Alert: WHO ਦੀ ਰਿਪੋਰਟ ਦਾ ਵੱਡਾ ਖੁਲਾਸਾ , ਕੋਲਡ੍ਰਿੰਕ ਵਿੱਚ ਹੈ ਮਿੱਠਾ ਜ਼ਹਿਰ

ਅੱਜ 95 ਪ੍ਰਤੀਸ਼ਤ ਸ਼ੁਗਰ ਫ੍ਰੀ ਸਾਫਟ ਡ੍ਰਿੰਕ ਇੰਡਸਟਰੀ ਵਿੱਚ ਅਸਪਾਰਟੇਮ ਦਾ ਪ੍ਰਯੋਗ ਹੁੰਦਾ ਹੈ। ਇਨ੍ਹਾਂ ਹੀ ਨਹੀਂ ਬਾਜਾਰ ਵਿੱਚ ਲਗਭਗ 97% ਸ਼ੁਗਰ ਫ੍ਰੀ ਟੈਬਲੇਟ ਅਤੇ ਪਾਉਡਰ ਅਤੇ ਸ਼ੁਗਰ ਫ੍ਰੀ ਚਿੰਗਮ ਵਿੱਚ ਅਸਪਾਰਟੇਮ ਦਾ ਇਸਤੇਮਾਲ ਹੁੰਦਾ ਹੈ।

By  Shameela Khan July 3rd 2023 05:52 PM -- Updated: July 3rd 2023 06:11 PM

WHO Report: ਜੇਕਰ ਤੁਸੀਂ ਕੋਲਡ੍ਰਿਕ ਪੀਣ ਦੇ ਸ਼ੋਕੀਨ ਹੋ ਅਤੇ ਇੱਕ ਦਿਨ ਵਿੱਚ ਕਈ ਕਈ ਬੋਤਲਾਂ ਕੋਲਡ੍ਰਿੰਕ ਪੀ ਜਾਂਦੇ ਹੋ, ਤਾਂ ਹੋ ਜਾਓ ਸਾਵਧਾਨ ਕਿਉਂਕਿ ਕੋਲਡ੍ਰਿੰਕ ਵੀ ਬਣ ਸਕਦੀ ਹੈ ਕੈਂਸਰ ਦਾ ਕਾਰਨ, ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਦੇ ਮੁਤਾਬਿਕ ਕੋਲਡ੍ਰਿਕ ਅਤੇ ਹੋਰ ਅਨੇਕਾ ਸ਼ੁਗਰ ਫ੍ਰੀ ਚੀਜ਼ਾਂ ਵਿੱਚ ਪਾਇਆ ਜਾਣ ਵਾਲਾ ਬਣਾਵਟੀ ਸਵੀਟਨਰ ਅਸਪਾਰਟੇਮ ਸਿਹਤ ਲਈ ਬੇਹਦ ਹਾਨੀਕਾਰਕ ਹੁੰਦਾ ਹੈ, ਜੋ ਕਿ ਕੈਂਸਰ ਦਾ ਕਾਰਨ ਬਣ ਸਕਦਾ ਹੈ।



ਕੈਂਸਰ ਦਾ ਕਾਰਨ Artificial ਸਵੀਟਨਰ:

ਦਰਅਸਲ ਮਾਮਲਾ ਇਹ ਹੈ ਕਿ ਕੋਲਡ੍ਰਿੰਕਸ ਦੋ ਤਰ੍ਹਾਂ ਦੀਆਂ ਹੁੰਦੀਆ ਹਨ, ਇੱਕ ਨਾਰਮਲ ਡ੍ਰਿੰਕ ਅਤੇ ਡਾਈਟ ਡ੍ਰਿੰਕ। ਨਾਰਮਲ ਡ੍ਰਿੰਕ ਵਿੱਚ ਮਿਠਾਸ ਦੇ ਲਈ ਖੰਡ ਦਾ ਇਸਤੇਮਾਲ ਹੁੰਦਾ ਹੈ ਪਰੰਤੂ ਡਾਇਟ ਦੇ ਲਈ ਆਰਟੀਫਿਸ਼ੀਅਲ ਸਵੀਟਨਰ ਅਸਪਾਰਟੇਮ ਦਾ ਇਸਤੇਮਾਲ ਹੁੰਦਾ ਹੈ। ਇਹੀ ਸਵੀਟਨਰ ਕੈਂਸਰ ਦਾ ਕਾਰਨ ਬਣਦਾ ਹੈ। 

ਕੀ ਹੁੰਦਾ ਅਸਪਾਰਟੇਮ ? 

ਅਸਪਾਰਟੇਮ ਨੂੰ ਲੈਬ ਵਿੱਚ ਬਣਾਇਆ ਜਾਂਦਾ ਹੈ, ਇਹ ਇੱਕ ਕੈਮੀਕਲ ਕੰਪਾਉਂਡ ਹੁੰਦਾ ਹੈ, ਜੋ ਖੰਡ ਨਾਲੋਂ  200 ਗੁਣਾ ਜਿਆਦਾ ਮਿੱਠਾ ਹੁੰਦਾ ਹੈ। ਇਸ ਕੰਪਾਉਂਡ  ਦੀ ਖ਼ੋਜ 1965 ਵਿੱਚ ਜੇਮਸ. ਐੱਮ. ਸ਼ਲੈਟਰ ਨੇ ਕੀਤੀ। 1981 ਵਿੱਚ ਫੂਡ ਐਂਡ ਡ੍ਰਗ ਪ੍ਰਸ਼ਾਸ਼ਨ ਯਾਨੀ  (FDA ) ਵਿਭਾਗ ਵੱਲੋਂ ਇਸਨੂੰ ਡ੍ਰਾਈ ਫਰੂਟ ਵਿੱਚ ਇਸਤੇਮਾਲ ਕਰਨ ਦੀ ਮੰਜੂਰੀ ਦਿੱਤੀ ਗਈ। 

ਇੰਗਲੈਂਡ ਦੀ ਰਿਪੋਰਟ ਦੀ ਪੁਸ਼ਟੀ: 

ਇੰਗਲੈਂਡ ਦੇ ਨਿਊ ਹਾਰਵਰਡ ਸਕੂਲ ਆਫ ਪਬਲਿਕ ਦੀ ਰਿਪੋਰਟ ਦੇ ਮੁਤਾਬਿਕ ਹਰ ਸਾਲ ਲਗਭਗ 2 ਲੱਖ ਮੌਤਾਂ ਲਈ ਸਿੱਧੇ ਤੌਰ ਤੇ ਆਰਟੀਫਿਸ਼ੀਅਲ ਸਵੀਟਨਰ ਜ਼ਿੰਮੇਵਾਰ ਹੈ ਅਤੇ ਕੈਂਸਰ ਦਾ ਕਾਰਨ ਬਣਦਾ ਹੈ।  

ਇਹ ਵੀ ਪੜ੍ਹੋ: Celery And Cumin Tea: ਜੇਕਰ ਤੁਸੀਂ ਵੀ ਭਾਰ ਘਟਾਉਣ ਤੋਂ ਲੈਕੇ ਕੋਲੇਸਟ੍ਰੋਲ ਨੂੰ ਕਰਨਾ ਚਾਹੁੰਦੇ ਹੋ ਕੰਟਰੋਲ, ਤਾਂ ਪੀਓ ਇਹ 'ਚਾਹ'

Related Post