NIA ਦਾ ਬਟਾਲਾ ਦੇ ਨਿੱਜੀ ਹਸਪਤਾਲ 'ਚ ਛਾਪਾ; ਰਾਣਾ ਕੰਦੋਵਾਲੀਆ ਕਤਲ ਕੇਸ ਨਾਲ ਜੁੜੀਆਂ ਤਾਰਾਂ

By  Jasmeet Singh July 3rd 2022 12:28 PM

ਗੁਰਦਸਪੁਰ, 3 ਜੁਲਾਈ: ਦੇਰ ਰਾਤ ਕੌਮੀ ਜਾਂਚ ਏਜੰਸੀ (ਐਨ.ਆਈ.ਏ) ਦੀ ਟੀਮ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਸ਼ਹਿਰ ਬਟਾਲਾ ਪੁੱਜੀ ਜਿੱਥੇ ਬਟਾਲਾ ਦੇ ਨਾਮੀ ਹਸਪਤਾਲ 'ਚ ਛਾਪੇਮਾਰੀ ਕੀਤੀ ਗਈ। ਦੱਸਿਆ ਜਾ ਰਿਹਾ ਕਿ ਸਮਾਂ ਕਰੀਬ 10 ਵਜੇ ਦਾ ਸੀ ਜਦੋਂ ਟੀਮ ਇੱਕ ਘੰਟੇ ਤੱਕ ਹਸਪਤਾਲ ਵਿੱਚ ਹੀ ਰਹੀ।

ਇਹ ਵੀ ਪੜ੍ਹੋ: ਚੁੱਕਿਆ ਗਿਆ ਬਾਬਾ? ਅਸਲ ਰਾਮ ਰਹੀਮ ਹੋਇਆ ਕਿਡਨੈਪ, ਜਾਅਲੀ ਰਾਮ ਰਹੀਮ ਪੈਰੋਲ 'ਤੇ ਬਾਹਰ

ਵੱਡੀ ਅਪਡੇਟ ਇਹ ਹੈ ਕਿ ਰਾਣਾ ਕੰਦੋਵਾਲੀਆ ਕਤਲ ਕੇਸ ਨਾਲ ਇਸ ਹਸਪਤਾਲ ਦੀਆਂ ਤਾਰਾਂ ਜੁੜੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪਿਛਲੀ ਵਾਰ ਇਸ ਹਸਪਤਾਲ 'ਚ ਰਾਣਾ ਦੇ ਕਾਤਲਾਂ ਦਾ ਇਲਾਜ ਹੋਇਆ ਸੀ। ਹਸਪਤਾਲ ਨੇ ਨਾ ਸਿਰਫ਼ ਉਕਤ ਦੋਸ਼ੀਆਂ ਦਾ ਇਲਾਜ ਕੀਤਾ, ਸਗੋਂ ਕਾਨੂੰਨ ਦੇ ਖਿਲਾਫ ਜਾ ਕੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਸੁਰੱਖਿਆ ਵੀ ਦਿੱਤੀ। ਕਾਨੂੰਨ ਮੁਤਾਬਕ ਹਸਪਤਾਲ ਨੂੰ ਦੋਸ਼ੀ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰਨਾ ਚਾਹੀਦਾ ਹੈ ਪਰ ਹਸਪਤਾਲ ਪ੍ਰਸ਼ਾਸਨ ਨੇ ਬਿਲਕੁਲ ਇਹੋ ਜਿਹਾ ਕੁੱਝ ਨਹੀਂ ਕੀਤਾ।

ਭਰੋਸੇਯੋਗ ਸੂਤਰ ਤੋਂ ਸੂਚਨਾ ਮਿਲੀ ਹੈ ਕਿ ਦਿੱਲੀ ਤੋਂ ਕੌਮੀ ਜਾਂਚ ਏਜੰਸੀ ਦੀ ਟੀਮ ਦੇਰ ਰਾਤ ਬਟਾਲਾ ਪਹੁੰਚੀ ਅਤੇ ਮਸ਼ਹੂਰ ਨਿੱਜੀ ਹਸਪਤਾਲ 'ਚ ਛਾਪਾ ਮਾਰਿਆ। ਇਹ ਹਸਪਤਾਲ ਪਹਿਲਾਂ ਵੀ ਕਈ ਵਾਰ ਪੁਲਿਸ ਦੇ ਰਡਾਰ 'ਤੇ ਆ ਚੁੱਕਾ ਹੈ। ਉਕਤ ਹਸਪਤਾਲ ਦੇ ਵਿਦੇਸ਼ ਦੇ ਗੈਂਗਸਟਰਾਂ ਨਾਲ ਨੇੜਲੇ ਸਬੰਧ ਦੱਸੇ ਜਾਂਦੇ ਹਨ। ਕਈ ਵਾਰ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਚੁੱਕੀ ਹੈ। ਜਦਕਿ ਇਸ ਵਾਰ ਮਾਮਲਾ ਐਨ.ਆਈ.ਏ ਕੋਲ ਪਹੁੰਚ ਚੁੱਕਿਆ ਹੈ। ਇਸ ਲਈ ਉਨ੍ਹਾਂ ਨੇ ਇਸ ਮਾਮਲੇ ਨਾਲ ਜੁੜੀਆਂ ਪਰਤਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ: ਸੋਮਵਾਰ ਨੂੰ ਹੋਵੇਗਾ ਪੰਜਾਬ ਕੈਬਨਿਟ ਦਾ ਵਿਸਥਾਰ; ਪੰਜਾਬ ਨੂੰ ਮਿਲਣਗੇ 5 ਹੋਰ ਮੰਤਰੀ

ਦੱਸਿਆ ਜਾ ਰਿਹਾ ਹੈ ਕਿ ਹਸਪਤਾਲ 'ਚ ਛਾਪੇਮਾਰੀ ਦੌਰਾਨ ਉਕਤ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ। ਇਸ ਬਾਰੇ ਪੁਲਿਸ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਗਿਆ। ਟੀਮ ਦੇ ਨਾਲ ਸੀ.ਆਰ.ਪੀ.ਐਫ. ਦੀ ਟੀਮ ਵੀ ਪਹੁੰਚੀ ਸੀ। ਟੀਮ ਨੇ ਹਸਪਤਾਲ ਵਿੱਚ ਰਿਕਾਰਡ ਵੀ ਚੈੱਕ ਕੀਤੇ ਤੇ ਇੱਕ ਘੰਟੇ ਤਾਈਂ ਹਸਪਤਾਲ ਦੇ ਮੈਨੇਜਰ ਤੋਂ ਪੁੱਛਗਿੱਛ ਕੀਤੀ ਗਈ। ਕੇਸ ਬਾਬਤ ਟੀਮ ਨੂੰ ਕੁਝ ਅਹਿਮ ਸੁਰਾਗ ਵੀ ਮਿਲੇ ਹਨ ਜਿਨ੍ਹਾਂ ਨੂੰ ਟੀਮ ਨੇ ਜ਼ਪਤ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਵੱਡਾ ਕਈ ਗ੍ਰਿਫਤਾਰੀਆਂ ਦੇ ਨਾਲ ਨਾਲ ਕੇਸ ਨਾਲ ਜੁੜੇ ਹੋਰ ਵੱਡੇ ਖ਼ੁਲਾਸੇ ਹੋ ਸਕਦੇ ਹਨ।

-PTC News

Related Post