ਨਰਾਤੇ ਮੌਕੇ ਇਸ ਸੂਬੇ 'ਚ ਕਮੇਟੀ ਵੱਲੋਂ ਮੀਟ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੀ ਮੰਗ

By  Riya Bawa October 5th 2021 03:46 PM

Navratri 2021: ਦੇਸ਼ ਭਰ ਵਿਚ ਸ਼ਾਰਦੀਆ ਨਰਾਤੇ ਹਰ ਸਾਲ ਸਤੰਬਰ ਜਾਂ ਅਕਤੂਬਰ ਮਹੀਨੇ ਵਿੱਚ ਮਨਾਏ ਜਾਂਦੇ ਹਨ ਜੋ ਕਿ ਨੌਂ ਦਿਨਾਂ ਲਈ ਮਨਾਏ ਜਾਂਦੀ ਹੈ ਅਤੇ ਦਸਵੇਂ ਦਿਨ ਨੂੰ ਦੁਸਹਿਰਾ ਕਿਹਾ ਜਾਂਦਾ ਹੈ। ਇਸ ਸਾਲ 7 ਅਕਤੂਬਰ ਤੋਂ ਸ਼ਰਧਾ ਦਾ ਤਿਉਹਾਰ ਸ਼ੁਰੂ ਹੋ ਰਿਹਾ ਹੈ। ਨਰਾਤੇ 9 ਦਿਨਾਂ ਦਾ ਤਿਉਹਾਰ ਹੈ, ਜੋ ਦੇਵੀ ਦੁਰਗਾ ਦੇ ਨੌਂ ਅਵਤਾਰਾਂ ਨੂੰ ਸਮਰਪਿਤ ਹਨ, ਜਿਸ ’ਚ ਹਰੇਕ ਰੂਪ ਦੀ ਹਰੇਕ ਦਿਨ ਪੂਜਾ ਕੀਤੀ ਜਾਂਦੀ ਹੈ। ਨਰਾਤਿਆਂ ਦੇ ਮੌਕੇ 'ਤੇ ਹਰਿਆਣਾ ਦੇ ਗੁੜਗਾਉਂ ਦੀ ਸੰਯੁਕਤ ਹਿੰਦੂ ਸੰਘਰਸ਼ ਕਮੇਟੀ ਨੇ ਸ਼ਹਿਰ ਦੀਆਂ ਸਾਰੀਆਂ ਮੀਟ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਸੰਯੁਕਤ ਹਿੰਦੂ ਸੰਘਰਸ਼ ਸਮਿਤੀ ਦੇ ਬੈਨਰ ਹੇਠ ਕਈ ਸੰਗਠਨਾਂ ਨੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਨੌ ਦਿਨਾਂ ਦੇ ਤਿਉਹਾਰ ਦੌਰਾਨ ਸ਼ਹਿਰ ਦੀਆਂ ਸਾਰੀਆਂ ਮੀਟ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦੀ ਮੰਗ ਕੀਤੀ ਹੈ। ਸੰਗਠਨ ਨੇ ਕਿਹਾ ਹੈ ਕਿ ਅਸੀਂ ਪਿਛਲੇ ਚਾਰ-ਪੰਜ ਸਾਲਾਂ ਤੋਂ ਮੀਟ ਦੀਆਂ ਦੁਕਾਨਾਂ ਦਾ ਵਿਰੋਧ ਕਰ ਰਹੇ ਹਾਂ। ਗੁਰੂਗ੍ਰਾਮ ਵਿੱਚ 150 ਰਜਿਸਟਰਡ ਮੀਟ ਦੀਆਂ ਦੁਕਾਨਾਂ ਹਨ, ਪਰ ਅਜਿਹੀਆਂ ਹਜ਼ਾਰਾਂ ਦੁਕਾਨਾਂ ਹਨ ਜੋ ਗੈਰਕਨੂੰਨੀ ਢੰਗ ਨਾਲ ਚੱਲ ਰਹੀਆਂ ਹਨ।ਦੂਜੇ ਪਾਸੇ ਮੀਟ ਦੇ ਦੁਕਾਨਦਾਰਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਕਾਰੋਬਾਰਾਂ ਨੂੰ 2020 ਤੋਂ ਪਹਿਲਾਂ ਹੀ ਭਾਰੀ ਨੁਕਸਾਨ ਹੋ ਚੁੱਕਾ ਹੈ ਅਤੇ ਲਗਭਗ 10 ਦਿਨਾਂ ਲਈ ਦੁਕਾਨਾਂ ਬੰਦ ਕਰਨ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਵੇਗਾ। ਇੱਕ ਦੁਕਾਨਦਾਰ ਕਹਿੰਦਾ ਹੈ, “ਕਿਸੇ ਵੀ ਦੁਕਾਨ ਨੂੰ ਬੰਦ ਕਰਨ ਦਾ ਮਤਲਬ ਮਾਲਕ ਲਈ ਵੱਡਾ ਨੁਕਸਾਨ ਹੈ। ਪਿਛਲੇ ਸਾਲ ਤੋਂ ਸਾਡੇ ਕਾਰੋਬਾਰ ਨੂੰ ਬਹੁਤ ਨੁਕਸਾਨ ਹੋਇਆ ਹੈ। ਜੇ ਅਸੀਂ ਹੁਣ ਕਈ ਦਿਨਾਂ ਲਈ ਆਪਣੀਆਂ ਦੁਕਾਨਾਂ ਬੰਦ ਕਰਦੇ ਹਾਂ, ਤਾਂ ਇਸ ਨਾਲ ਸਾਨੂੰ ਹੋਰ ਨੁਕਸਾਨ ਹੋਵੇਗਾ।” -PTC News

Related Post