ਮਸ਼ਹੂਰ ਸੈਕਸੋਫੋਨਿਸਟ ਤੇ ਪਦਮ ਸ਼੍ਰੀ ਐਵਾਰਡੀ ਕਾਦਰੀ ਗੋਪਾਲਨਾਥ ਦਾ ਹੋਇਆ ਦੇਹਾਂਤ

By  Jashan A October 11th 2019 08:55 AM -- Updated: October 11th 2019 09:01 AM

ਮਸ਼ਹੂਰ ਸੈਕਸੋਫੋਨਿਸਟ ਤੇ ਪਦਮ ਸ਼੍ਰੀ ਐਵਾਰਡੀ ਕਾਦਰੀ ਗੋਪਾਲਨਾਥ ਦਾ ਹੋਇਆ ਦੇਹਾਂਤ, ਨਵੀਂ ਦਿੱਲੀ: ਮਸ਼ਹੂਰ ਸੈਕਸੋਫੋਨਿਸਟ ਅਤੇ ਪਦਮ ਸ਼੍ਰੀ ਐਵਾਰਡੀ ਕਾਦਰੀ ਗੋਪਾਲਨਾਥ ਦਾ ਅੱਜ ਸਵੇਰੇ ਮੰਗਲੁਰੂ 'ਚ ਦਿਹਾਂਤ ਹੋ ਗਿਆ। ਉਹ 69 ਸਾਲਾ ਦੀ ਉਮਰ 'ਚ ਹੀ ਦੁਨੀਆ ਨੂੰ ਅਲਵਿਦਾ ਕਹਿ ਗਏ। ਮਿਲੀ ਜਾਣਕਾਰੀ ਮੁਤਾਬਕ ਉਹ ਕੁਝ ਸਮੇਂ ਤੋਂ ਬਿਮਾਰ ਸੀ।

ਕਾਦਰੀ ਗੋਪਾਲਨਾਥ ਦੇ ਪਰਿਵਾਰ 'ਚ ਦੀ ਪਤਨੀ ਅਤੇ ਦੋ ਬੇਟੇ ਹਨ, ਜਿਨ੍ਹਾਂ ਵਿਚੋਂ ਮਨੀਕਾਂਤ ਕਾਦਰੀ ਇਕ ਪ੍ਰਸਿੱਧ ਸੰਗੀਤ ਨਿਰਦੇਸ਼ਕ ਹੈ। ਕਾਦਰੀ ਗੋਪਾਲਨਾਥ ਦਾ ਦੂਜਾ ਪੁੱਤਰ ਕੁਵੈਤ ਵਿੱਚ ਰਹਿੰਦਾ ਹੈ।ਗੋਪਾਲਨਾਥ ਦਾ ਜਨਮ 1950 'ਚ ਦੱਖਣੀ ਕੰਨੜ ਦੇ ਬੰਟਵਾਲ ਤਾਲੁਕ ਦੇ ਪਿੰਡ ਸਜੀਪਾ ਮੁਦਾ 'ਚ ਮਿਤਕੇਰੇ ਵਿਖੇ ਹੋਇਆ ਸੀ।

https://twitter.com/ANI/status/1182492275202383872?s=20

-PTC News

Related Post