ਲਸਣ ਦੇ ਅਦਭੁੱਤ ਫਾਇਦਿਆਂ ਨੂੰ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

By  Pardeep Singh February 19th 2023 01:51 PM

ਚੰਡੀਗੜ੍ਹ: ਲਸਣ ਖਾਣ ਦੇ ਬਹੁਤ ਸਾਰੇ ਫਾਇਦੇ ਦੱਸੇ ਜਾਂਦੇ ਹਨ ਕਿਉਂਕਿ  ਲਸਣ 'ਚ ਰੋਗਾਣੂ ਨਾਸ਼ਕ ਅਤੇ ਐਂਟੀਸੈਪਟਿਕ ਚਿਕਿਤਸਕ ਗੁਣ ਮੌਜੂਦ ਹਨ। ਇਸ 'ਚ ਫਾਸਫੋਰਸ, ਜ਼ਿੰਕ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਖਣਿਜਾਂ ਨਾਲ ਭਰਪੂਰ ਅੰਸ਼ ਸ਼ਾਮਿਲ ਹੁੰਦੇ ਹਨ। ਲਸਣ ਵਿਚ ਵਿਟਾਮਿਨ ਸੀ, ਕੇ, ਫੋਲੇਟ, ਨਿਆਸੀਨ ਅਤੇ ਥਿਆਮੀਨ ਵੀ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਜੇ ਗੱਲ ਕਰੀਏ ਅਜੋਕੇ ਸਮੇਂ ਦੀ ਤੇ ਹੋਟਲਾਂ 'ਤੇ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਪਕਵਾਨਾਂ ਦੇ ਨਾਮ ਲਸਣ ਦੇ ਨਾਮ 'ਤੇ ਰੱਖੇ ਗਏ ਹਨ । ਗਾਰਲਿਕ ਬਰੈੱਡ , ਗਾਰਲਿਕ ਪਾਸਤਾ , ਗਾਰਲਿਕ ਸਪੈਗੇਟੀ ਆਦਿ ਨਾਮ 'ਤੇ ਕਈਆਂ ਦੇ ਮੂੰਹ 'ਤੇ ਚੜ੍ਹ ਗਏ ਹੋਣਗੇ। 

ਗੈਸ ਦੀ ਸਮੱਸਿਆ ਹੁੰਦੀ ਹੈ ਦੂਰ-ਰੋਜ਼ਾਨਾ ਲਸਣ ਦੇ ਸੇਵਨ ਨਾਲ ਪੇਟ ਦੀ ਗੈਸ ਦੂਰ ਹੁੰਦੀ ਹੈ । ਜੇਕਰ ਤੁਸੀਂ ਖਾਲੀ ਪੇਟ ਲਸਣ ਦੀ ਇਕ ਜਾਂ 2 ਤੁਰੀਆਂ ਪੀਸ ਕੇ ਜਾਂ ਕੱਟ ਕੇ ਕੋਸੇ ਪਾਣੀ ਨਾਲ ਖਾਂਦੇ ਹੋ ਤਾਂ ਗੈਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ । ਸਿਰਫ਼ ਇਹੀ ਨਹੀਂ ਜੇਕਰ ਤੁਸੀਂ ਲਸਣ ਅਦਰਕ ਦੀ ਕੜ੍ਹੀ ਬਣਾ ਕੇ ਹਫ਼ਤੇ 'ਚ ਇੱਕ ਜਾਂ ਦੋ ਵਾਰ ਸੇਵਨ ਕਰ ਲਓ ਤਾਂ ਇਹ ਹੋਰ ਵੀ ਵਧੇਰੇ ਫ਼ਾਇਦੇਮੰਦ ਹੋਵੇਗੀ ।

ਸਰਦੀ-ਜੁਕਾਮ ਤੋਂ ਮਿਲਦੀ ਹੈ ਨਿਜਾਤ -ਜੇਕਰ ਤੁਸੀਂ ਸਰਦੀ -ਜ਼ੁਕਾਮ ਦੀ ਸਮੱਸਿਆ ਤੋਂ ਜੂਝ ਰਹੇ ਹੋ ਤਾਂ ਲਸਣ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਤੁਹਾਨੂੰ ਕਾਫ਼ੀ ਆਰਾਮ ਮਿਲੇਗਾ । ਕੋਸ਼ਿਸ਼ ਕਰੋ ਕਿ ਕਾੜ੍ਹਾ ਗਰਮ ਜਾਂ ਕੋਸਾ-ਕੋਸਾ ਪੀਤਾ ਜਾਵੇ , ਇਸਦੀ ਗਰਮਾਹਟ ਨਾਲ ਤੁਸੀਂ ਖੁਦ ਬਿਹਤਰ ਮਹਿਸੂਸ ਕਰੋਗੇ ।

ਭਾਰ ਘਟਾਉਣ ਲਈ-ਨਿਰਨੇ ( ਖ਼ਾਲੀ ) ਪੇਟ ਲਸਣ ਦਾ ਸੇਵਨ ਸ਼ੁਰੂ ਕਰੋ , ਇਹ ਜ਼ਰੂਰ ਭਾਰ ਘੱਟ 'ਚ ਸਹਾਇਕ ਸਿੱਧ ਹੋਵੇਗਾ , ਨਾਲ ਹੀ ਸਰੀਰ 'ਚ ਚੁਸਤੀ ਫੁਰਤੀ ਵੀ ਆਵੇਗੀ ।

 ਪਾਚਨ ਕਿਰਿਆ ਵਿੱਚ ਸੁਧਾਰ-ਆਪਣੀ ਖੁਰਾਕ ਵਿੱਚ ਕੱਚਾ ਲਸਣ ਸ਼ਾਮਲ ਕਰਨ ਨਾਲ ਪਾਚਨ ਸਮੱਸਿਆਵਾਂ ਵਿੱਚ ਸੁਧਾਰ ਹੁੰਦਾ ਹੈ ,ਇਸਦਾ ਸੇਵਨ ਅੰਤੜੀਆਂ ਨੂੰ ਲਾਭ ਪਹੁੰਚਾਉਂਦਾ ਹੈ । ਕੱਚਾ ਲਸਣ ਖਾਣ ਨਾਲ ਮਾੜੇ ਬੈਕਟੀਰੀਆ ਨਸ਼ਟ ਹੁੰਦੇ ਹਨ ਅਤੇ ਇਹ ਅੰਤੜੀਆਂ ਵਿਚਲੇ ਚੰਗੇ ਬੈਕਟੀਰੀਆ ਦੀ ਰੱਖਿਆ ਕਰਦਾ ਹੈ ।ਲਸਣ ਬਿਮਾਰੀਆਂ ਨਾਲ ਲੜ੍ਹਨ ਦੀ ਸਮਰੱਥਾ 'ਚ ਵਾਧਾ ਕਰਦਾ ਹੈ । ਇਸ 'ਚ ਮੌਜੂਦ ਵਿਟਾਮਿਨ ਸੀ ਲਾਗਾਂ ( ਫਲੂ ) ਨਾਲ ਲੜਨ ਵਿਚ ਮਦਦ ਕਰਦਾ ਹੈ।

ਸੈਕਸ ਸਮੱਸਿਆਵਾ ਵੀ ਖਤਮ- ਲਸਣ ਖਾਣ ਦੇ ਹੋਰ ਵੀ ਵਧੇਰੇ ਫਾਇਦੇ ਹਨ। ਲਸਣ ਮਨੁੱਖ ਨੂੰ ਬਿਮਾਰੀਆਂ  ਨਾਲ ਲੜਨ ਦੀ ਸ਼ਕਤੀਪ੍ਰਦਾਨ ਕਰਦਾ ਹੈ। ਉਥੇ ਹੀ ਲਸਣ ਖਾਣ ਨਾਲ ਕਈ ਸੈਕਸ ਪ੍ਰਤੀ ਸਮੱਸਿਆਵਾ ਵੀ ਖਤਮ ਹੁੰਦੀਆ ਹਨ। ਇਸ ਲਈ ਲਸਣ ਵਰਤੋਂ ਆਪਣੇ ਭੋਜਨ ਵਿੱਚ ਕਰਨੀ ਚਾਹੀਦੀ ਹੈ।

Related Post