ਉੜੀਸਾ ਦੇ ਕੰਧਮਾਲ 'ਚ ਮਿੰਨੀ ਟਰੱਕ ਡਿੱਗਿਆ ਖੱਡ 'ਚ, 8 ਲੋਕਾਂ ਦੀ ਮੌਤ, ਕਈ ਜ਼ਖਮੀ

By  Jashan A January 22nd 2019 06:37 PM -- Updated: January 22nd 2019 07:23 PM

ਉੜੀਸਾ ਦੇ ਕੰਧਮਾਲ 'ਚ ਮਿੰਨੀ ਟਰੱਕ ਡਿੱਗਿਆ ਖੱਡ 'ਚ, 8 ਲੋਕਾਂ ਦੀ ਮੌਤ, ਕਈ ਜ਼ਖਮੀ,ਭੁਵਨੇਸ਼ਵਰ: ਉੜੀਸਾ ਦੇ ਜ਼ਿਲ੍ਹਾ ਕੰਧਮਾਲ 'ਚ ਅੱਜ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋ ਇੱਕ ਮਿੰਨੀ ਟਰੱਕ ਦੇ ਖੱਡ 'ਚ ਡਿੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਟਰੱਕ ਲਗਭਗ 50 ਲੋਕ ਸਵਾਰ ਸਨ। ਘਟਨਾ ਤੋਂ ਬਾਅਦ ਇਲਾਕੇ 'ਚ ਹੜਕੰਪ ਮੱਚ ਗਿਆ ਤੇ ਲੋਕ ਘਬਰਾ ਗਏ। [caption id="attachment_243495" align="aligncenter" width="300"]road accident ਉੜੀਸਾ ਦੇ ਕੰਧਮਾਲ 'ਚ ਮਿੰਨੀ ਟਰੱਕ ਡਿੱਗਿਆ ਖੱਡ 'ਚ, 8 ਲੋਕਾਂ ਦੀ ਮੌਤ, ਕਈ ਜ਼ਖਮੀ[/caption] ਪਰ ਕੁਝ ਲੋਕਾਂ ਨੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਾਰਵਾਈ ਕਰਦਿਆਂ ਦੱਸਿਆ ਕਿ ਕਰੀਬ 50 ਲੋਕ ਟਰੱਕ 'ਚ ਸਵਾਰ ਹੋ ਕੇ ਸਵੇਰੇ ਕਰੀਬ 10 ਵਜੇ ਸੁਲੁਮਾ ਖੇਤਰ ਦੇ ਬ੍ਰਹਾਨੀਗਾਓਂ 'ਚ ਇਕ ਚਰਚ ਦੇ ਪ੍ਰੋਗਰਾਮ 'ਚ ਹਿੱਸਾ ਲੈਣ ਜਾ ਰਹੇ ਸਨ। ਉਦੋਂ ਬਲੀਗੁੜਾ ਨੇੜੇ ਚਾਲਕ ਨੇ ਵਾਹਨ ਤੋਂ ਕੰਟਰੋਲ ਗਵਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਕ ਔਰਤ ਅਤੇ ਬੱਚੀ ਸਮੇਤ 8 ਲੋਕਾਂ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ ਹੈ। ਇਸ ਹਾਦਸੇ ਤੋਂ ਬਾਅਦ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਦੁੱਖ ਜ਼ਾਹਰ ਕਰਦਿਆਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 2 ਲੱਖ ਰੁਪਏ ਦਾ ਮੁਆਵਜ਼ਾ ਅਤੇ ਜ਼ਖਮੀਆਂ ਨੂੰ ਮੁਫ਼ਤ ਇਲਾਜ ਦਾ ਐਲਾਨ ਕੀਤਾ ਹੈ। -PTC News

Related Post