PCA 2025 Election : ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਹੋਈ ਚੋਣ; ਬਿਨਾਂ ਮੁਕਾਬਲਾ ਹੋਈ ਅਹੁਦੇਦਾਰਾਂ ਦੀ ਨਿਯੁਕਤੀ

ਖਾਸ ਗੱਲ ਇਹ ਹੈ ਕਿ ਪ੍ਰਧਾਨ, ਸਕੱਤਰ ਸਮੇਤ ਮੁੱਖ ਅਹੁਦਿਆਂ ਲਈ ਕਿਸੇ ਹੋਰ ਨੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਹਨ, ਜਿਸ ਕਾਰਨ ਉਨ੍ਹਾਂ ਸਾਰਿਆਂ ਦਾ ਬਿਨਾਂ ਮੁਕਾਬਲਾ ਚੁਣਿਆ ਗਿਆ ਹੈ।

By  Aarti July 5th 2025 10:52 AM

PCA 2025 Election : ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ, ਉੱਪ ਪ੍ਰਧਾਨ ਤੇ ਜਰਨਲ ਸਕੱਤਰ ਦੀ ਚੋਣ ਕੀਤੀ ਗਈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨਾਲ ਜੁੜੇ ਕਈ ਚਿਹਰੇ ਵੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਚ ਸ਼ਾਮਲ ਹੋ ਗਏ ਹਨ। ਦੱਸ ਦਈਏ ਕਿ ਅਮਰਜੀਤ ਮਹਿਤਾ ਮੁੜ ਪ੍ਰਧਾਨ ਬਣੇ ਤੇ ਦੀਪਕ ਬਾਲੀ ਵਾਈਸ ਪ੍ਰਧਾਨ, ਵਿਧਾਇਕ ਕੁਲਵੰਤ ਸਿੰਘ ਸਕੱਤਰ ਤੇ ਸੁਨੀਲ ਗੁਪਤਾ ਖ਼ਜ਼ਾਨਚੀ ਚੁਣੇ ਗਏ ਹਨ।

ਖਾਸ ਗੱਲ ਇਹ ਹੈ ਕਿ ਪ੍ਰਧਾਨ, ਸਕੱਤਰ ਸਮੇਤ ਮੁੱਖ ਅਹੁਦਿਆਂ ਲਈ ਕਿਸੇ ਹੋਰ ਨੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਹਨ, ਜਿਸ ਕਾਰਨ ਉਨ੍ਹਾਂ ਸਾਰਿਆਂ ਦਾ ਬਿਨਾਂ ਮੁਕਾਬਲਾ ਚੁਣਿਆ ਗਿਆ ਹੈ। 

ਦੱਸ ਦਈਏ ਕਿ 11 ਅਹੁਦਿਆਂ ਲਈ ਸਿਰਫ਼ ਓਨੇ ਹੀ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਹਨ ਜਿੰਨੀਆਂ ਸੀਟਾਂ ਹਨ। ਅਜਿਹੀ ਸਥਿਤੀ ਵਿੱਚ, ਇਹ ਸਾਰੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਜਾਣਗੇ। 

ਅਮਰਿੰਦਰ ਸਿੰਘ, ਰਜਤ ਭਾਰਦਵਾਜ, ਚੰਚਲ ਕੁਮਾਰ ਸਿੰਗਲਾ, ਅਮਿਤ ਬਜਾਜ, ਬੀਰਦੇਵਿੰਦਰ ਸਿੰਘ ਨੱਟ, ਪ੍ਰਭਬੀਰ ਸਿੰਘ ਬਰਾੜ ਅਤੇ ਗੌਰਵਦੀਪ ਸਿੰਘ ਧਾਲੀਵਾਲ (ਜਿਨ੍ਹਾਂ ਨੇ ਆਖਰੀ ਦਿਨ ਨਾਮਜ਼ਦਗੀ ਦਾਖਲ ਕੀਤੀ ਸੀ) ਦੇ ਨਾਮ ਸੱਤ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਵਜੋਂ ਸ਼ਾਮਲ ਹਨ। ਜੀਵਨ ਮੈਂਬਰ ਸ਼੍ਰੇਣੀ ਵਿੱਚ, ਕਮਲ ਕੁਮਾਰ ਅਰੋੜਾ, ਅਮਰਿੰਦਰ ਵੀਰ ਸਿੰਘ ਬਰਸਾਤ, ਸਾਹਿਬਜੀਤ ਸਿੰਘ ਸਹਿਬੀ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।

ਇਹ ਵੀ ਪੜ੍ਹੋ : Patna ਦੇ ਵੱਡੇ ਕਾਰੋਬਾਰੀ ਅਤੇ ਮਗਧ ਹਸਪਤਾਲ ਦੇ ਮਾਲਕ ਦਾ ਕਤਲ; ਕਾਰ ਤੋਂ ਉਤਰਦੇ ਹੀ ਬਦਮਾਸ਼ਾਂ ਨੇ ਮਾਰ ਦਿੱਤੀ ਗੋਲੀ

Related Post