Ludhiana ਦੇ ਕਾਰੋਬਾਰੀ ਦਾ ਮੁੰਡਾ ਬਣਿਆ ਜੱਜ , ਰਾਜਸਥਾਨ ਜੁਡੀਸ਼ੀਅਲ ਕੈਡਰ ਚ 43ਵਾ ਰੈਂਕ ਕੀਤਾ ਹਾਸਲ

Ludhiana News : ਕਹਿੰਦੇ ਨੇ ਜੇਕਰ ਹੌਸਲੇ ਬੁਲੰਦ ਹੋਣ ਤਾਂ ਕੋਈ ਵੀ ਮੁਕਾਮ ਹਾਸਿਲ ਕੀਤਾ ਜਾ ਸਕਦਾ। ਲੁਧਿਆਣਾ ਦੇ ਕਾਰੋਬਾਰੀ ਦਾ ਪੁੱਤਰ ਸ਼ੁਭਮ ਸਿੰਘਲਾ ਨੇ ਰਾਜਸਥਾਨ ਕੈਡਰ ਵਿੱਚ 43ਵਾਂ ਰੈਂਕ ਹਾਸਿਲ ਕਰ ਜੱਜ ਬਣ ਗਿਆ।ਸ਼ੁਬਮ ਚੱਲਣ ਫਿਰਨ ਵਿੱਚ ਅਸਮਰਥ ਹੈ ਪਰ ਇਸ ਦਾ ਸਾਰਾ ਸੇਹਰਾ ਮਾਂ ਬਾਪ ਅਤੇ ਆਪਣੇ ਦੋਸਤਾਂ ਨੂੰ ਦਿੱਤਾ ਸ਼ੁਬਮ ਸਿੰਗਲਾ ਨੇ ਦਿੱਤਾ ਹੈ

By  Shanker Badra January 8th 2026 11:13 AM

Ludhiana News : ਕਹਿੰਦੇ ਨੇ ਜੇਕਰ ਹੌਸਲੇ ਬੁਲੰਦ ਹੋਣ ਤਾਂ ਕੋਈ ਵੀ ਮੁਕਾਮ ਹਾਸਿਲ ਕੀਤਾ ਜਾ ਸਕਦਾ। ਲੁਧਿਆਣਾ ਦੇ ਕਾਰੋਬਾਰੀ ਦਾ ਪੁੱਤਰ ਸ਼ੁਭਮ ਸਿੰਘਲਾ ਨੇ ਰਾਜਸਥਾਨ ਕੈਡਰ ਵਿੱਚ 43ਵਾਂ ਰੈਂਕ ਹਾਸਿਲ ਕਰ ਜੱਜ ਬਣ ਗਿਆ।ਸ਼ੁਬਮ ਚੱਲਣ ਫਿਰਨ ਵਿੱਚ ਅਸਮਰਥ ਹੈ ਪਰ ਇਸ ਦਾ ਸਾਰਾ ਸੇਹਰਾ ਮਾਂ ਬਾਪ ਅਤੇ ਆਪਣੇ ਦੋਸਤਾਂ ਨੂੰ ਦਿੱਤਾ ਸ਼ੁਬਮ ਸਿੰਗਲਾ ਨੇ ਦਿੱਤਾ ਹੈ।

ਅਕਸਰ ਆਖਿਆ ਜਾਂਦਾ ਹੈ ਕਿ ਜੇਕਰ ਕਿਸੇ ਨੂੰ ਅੱਗੇ ਵਧਣ ਦੀ ਮਨ ਵਿੱਚ ਇੱਛਾ ਹੋਵੇ ਤਾਂ ਉਸ ਨੂੰ ਜ਼ਰੂਰ ਹਾਸਿਲ ਕੀਤਾ ਜਾ ਸਕਦਾ ਹੈ। ਇਹ ਵੀ ਆਖਿਆ ਜਾਂਦਾ ਜੇਕਰ ਹੌਸਲੇ ਬੁਲੰਦ ਹੋਣ ਤਾਂ ਕੋਈ ਵੀ ਮੁਕਾਮ ਹਾਸਿਲ ਕੀਤਾ ਜਾ ਸਕਦਾ। ਅਜਿਹਾ ਹੀ ਕਰ ਵਿਖਾਇਆ ਹੈ,ਲੁਧਿਆਣਾ ਦੇ 25 ਸਾਲਾਂ ਸ਼ੁਭਮ ਸਿੰਘਲਾ ਨੇ, ਜੋ ਚਲਨ 'ਚ ਅਸਮਰਥ ਹੈ। ਵੀਲ ਚੇਅਰ 'ਤੇ ਹੀ ਬੈਠ ਕੇ ਵੱਡਾ ਮੁਕਾਮ ਹਾਸਿਲ ਕਰ ਲਿਆ। 

ਇਸ ਦੇ ਬਾਵਜੂਦ ਉਸ ਨੇ ਜੁਡੀਸ਼ਲੀ ਦੀ ਪੜ੍ਹਾਈ ਕਰ ਰਾਜਸਥਾਨ ਕੈਡਰ ਵਿੱਚ 43ਵਾਂ ਰੈਂਕ ਹਾਸਿਲ ਕੀਤਾ ਹੈ। ਸ਼ੁਭਮ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਪੜ੍ਹਨ ਵਿੱਚ ਹੁਸ਼ਿਆਰ ਸੀ ਅਤੇ ਉਸਨੇ ਐਲਐਲਬੀ ਕਰਨ ਤੋਂ ਬਾਅਦ ਉਸ ਨੇ ਜੁਡੀਸ਼ਲੀ ਦੀ ਪੜ੍ਹਾਈ ਆਨਲਾਈਨ ਲਈ ਜਿਸ ਨੂੰ ਉਸਨੇ ਪੂਰਾ ਕਰਦਿਆਂ ਇਸ ਮੁਕਾਮ ਨੂੰ ਹਾਸਿਲ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਉਹ ਜ਼ਿੰਦਗੀ ਤੋਂ ਹਾਰਨ ਵਾਲੇ ਲੋਕਾਂ ਨੂੰ ਵੀ ਨਸੀਹਤ ਦਿੰਦੇ ਨੇ ਕਿ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਸ਼ੁਭਮ ਸਿੰਘਲਾ ਗਾਉਂਦੇ ਵੀ ਨੇ ਅਤੇ ਗਿਟਾਰ ਵੀ ਵਜਾ ਲੈਂਦੇ ਨੇ।

Related Post