ਨਿਊਜ਼ੀਲੈਂਡ 'ਚ ਸਿੱਧੂ ਮੂਸੇਵਾਲਾ ਹੋਇਆ ਗ੍ਰਿਫਤਾਰ ! ਜਾਣੋ ਪੂਰਾ ਮਾਮਲਾ (ਵੀਡੀਓ)

By  Jashan A October 28th 2019 05:09 PM -- Updated: October 28th 2019 05:15 PM

ਨਿਊਜ਼ੀਲੈਂਡ 'ਚ ਸਿੱਧੂ ਮੂਸੇਵਾਲਾ ਹੋਇਆ ਗ੍ਰਿਫਤਾਰ ! ਜਾਣੋ ਪੂਰਾ ਮਾਮਲਾ (ਵੀਡੀਓ),ਆਪਣੇ ਬੇਬਾਕ ਅੰਦਾਜ਼ ਤੇ ਆਪਣੀ ਗਾਇਕੀ ਸਦਕਾ ਜਾਣੇ ਜਾਂਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹਿੱਟ ਕਲਾਕਾਰ ਸਿੱਧੂ ਮੂਸੇਵਾਲਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਮੂਸੇਵਾਲਾ ਦੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਇੱਕ ਹੋਰ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜਿਸ 'ਚ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਲਿਜਾ ਰਹੀ ਹੈ।  ਦਰਅਸਲ,ਇਹ ਵੀਡੀਓ ਸਿੱਧੂ ਮੂਸੇਵਾਲਾ ਦੇ ਸ਼ੋਅ 'ਚ ਐਂਟਰੀ ਦੀ ਹੈ, ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਨੇ ਮੈਲਬੋਰਨ 'ਚ ਪਹਿਲਾ ਹੈਲੀਕਾਪਟਰ ਤੇ ਫਿਰ ਟੈਂਕ ਰਾਹੀਂ ਸ਼ੋਅ 'ਚ ਐਂਟਰੀ ਕੀਤੀ।ਉਸੇ ਤਰ੍ਹਾਂ ਇਹ ਵੀਡੀਓ ਵੀ ਸਿੱਧੂ ਮੂਸੇਵਾਲਾ ਦੀ ਖਾਸ ਐਂਟਰੀ ਦਾ ਹੀ ਹਿੱਸਾ ਹੈ। ਹੋਰ ਪੜ੍ਹੋ: ਮਾਲਵੇ ਦੇ ਪ੍ਰਸਿੱਧ 'ਛਪਾਰ ਮੇਲੇ' ਦੀਆਂ ਰੌਣਕਾਂ, ਤੁਸੀਂ ਵੀ ਦੇਖੋ ਤਸਵੀਰਾਂ https://www.instagram.com/p/B4FXjzzpJGG/?utm_source=ig_web_copy_link ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨਿਊਜ਼ੀਲੈਂਡ 'ਚ ਲਾਈਵ ਸ਼ੋਅ ਕਰ ਰਹੇ ਹਨ। ਜਿਥੇ ਉਹਨਾਂ ਨੇ ਆਕਲੈਂਡ 'ਚ ਸ਼ੋਅ 'ਚ ਵੱਖਰੇ ਤਰੀਕੇ ਨਾਲ ਐਂਟਰੀ ਕੀਤੀ। -PTC News  

Related Post