ਹਨ ਪਰ ਇਸ ਦਰਮਿਆਨ ਵਟਸਐਪ ਦੀ ਵਰਤੋਂ ਕਰਨ ਵਾਲੇ ਯੂਜ਼ਰ ਲਈ ਚਿੰਤਾ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਵੱਡੀ ਗਿਣਤੀ ਵਿਚ ਯੂਜ਼ਰ ਦਾ ਡੇਟਾ ਚੋਰੀ ਹੋ ਚੁੱਕਾ ਹੈ।


ਇਕ ਰਿਪੋਰਟ ਮੁਤਾਬਕ 48.7 ਕਰੋੜ ਯੂਜ਼ਰਜ਼ ਦੇ ਵਟਸਐਪ ਨੰਬਰ ਚੋਰੀ ਕਰਕੇ ਇਨ੍ਹਾਂ ਨੂੰ ਅੱਗੇ ਹੈਕਿੰਗ ਦੇ ਕੰਮ ਵਿਚ ਲੱਗੀ 'ਮਸ਼ਹੂਰ' ਫੋਰਮ ਨੂੰ ਵੇਚਿਆ ਗਿਆ ਹੈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਵੇਚੇ ਗਏ ਡੇਟਾਬੇਸ ਵਿੱਚ ਕਥਿਤ 84 ਮੁਲਕਾਂ ਦੇ ਵਟਸਐਪ ਯੂਜ਼ਰਸ ਦਾ ਡੇਟਾ ਤੇ ਫੋਨ ਨੰਬਰ ਹਨ। ਇਨ੍ਹਾਂ 'ਚ ਅਮਰੀਕਾ ਦੇ 3.2 ਕਰੋੜ, ਯੂਕੇ 1.1 ਕਰੋੜ ਤੇ ਰੂਸ ਦੇ 1 ਕਰੋੜ ਯੂ਼ਜ਼ਰ ਸ਼ਾਮਲ ਹਨ। ਹੈਕਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਵੱਡੀ ਗਿਣਤੀ ਫੋਨ ਨੰਬਰ ਹਨ, ਜਿਹੜੇ ਮਿਸਰ (4.5 ਕਰੋੜ), ਸਾਊਦੀ ਅਰਬ (2.9 ਕਰੋੜ), ਫਰਾਂਸ (2 ਕਰੋੜ) ਤੇ ਤੁਰਕੀ (2 ਕਰੋੜ) ਦੇ ਨਾਗਰਿਕਾਂ ਨਾਲ  ਸਬੰਧਤ ਹਨ। ਰਿਪੋਰਟ ਮੁਤਾਬਕ ਹੈਕਰਾਂ ਵੱਲੋਂ ਅਮਰੀਕੀ ਡੇਟਾ 7000 ਡਾਲਰ, ਯੂਕੇ ਦਾ 2500 ਡਾਲਰ ਤੇ ਜਰਮਨੀ ਦਾ ਡੇਟਾ 2000 ਡਾਲਰ 'ਚ ਵੇਚਿਆ ਜਾ ਰਿਹਾ ਹੈ।  ਸਾਈਬਰ ਨਿਊਜ਼ ਦੀ ਰਿਪੋਰਟ ਮੁਤਾਬਕ ਵਿਕਰੇਤਾ ਨੇ ਦਾਅਵਾ ਕੀਤਾ ਹੈ ਕਿ ਡਾਟਾਬੇਸ ਵਿਚ 50 ਕਰੋੜ ਫੋਨ ਨੰਬਰ ਹਨ, ਜਿਹੜੇ ਭਾਰਤ ਸਣੇ 84 ਵੱਖ-ਵੱਖ ਦੇਸ਼ਾਂ ਵਿਚ ਐਕਟਿਵ ਵਟਸਐਪ ਯੂਜ਼ਰਜ਼ ਦੇ ਹਨ।

ਇਹ ਵੀ ਪੜ੍ਹੋ : ਟਰੇਨ 'ਚ ਸਫਰ ਕਰਨ ਵਾਲੇ ਯਾਤਰੀ ਧਿਆਨ ਦੇਣ; 147 ਟਰੇਨਾਂ ਹੋਈਆਂ ਰੱਦ, ਸੂਚੀ ਜਾਰੀ

ਹੈਕਰਾਂ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਉਨ੍ਹਾਂ ਨੇ ਇਹ ਡੇਟਾ ਕਿੱਥੋਂ ਲਿਆ। ਰਿਪੋਰਟ ਵਿੱਚ ਕਿਹਾ ਗਿਆ ਕਿ ਹੈਕਰਜ਼ ਇਸ ਡੇਟਾਬੇਸ ਨੂੰ ਫਿਸ਼ਿੰਗ (ਆਨਲਾਈਨ ਠੱਗੀ), ਆਇਡੈਂਟਿਟੀ ਥੈਫਟ (ਸ਼ਨਾਖਤ ਨਾਲ ਸਬੰਧਤ ਚੋਰੀ) ਤੇ ਹੋਰ ਸਾਈਬਰ ਅਪਰਾਧਿਕ ਸਰਗਰਮੀਆਂ ਲਈ ਵਰਤਦੇ ਹਨ। ਕਾਬਿਲੇਗੌਰ ਹੈ ਕਿ ਵਟਸਐਪ ਹਾਈਡਿੰਗ ਸਟੇਟਸ (ਸਟੇਟਸ ਲੁਕਾਉਣ) ਤੇ ਪ੍ਰੋਫਾਈਲ ਪਿਕਚਰਜ਼ ਜਿਹੀਆਂ ਕਈ ਪ੍ਰਾਈਵੇਸੀ ਸੈਟਿੰਗਜ਼ ਮੁਹੱਈਆ ਕਰਵਾਉਂਦਾ ਹੈ, ਜਿਸ ਦੀ ਮਦਦ ਨਾਲ ਆਪਣੇ ਨਿੱਜੀ ਡੇਟਾ ਨੂੰ ਸੂਹੀਆ ਨਜ਼ਰਾਂ ਤੋਂ ਬਚਾਇਆ ਜਾ ਸਕਦਾ ਹੈ।

Related Post