ਭਾਰਤੀ ਕ੍ਰਿਕਟ ਟੀਮ ਨੇ ਅੱਜ ਦੇ ਦਿਨ ਹੀ ਪਾਕਿ ਨੂੰ ਹਰਾ ਕੇ ਜਿੱਤਿਆ ਸੀ ਪਹਿਲਾ ਟੀ-20 ਵਿਸ਼ਵ ਕੱਪ

By  Jashan A September 24th 2019 02:26 PM

ਭਾਰਤੀ ਕ੍ਰਿਕਟ ਟੀਮ ਨੇ ਅੱਜ ਦੇ ਦਿਨ ਹੀ ਪਾਕਿ ਨੂੰ ਹਰਾ ਕੇ ਜਿੱਤਿਆ ਸੀ ਪਹਿਲਾ ਟੀ-20 ਵਿਸ਼ਵ ਕੱਪ,ਨਵੀਂ ਦਿੱਲੀ: ਅੱਜ ਦਾ ਦਿਨ ਭਾਰਤੀ ਕ੍ਰਿਕਟ ਟੀਮ ਲਈ ਬੇਹੱਦ ਖਾਸ ਹੈ, ਕਿਉਂਕਿ ਇਸ ਦਿਨ ਹੀ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ ਭਾਰਤੀ ਕ੍ਰਿਕਟ ਟੀਮ ਨੇ ਸਾਲ 2007 'ਚ ਪਾਕਿਸਤਾਨ ਨੂੰ ਫਾਈਨਲ 'ਚ ਹਰਾ ਕੇ ਪਹਿਲਾ ਟੀ-20 ਵਰਲਡ ਕੱਪ ਜਿੱਤਿਆ ਸੀ। On this day, MS Dhoni-led Team India were crowned World T20 Championsਇਹ ਮੈਚ ਟੀ-20 ਵਰਲਡ ਕੱਪ ਦੇ ਇਤਿਹਾਸ 'ਚ ਸਭ ਤੋਂ ਰੋਮਾਂਚਕ ਫਾਈਨਲ ਮੁਕਾਬਲਿਆਂ 'ਚੋਂ ਇਕ ਹੈ।ਤੁਹਾਨੂੰ ਦੱਸ ਦਈਏ ਕਿ ਇਹ ਮੈਚ ਦੱਖਣੀ ਅਫਰੀਕਾ ਦੇ ਜੋਹਾਨਿਸਬਰਗ 'ਚ ਖੇਡਿਆ ਗਿਆ ਸੀ। ਹੋਰ ਪੜ੍ਹੋ:'ਕਬੀਰ ਸਿੰਘ' ਨੇ ਮਚਾਇਆ ਤਹਿਲਕਾ, ਬਣੀ 2019 ਦੀ ਸਭ ਤੋਂ ਵੱਡੀ ਫਿਲਮ ਜਿਸ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਚੰਗੀ ਸ਼ੁਰੂਆਤ ਦੇ ਨਾਲ ਭਾਰਤ ਨੇ ਬੱਲੇਬਾਜ਼ ਗੌਤਮ ਗੰਭੀਰ ਦੀਆਂ 75 ਦੌੜਾਂ ਦੀ ਬਦੌਲਤ 5 ਵਿਕਟਾਂ ਦੇ ਨੁਕਸਾਨ 'ਤੇ 157 ਦੌੜਾਂ ਦਾ ਸਕੋਰ ਖੜ੍ਹਾ ਕੀਤਾ। https://twitter.com/BCCI/status/1176341737440043008?s=20 ਇਸ ਸਕੋਰ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ ਕੁਝ ਖਾਸ ਨਾ ਕਰ ਸਕੀ ਤੇ ਭਾਰਤੀ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਸ਼ੁਰੂਆਤੀ ਝਟਕੇ ਦਿੱਤੇ। ਪਾਕਿਸਤਾਨ ਦੀ ਸਭ ਤੋਂ ਉਮੀਦ ਸ਼ਾਹਿਦ ਅਫਰੀਦੀ ਵੀ 0 ਦੇ ਸਕੋਰ 'ਤੇ ਆਊਟ ਹੋ ਗਏ। ਭਾਰਤ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਪਾਕਿਸਤਾਨ ਨੂੰ ਗੋਡੇ ਟੇਕਣੇ ਪਏ ਅਤੇ ਭਾਰਤ ਨੇ ਇਹ ਮੈਚ 5 ਦੌੜਾਂ ਨਾਲ ਜਿੱਤ ਲਿਆ ਤੇ ਭਾਰਤ ਵਿਸ਼ਵ ਚੈਂਪੀਅਨ ਬਣ ਗਿਆ। -PTC News

Related Post