ਚੀਨ ਅਤੇ ਪਾਕਿਸਤਾਨ ਤੋਂ ਨਹੀਂ ਹੋਣਗੇ ਬਿਜਲੀ ਉਪਕਰਣ ਆਯਾਤ - ਕੇਂਦਰੀ ਬਿਜਲੀ ਮੰਤਰੀ ਆਰ.ਕੇ. ਸਿੰਘ

By  Kaveri Joshi July 3rd 2020 06:58 PM

ਚੀਨ ਅਤੇ ਪਾਕਿਸਤਾਨ ਤੋਂ ਨਹੀਂ ਹੋਣਗੇ ਬਿਜਲੀ ਉਪਕਰਣ ਆਯਾਤ - ਕੇਂਦਰੀ ਬਿਜਲੀ ਮੰਤਰੀ ਆਰ.ਕੇ. ਸਿੰਘ: ਭਾਰਤ-ਚੀਨ ਤਣਾਅ ਵਿਚਕਾਰ ਕੇਂਦਰੀ ਬਿਜਲੀ ਮੰਤਰੀ ਆਰ ਕੇ ਸਿੰਘ ਨੇ ਇੱਕ ਨਵਾਂ ਐਲਾਨ ਕਰਦਿਆਂ ਕਿਹਾ ਕਿ ਭਾਰਤ ਹੁਣ ਚੀਨ ਜਿਹੇ ਦੇਸ਼ਾਂ ਤੋਂ ਬਿਜਲੀ ਉਪਕਰਣ ਦਾ ਆਯਾਤ ਨਹੀਂ ਕਰੇਗਾ। ਦੱਸ ਦੇਈਏ ਚੀਨ ਨੂੰ ਆਪਣੀਆਂ ਕਾਰਸਤਾਨੀਆਂ ਹੁਣ ਭੁਗਤਣੀਆਂ ਪੈ ਰਹੀਆਂ ਹਨ, ਕਿਉਂਕਿ ਭਾਰਤ ਸਰਾਕਰ ਵੱਲੋਂ ਵੱਡੇ ਫ਼ੈਸਲਿਆਂ ਤਹਿਤ ਚੀਨ ਨੂੰ ਆਰਥਿਕ ਪੱਖੋਂ ਘੇਰਿਆ ਜਾ ਰਿਹਾ ਹੈ ।

ਮਿਲੀ ਜਾਣਕਾਰੀ ਮੁਤਾਬਿਕ ਬਿਜਲੀ ਮੰਤਰੀ ਨੇ ਵਿਤਰਣ ਕੰਪਨੀਆਂ ( ਡਿਸਕਾਮ) ਨੂੰ ਆਰਥਿਕ ਪੱਖੋਂ ਮਜ਼ਬੂਤ ਬਣਾਉਣਾ ਜ਼ਰੂਰੀ ਕਰਾਰ ਦਿੰਦਿਆਂ ਕਿਹਾ ਕਿ ਚੀਨੀ ਕੰਪਨੀਆਂ ਨੂੰ ਉਪਕਰਣ ਦੀ ਸਪਲਾਈ ਦੇ ਆਦੇਸ਼ ਨਹੀਂ ਦੇਣੇ ਚਾਹੀਦੇ । ਉਹਨਾਂ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਬਿਜਲੀ ਅਤੇ ਨਵੀਂ ਨਵੀਨੀਕਰਨ ਊਰਜਾ ਮੰਤਰੀਆਂ ਦੇ ਸੰਮੇਲਨ ਦੇ ਉਦਘਾਟਨ ਸਮਾਰੋਹ 'ਚ ਸੰਬੋਧਨ ਕਰਦੇ ਹੋਏ ਇਹ ਗੱਲ ਆਖੀ ।

https://media.ptcnews.tv/wp-content/uploads/2020/07/WhatsApp-Image-2020-07-03-at-3.02.17-PM.jpeg

ਉਹਨਾਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਆਯੋਜਿਤ ਇਸ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ " ਪ੍ਰਾਇਰ ਰੈਫਰੈਂਸ ਕੰਟਰੀ " ( prior reference counties) ਤੋਂ ਉਪਕਰਣਾਂ ਦੇ ਆਯਾਤ ਦੀ ਆਗਿਆ ਨਹੀਂ ਹੋਵੇਗੀ।ਇਸਦੇ ਅਧੀਨ ਅਸੀਂ ਉਹਨਾਂ ਦੇਸ਼ਾਂ ਦੀ ਸੂਚੀ ਤਿਆਰ ਕਰ ਰਹੇ ਹਾਂ । ਪਰ ਮੁਖ ਤੌਰ 'ਤੇ ਇਸ 'ਚ ਚੀਨ ਅਤੇ ਪਾਕਿਸਤਾਨ ਸ਼ਾਮਿਲ ਹਨ ।

 

ਦੱਸ ਦੇਈਏ ਕਿ 'ਪ੍ਰਾਇਰ ਰੈਫਰੈਂਸ ਕੰਟਰੀ' ਨੂੰ ਉਸ ਸੂਚੀ 'ਚ ਰੱਖਿਆ ਜਾਂਦਾ ਹੈ , ਜਿਸਤੋਂ ਭਾਰਤ ਨੂੰ ਖਤਰਾ ਹੈ ਜਾਂ ਖ਼ਤਰੇ ਦਾ ਅਨੁਮਾਨ ਹੈ । ਮੁੱਖ ਰੂਪ 'ਚ ਇਸ 'ਚ ਉਹ ਦੇਸ਼ ਸ਼ਾਮਿਲ ਹਨ , ਜਿਹਨਾਂ ਦੀਆਂ ਸੀਮਾਵਾਂ ਭਾਰਤੀ ਸੀਮਾ ਨਾਲ ਲੱਗਦੀਆਂ ਹਨ । ਉਹਨਾਂ ਰਾਜਾਂ 'ਚ ਚੀਨ ਅਤੇ ਪਾਕਿਸਤਾਨ ਸ਼ਾਮਿਲ ਹਨ ।

ਦੱਸ ਦੇਈਏ ਕਿ ਇਸ ਤੋਂ ਇਲਾਵਾ, ਮੰਤਰਾਲੇ ਨੇ ਮਾਲਵੇਅਰ / ਟ੍ਰੋਜਨਜ਼ ਦੁਆਰਾ ਸਾਈਬਰ ਹਮਲਿਆਂ ਦੀਆਂ ਸੰਭਾਵਨਾਵਾਂ ਨੂੰ ਖਤਮ ਕਰਨ ਲਈ ਬਿਜਲੀ ਸਪਲਾਈ ਪ੍ਰਣਾਲੀ ਵਿਚ ਵਰਤੇ ਜਾਣ ਵਾਲੇ ਸਾਰੇ ਆਯਾਤ ਉਪਕਰਣਾਂ ਦੀ ਜਾਂਚ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਸ ਤਰ੍ਹਾਂ ਦੇ ਸਾਰੇ ਟੈਸਟ ਪ੍ਰਮਾਣਿਤ ਪ੍ਰਯੋਗਸ਼ਾਲਾਵਾਂ ਵਿਚ ਕੀਤੇ ਜਾਣਗੇ ਜੋ ਕਿ ਬਿਜਲੀ ਮੰਤਰਾਲੇ ਦੁਆਰਾ ਨਿਯੁਕਤ ਕੀਤੇ ਜਾਣਗੇ।

https://media.ptcnews.tv/wp-content/uploads/2020/07/WhatsApp-Image-2020-07-03-at-3.00.58-PM-1.jpeg

ਉਹਨਾਂ ਕਿਹਾ ਕਿ ਅਸੀਂ ਆਪਣੇ ਦੇਸ਼ 'ਚ ਸਾਰੀਆਂ ਚੀਜ਼ਾਂ ਦਾ ਉਤਪਾਦਨ ਕਰਦੇ ਹਾਂ । ਭਾਰਤ 71,000 ਕਰੋੜ ਰੁਪਏ ਦੇ ਬਿਜਲੀ ਉਪਕਰਣ ਆਯਾਤ ਕਰਦਾ ਹੈ , ਜਿਸ 'ਚ 21,000 ਕਰੋੜ ਦੇ ਉਪਕਰਣ ਚੀਨ ਤੋਂ ਆਉਂਦੇ ਹਨ ।

ਇੱਥੇ ਦੱਸਣਯੋਗ ਹੈ ਕਿ ਦੇਸ਼ ਵਿਚ ਮਹੱਤਵਪੂਰਨ ਰਣਨੀਤਕ ਪੱਖ ਵਜੋਂ ਅਤੇ ਸੁਰੱਖਿਅਤ ਬਿਜਲੀ ਸਪਲਾਈ ਪ੍ਰਣਾਲੀ ਅਤੇ ਨੈਟਵਰਕ ਦੀ ਸੁਰੱਖਿਆ, ਅਖੰਡਤਾ ਅਤੇ ਭਰੋਸੇਯੋਗਤਾ ਦੀ ਰੱਖਿਆ ਲਈ ਇਹ ਫ਼ੈਸਲਾ ਲਿਆ ਗਿਆ ਹੈ। ਲੱਦਾਖ ਦੀ ਗਲਵਾਨ ਘਾਟੀ ਵਿੱਚ ਹੋਈ ਝੜਪ ਤੋਂ ਬਾਅਦ, ਭਾਰਤ ਨੇ ਆਰਥਿਕ ਮੋਰਚੇ ਤੇ ਚੀਨ ਨੂੰ ਝਟਕੇ ਦੇਣੇ ਸ਼ੁਰੂ ਕਰ ਦਿੱਤੇ ਹਨ । ਭਾਰਤ ਨੇ ਪਹਿਲਾਂ, ਬਹੁਤ ਸਾਰੇ ਠੇਕੇ ਰੱਦ ਕੀਤੇ , ਫਿਰ 59 ਚੀਨੀ ਐਪਸ 'ਤੇ ਪਾਬੰਦੀ ਲਗਾਈ ਗਈ, ਅਤੇ ਅੱਜ ਇਸ ਆਦੇਸ਼ ਵਿੱਚ ਕੇਂਦਰੀ ਊਰਜਾ ਮੰਤਰੀ ਆਰ ਕੇ ਸਿੰਘ ਨੇ ਦੇਸ਼ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਹ ਇੱਕ ਵੱਡਾ ਐਲਾਨ ਕੀਤਾ ਹੈ ।

Related Post