ਉਲੰਪਿਕ ਟੈਸਟ ਟੂਰਨਾਮੈਂਟ ਵਿਚ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਸ਼ਮਸ਼ੇਰ ਸਿੰਘ ਸ਼ੇਰਾ ਦਾ ਅਟਾਰੀ ਪਹੁੰਚਣ 'ਤੇ ਨਿੱਘਾ ਸਵਾਗਤ

By  Shanker Badra August 23rd 2019 11:03 PM -- Updated: August 24th 2019 06:22 PM

ਉਲੰਪਿਕ ਟੈਸਟ ਟੂਰਨਾਮੈਂਟ ਵਿਚ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਸ਼ਮਸ਼ੇਰ ਸਿੰਘ ਸ਼ੇਰਾ ਦਾ ਅਟਾਰੀ ਪਹੁੰਚਣ 'ਤੇ ਨਿੱਘਾ ਸਵਾਗਤ:ਅਟਾਰੀ : ਟੋਕੀਓ ਵਿਚ ਹੋਏ ਉਲੰਪਿਕ ਟੈਸਟ ਟੂਰਨਾਮੈਂਟ ਵਿਚ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਸ਼ਮਸ਼ੇਰ ਸਿੰਘ ਸ਼ੇਰਾ ਅੱਜ ਆਪਣੇ ਘਰ ਅਟਾਰੀ ਪਹੁੰਚੇ ਹਨ। ਸ਼ਮਸ਼ੇਰ ਸਿੰਘ ਸ਼ੇਰਾ ਨੇ ਨਿਊਜੀਲੈਂਡ ਖਿਲਾਫ਼ ਫਾਈਨਲ 'ਚ ਦੂਸਰਾ ਗੋਲ ਕੀਤਾ ਸੀ। [caption id="attachment_331979" align="aligncenter" width="300"] Olympic Winners Indian Hockey Team Member Shamsher Singh Shera welcome on reaching Attari ਉਲੰਪਿਕ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਸ਼ਮਸ਼ੇਰ ਸਿੰਘ ਸ਼ੇਰਾ ਦਾ ਅਟਾਰੀ ਪਹੁੰਚਣ 'ਤੇ ਨਿੱਘਾ ਸਵਾਗਤ[/caption] ਇਸ ਦੌਰਾਨ ਉਨ੍ਹਾਂ ਦੇ ਪਿੰਡ ਅਟਾਰੀ ਪਹੁੰਚਣ 'ਤੇ ਮਾਤਾ -ਪਿਤਾ ,ਉਨ੍ਹਾਂ ਦੇ ਕੋਚ ,ਰਿਸ਼ਤੇਦਾਰਾਂ, ਦੋਸਤਾਂ ਅਤੇ ਇਲਾਕਾ ਨਿਵਾਸੀਆਂ ਅਤੇ ਪਿੰਡ ਦੀ ਪੰਚਾਇਤ ਨੇ ਫੁੱਲਾਂ ਨਾਲ ਸ਼ੇਰਾ ਦਾ ਸ਼ਾਨਦਾਰ ਸਵਾਗਤ ਕੀਤਾ ਹੈ। [caption id="attachment_331978" align="aligncenter" width="300"] Olympic Winners Indian Hockey Team Member Shamsher Singh Shera welcome on reaching Attari
ਉਲੰਪਿਕ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਸ਼ਮਸ਼ੇਰ ਸਿੰਘ ਸ਼ੇਰਾ ਦਾ ਅਟਾਰੀ ਪਹੁੰਚਣ 'ਤੇ ਨਿੱਘਾ ਸਵਾਗਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹੁਣ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਏਅਰਪੋਰਟ ਤੋਂ ਨਹੀਂ ਮਿਲੇਗਾ ਤੇਲ , ਤੇਲ ਕੰਪਨੀਆਂ ਨੇ ਦਿੱਤਾ ਕੋਰਾ ਜਵਾਬ ਉਨ੍ਹਾਂ ਨੂੰ ਹਾਕੀ ਖਿਡਾਰੀਆਂ ਵੱਲੋਂ ਭੰਗੜੇ ਪਾ ਕੇ ਸਵਾਗਤ ਕਰਦਿਆਂ ਖੁੱਲ੍ਹੀ ਗੱਡੀ ਵਿਚ ਅਟਾਰੀ ਅੱਡੇ ਤੋਂ ਵੱਡੇ ਕਾਫਲੇ ਦੇ ਰੂਪ 'ਚ ਘਰ ਲਿਜਾਇਆ ਗਿਆ। ਇਸ ਮੌਕੇ ਥਾਂ -ਥਾਂ ਰੋਕ ਕੇ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਬਜ਼ੁਰਗ ਔਰਤਾਂ ਅਤੇ ਪਿੰਡ ਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ। -PTCNews

Related Post