ਵੱਡੀ ਖ਼ਬਰ !  ਪਾਕਿਸਤਾਨ 'ਚ ਵੀ ਭਾਰਤੀਆਂ ਦੀ ਐਂਟਰੀ 'ਤੇ 2 ਹਫ਼ਤੇ ਲਈ ਲੱਗੀ ਰੋਕ

By  Shanker Badra April 20th 2021 02:02 PM

ਇਸਲਾਮਾਬਾਦ : ਭਾਰਤ ਵਿਚ ਕੋਰੋਨਾ ਦੇ ਮਾਮਲੇ ਰੋਜ਼ਾਨਾ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਹਰ ਦਿਨ ਢਾਈ ਲੱਖ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤ 'ਚ ਕੋਰੋਨਾ ਦੇ ਵੱਧਦੇ ਮਾਮਲਿਆ ਕਾਰਨ ਕਈ ਦੇਸ਼ਾਂ ਨੇ ਭਾਰਤੀਆਂ 'ਤੇ ਰੋਕ ਲਗਾਈ ਹੈ। ਪਾਕਿਸਤਾਨ ਨੇ ਵੀ ਕੋਰੋਨਾ ਦੇ ਵਾਧੇ ਦੇ ਚਲਦਿਆਂ ਭਾਰਤ ਤੋਂ ਯਾਤਰੀਆਂ ਦੇ ਆਉਣ 'ਤੇ 2 ਹਫਤੇ ਦੇ ਲਈ ਰੋਕ ਲਾਉਣ ਦਾ ਫ਼ੈਸਲਾ ਕੀਤਾ ਹੈ।

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ  

Pakistan bans travel from India for two weeks amid record spike in coronavirus cases ਵੱਡੀ ਖ਼ਬਰ !  ਪਾਕਿਸਤਾਨ 'ਚ ਵੀ ਭਾਰਤੀਆਂ ਦੀ ਐਂਟਰੀ 'ਤੇ 2 ਹਫ਼ਤੇ ਲਈ ਲੱਗੀ ਰੋਕ

ਪਾਕਿਸਤਾਨ ਦੇ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ ਦੇ ਮੁਖੀ ਅਸਦ ਉਮਰ ਦੀ ਅਗਵਾਈ ਵਿਚ ਹੋਈ  ਬੈਠਕ ਵਿਚ ਭਾਰਤ 'ਚ ਯਾਤਰਾ 'ਤੇ ਦੋ ਹਫਤੇ ਦੀ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧ ਵਿਚ ਇੱਕ ਬਿਆਨ ਵਿਚ ਕਿਹਾ ਗਿਆ ਕਿ ਐਨਸੀਓਸੀ ਨੇ ਭਾਰਤ ਨੂੰ ਦੋ ਹਫਤੇ ਲਈ ਸ਼ੇ੍ਰਣੀ 'ਸੀ' ਦੇਸ਼ਾਂ ਦੀ ਸੂਚੀ ਵਿਚ ਰੱਖਣ ਦਾ ਫੈਸਲਾ ਕੀਤਾ ਹੈ। ਹਵਾਈ ਅਤੇ ਜ਼ਮੀਨੀ ਰਸਤੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਰੋਕ ਰਹੇਗੀ।

Pakistan bans travel from India for two weeks amid record spike in coronavirus cases ਵੱਡੀ ਖ਼ਬਰ !  ਪਾਕਿਸਤਾਨ 'ਚ ਵੀ ਭਾਰਤੀਆਂ ਦੀ ਐਂਟਰੀ 'ਤੇ 2 ਹਫ਼ਤੇ ਲਈ ਲੱਗੀ ਰੋਕ

ਇਸ ਸ਼ੇ੍ਰਣੀ 'ਸੀ'ਵਿੱਚ ਪਹਿਲਾਂ ਤੋਂ ਹੀ ਹੋਰ ਦੇਸ਼ਾਂ ਵਿਚ ਦੱਖਣੀ ਅਫ਼ਰੀਕਾ, ਬੋਤਸਵਾਨਾ, ਘਾਨਾ, ਕੀਨੀਆ, ਕੋਮੋਰੋਸ, ਮੋਜ਼ਾਮਬਿਕ, ਤਨਜਾਨੀਆ, ਰਵਾਂਡਾ, ਬਰਾਜ਼ੀਲ, ਪੇਰੂ, ਕੋਲੰਬੀਆ, ਚਿਲੀ, ਏਸਵਾਤੀਨੀ, ਜ਼ਿੰਬਾਬਵੇ, ਲੇਸੇਥੋ, ਮਲਾਵੀ, ਸੈਸ਼ੇਲਸ, ਸੂਰੀਨਾਮ, ਉਰੂਗਵੇ ਅਤੇ ਵੈਨੇਜ਼ੁਏਲਾ ਸ਼ਾਮਲ ਹਨ। ਪਿਛਲੇ ਹਫਤੇ ਕਰੀਬ 815 ਸਿੱਖ ਸ਼ਰਧਾਲੂ ਵਿਸਾਖੀ ਤਿਉਹਾਰ ਦੇ ਮੌਕੇ 'ਤੇ ਭਾਰਤ ਤੋਂ ਲਾਹੌਰ ਪਹੁੰਚੇ ਸੀ। ਉਨ੍ਹਾਂ ਨੂੰ ਦਸ ਦਿਨਾਂ ਦੇ ਲਈ ਰਹਿਣ ਦੀ ਆਗਿਆ ਹੈ।

Pakistan bans travel from India for two weeks amid record spike in coronavirus cases ਵੱਡੀ ਖ਼ਬਰ !  ਪਾਕਿਸਤਾਨ 'ਚ ਵੀ ਭਾਰਤੀਆਂ ਦੀ ਐਂਟਰੀ 'ਤੇ 2 ਹਫ਼ਤੇ ਲਈ ਲੱਗੀ ਰੋਕ

ਬਰਤਾਨੀਆ ਨੇ ਭਾਰਤ ਨੂੰ ਟਰੈਵਲ ਰੈੱਡ ਲਿਸਟ ਵਿਚ ਸ਼ਾਮਲ ਕਰ ਦਿੱਤਾ ਹੈ। ਭਾਰਤ ਵਿਚ ਫੈਲ ਰਹੇ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਬਰਤਾਨੀਆ ਦੀ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਸ ਫੈਸਲੇ ਤੋਂ ਬਾਅਦ ਹੁਣ ਬਰਤਾਨੀਆ ਵਿਚ ਭਾਰਤੀਆਂ ਦੀ ਐਂਟਰੀ 'ਤੇ ਰੋਕ ਲੱਗ ਗਈ ਹੈ। ਬਰਤਾਨੀਆ ਸਰਕਾਰ ਦੇ ਨਵੇਂ ਆਦੇਸ਼ ਤੱਕ ਭਾਰਤੀ ਯਾਤਰੀਆਂ ਦੀ ਐਂਟਰੀ ਉਥੇ ਨਹੀਂ ਹੋਵੇਗੀ।

Pakistan bans travel from India for two weeks amid record spike in coronavirus cases ਵੱਡੀ ਖ਼ਬਰ !  ਪਾਕਿਸਤਾਨ 'ਚ ਵੀ ਭਾਰਤੀਆਂ ਦੀ ਐਂਟਰੀ 'ਤੇ 2 ਹਫ਼ਤੇ ਲਈ ਲੱਗੀ ਰੋਕ

ਪੜ੍ਹੋ ਹੋਰ ਖ਼ਬਰਾਂ : ਅਮਰੀਕਾ ਨੇ ਅਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ

ਦੱਸਣਯੋਗ ਹੈ ਕਿ ਅਮਰੀਕਾ ਨੇ ਵੀ ਅਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਦੇ ਨਾਗਰਿਕਾਂ ਦੀ ਐਂਟਰੀ 'ਤੇ ਰੋਕ ਲਗਾ ਦਿੱਤੀ ਹੈ। ਦੇਸ਼ ਭਰ ਵਿਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਦੇ ਚੱਲਦੇ ਪਾਕਿਸਤਾਨ ਨੇ ਭਾਰਤ ਤੋਂ ਯਾਤਰੀਆਂ ਦੇ ਆਉਣ 'ਤੇ 2 ਹਫ਼ਤੇ ਲਈ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਹਵਾਈ ਅਤੇ ਜ਼ਮੀਨੀ ਮਾਰਗ ਰਾਹੀਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਇਹ ਰੋਕ ਰਹੇਗੀ।

-PTCNews

Related Post