ਕੀ ਹੈ ਕਾਲੀ ਸੂਚੀ ਅਤੇ ਕਿਉਂ ਹਨ ਸਿੱਖਾਂ ਦੇ ਨਾਮ ਉਸ 'ਚ ਸ਼ਾਮਿਲ, ਦੇਖੋ ਵੀਡੀਓ

By  Joshi November 24th 2017 12:21 PM -- Updated: November 24th 2017 12:25 PM

84 ਦਾ ਦੌਰ ਬੀਤ ਚੁੱਕੇ ਨੂੰ ਚਾਹੇ ਸਮਾਂ ਹੋ ਚੁੱਕਾ ਹੈ ਪਰ ਵਿਦੇਸ਼ਾਂ 'ਚ ਵੱਸਦੇ ਕਈ ਸਿੱਖਾਂ ਦਾ ਨਾਮ ਅਜੇ ਵੀ ਭਾਰਤ ਦੀ ਕਾਲੀ ਸੂਚੀ 'ਚ ਸ਼ਾਮਿਲ ਹਨ। ਉਸ ਦੌਰ ਦੇ ਜ਼ਖਮ ਅੱਲੇ ਹਨ 'ਤੇ ਉਹਨਾਂ ਨੂੰ ਕੁਰੇਦਦੇ ਹਨ ਕਾਲੀ ਸੂਚੀ 'ਚ ਸ਼ਾਮਿਲ ਵਿਦੇਸ਼ 'ਚ ਵੱਸਦੇ ਸਿੱਖਾਂ ਦੇ ਨਾਮ!

ਸ. ਮਨਜੀਤ ਸਿੰਘ ਜੀ.ਕੇ., ਪ੍ਰਧਾਨ ਡੀਐਸਜੀਐਮਸੀ ਨੇ ਕਾਲੀ ਸੂਚੀ ਦੀ ਮੌਜੂਦਾ ਸਥਿਤੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖਾਂ ਨੂੰ ਕੌਮ ਦੀ ਚੜ੍ਹਦੀ ਕਲਾ ਲਈ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਵਿਦੇਸ਼ਾਂ 'ਚ ਨਾ ਸਿਰਫ ਆਪਣੀਆਂ ਜੜ੍ਹਾਂ ਮਜਬੂਤ ਕਰਨ ਬਲਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਦੁਨੀਆਂ ਭਰ 'ਚ ਫੈਲਾ ਕੇ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਡੀਐਸਜੀਐਮਸੀ ਦੀ ਹਮੇਸ਼ਾ ਤੋਂ ਕੋਸ਼ਿਸ਼ ਰਹੀ ਹੈ ਕਿ ਕਾਲੀ ਸੂਚੀ 'ਚ ਸਿੱਖਾਂ ਦੇ ਨਾਮ ਜੋ ਬਾਕੀ ਹਨ, ਉਹ ਕਿਉਂ ਹਨ ਅਤੇ ਉਹਨਾਂ ਦੇ ਪਿੱਛੇ ਕੀ ਕਾਰਨ ਹਨ ਅਤੇ ਪ੍ਰਧਾਨ ਜੀ.ਕੇ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਮਸਲੇ 'ਤੇ ਪਾਈ ਗਈ ਪਟੀਸ਼ਨ 'ਤੇ ਫੈਸਲਾ ਆਉਣ 'ਤੇ ਉਹ ਬਹੁਤ ਖੁਸ਼ ਹਨ।

—PTC News

Related Post