ਵੇਖੋ ਖੇਡਾਂ ਦੇ ਐਸੇ ਨਾਮ , ਨਹੀਂ ਹੋਣਗੇ ਅੱਜ ਦੇ ਬੱਚਿਆਂ ਨੂੰ ਪਤਾ

By  Joshi May 30th 2018 10:35 PM -- Updated: May 31st 2018 08:40 AM

ਖੇਡਾਂ ਮੁੱਢ ਕਦੀਮ ਤੋਂ ਹੀ ਇਨਸਾਨ ਦੇ ਦਿਲ ਪ੍ਰਚਾਵੇ ਦਾ ਸਾਧਨ ਰਹੀਆਂ ਹਨ ।ਪੜ੍ਹਾਈ ਤੋਂ ਥੱਕੇ ਬੱਚੇ ਦਾ ਬੜਾ ਹੀ ਦਿਲਚਸਪ ਤਰੀਕਾ ਸੀ ਖੇਡਾਂ ਖੇਡ ਕੇ ਆਪਣੇ ਆਪ ਨੂੰ ਰਾਹਤ ਦੇਣੀ ਪਰ ਅੱਜ ਦੇ ਬੱਚਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਮੋਬਾਈਲ ਤੋਂ ਵਿਹਲ ਹੀ ਨਹੀਂ ਮਿਲਦੀ । ਪਹਿਲੀਆਂ ਖੇਡਾਂ 'ਤੇ ਹੁਣ ਦੀਆਂ ਖੇਡਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਆ ਗਿਆ ਹੈ । ਲੁਕਣਮੀਚੀ ਤੋਂ ਲੈ ਕੇ ਚੋਰਸ ਸਟਾਪੂ,ਗੋਲ ਸਟਾਪੂ , ਗੁੱਲੀ ਡੰਡਾ ,ਵੰਝ ਵੜਿੱਕਾ, ਲੂਣ ਮਿਆਣੀ,ਸ਼ੱਕਰ ਭਿੱਜੀ, ਰੱਬ ਦੀ ਹਵੇਲੀ, ਪਿੱਠੂ ਗਰਮ,ਕੁੰਡਲ,ਕਲੀ ਜੋਟਾ,ਗੁੱਡੀਆਂ ਪਟੋਲੇ,ਕੋਟਲਾ ਛਪਾਕੀ,ਡੂਮਣਾ ਮਖਿਆਲ, ਚਿੜੀ ਉੱਡ ਕਾਂ ਉੱਡ, ਮੇਰੀ ਮੁੱਠੀ ਵਿੱਚ ਕੀ, ਗੇਂਦ ਗੀਟੇ , ਘਰ-ਘਰ, ਪੀਲ ਪਲਾਂਗਣ ( ਡੰਡਾ ਡੁੱਕ ) , ਖਿੱਦੋ ਖੂੰਡੀ, ਬਰੰਟੇ, ਕੁਸ਼ਤੀ, ਘੋਲ, ਖੋ-ਖੋ ਵਾਝੀ , ਕਿੱਲੀ ਬਾਦਰਾਂ ਅਤੇ ਅਜਿਹੀਆਂ ਹੋਰ ਕਈ ਖੇਡਾਂ ਸਨ ਜੋ ਅੱਜ ਕਿੱਧਰੇ ਵੀ ਨਜ਼ਰ ਨਹੀਂ ਆਉਂਦੀਆਂ। ਅਜੋਕਾ ਸਮਾਂ ਮੋਬਾਈਲ ਨੇ ਆਪਣੇ ਅੰਦਰ ਇਨ੍ਹਾਂ ਜਕੜ ਲਿਆ ਹੈ ਕਿ ਮੋਬਾਈਲ ਦੇ ਅੰਦਰ ਹੀ ਅਸੀਂ ਸਾਰੀ ਦੁਨੀਆਂ ਝਾਕਣਾਂ ਚਾਹੁੰਦੇ ਹਾਂ । ਪਰ ਜੋ ਪਿੱਛੇ ਛੁੱਟ ਗਿਆ ਉਸ ਵੱਲ ਵੇਖ ਕੇ ਜੋ ਸਕੂਨ ਪੁਰਾਣੇ ਲੋਕ ਮਹਿਸੂਸ ਕਰਦੇ ਹਨ ਉਹ ਇਨ੍ਹਾਂ ਆਧੁਨਿਕ ਦੌਰ ਵਿੱਚ ਜੀਣ ਵਾਲਿਆਂ ਨੂੰ ਕਿੱਥੇ ਪਤਾ ਹੋਣੈ। ਬਹੁਤ ਘੱਟ ਬੱਚੇ ਹੋਣਗੇ ਜੋ ਇਨ੍ਹਾਂ ਖੇਡਾਂ ਬਾਰੇ ਜਾਣਦੇ ਹੋਣਗੇ। ਪਰ ਮਾਪਿਆਂ ਨੂੰ ਚਾਹੀਦਾ ਹੈ ਆਪਣੇ ਪਿਛੋਕੜ ਬਾਰੇ ਬੱਚਿਆਂ ਨੂੰ ਜਾਗਰੁਕ ਕਰਦੇ ਰਹਿਣ। ਕਿਉਂਕਿ ਇਨ੍ਹਾਂ ਮੋਬਾਈਲਾਂ ਦੇ ਬਾਹਰ ਵੀ ਇੱਕ ਦੁਨੀਆ ਹੈ ਜਿਸਨੂੰ ਖੇਡਾਂ ਦੀ ਦੁਨੀਆ ਆਖਦੇ ਹਨ। —PTC News

Related Post