ਪਾਕਿਸਤਾਨ 'ਚ ਵਿਆਹ ਕਰਵਾਉਣ ਵਾਲੀ ਕਿਰਨ ਬਾਲਾ ਦੀ ਹੁਣੇ ਹੁਣੇ ਆਈ ਤਾਜ਼ਾ ਖ਼ਬਰ

By  Shanker Badra October 5th 2018 10:42 AM

ਪਾਕਿਸਤਾਨ 'ਚ ਵਿਆਹ ਕਰਵਾਉਣ ਵਾਲੀ ਕਿਰਨ ਬਾਲਾ ਦੀ ਹੁਣੇ ਹੁਣੇ ਆਈ ਤਾਜ਼ਾ ਖ਼ਬਰ:ਪਾਕਿਸਤਾਨ ਸਰਕਾਰ ਨੇ ਕਿਰਨ ਬਾਲਾ ਉਰਫ਼ ਆਮਨਾ ਬੀਬੀ ਦੇ ਵੀਜ਼ੇ 'ਚ ਇੱਕ ਸਾਲ ਦਾ ਹੋਰ ਵਾਧਾ ਕਰ ਦਿੱਤਾ ਹੈ ਜੋ ਕਿ 23 ਅਕਤੂਬਰ ਨੂੰ ਖ਼ਤਮ ਹੋ ਰਿਹਾ ਸੀ।ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਦੀ ਕਿਰਨ ਬਾਲਾ ਧਾਰਮਿਕ ਤੀਰਥ ਸਥਾਨਾਂ ਦੀ ਯਾਤਰਾ ਲਈ ਪਾਕਿਸਤਾਨ ਗਈ ਸੀ ਪਰ ਵਾਪਸ ਨਹੀਂ ਆਈ।ਉਸ ਨੇ ਓਥੇ ਲਾਹੌਰ ਦੇ ਮੁਹੰਮਦ ਅਜ਼ੀਮ ਨਾਲ ਵਿਆਹ ਕਰਵਾ ਲਿਆ ਸੀ। ਦੱਸ ਦੇਈਏ ਕਿ ਕਿਰਣ ਬਾਲਾ ਉਰਫ਼ ਆਮਨਾ ਤਿੰਨ ਬੱਚਿਆਂ ਦੀ ਮਾਂ ਹੈ ਅਤੇ ਉਸ ਦੇ ਪਤੀ ਦਾ ਦੇਹਾਂਤ ਹੋ ਚੁੱਕਾ ਸੀ।ਕਿਰਨ ਆਪਣੇ ਪਰਵਾਰ ਨੂੰ ਛੱਡ ਕੇ ਪਾਕਿਸਤਾਨ ਚਲੇ ਗਈ ਸੀ ਅਤੇ ਉੱਥੇ ਉਸ ਨੇ ਰੋਜ਼ੇ ਵੀ ਰੱਖੇ ਸਨ। ਭਾਰਤ-ਪਾਕਿ ਵਿਚਕਾਰ ਹੋਏ ਇੱਕ ਸਮਝੌਤੇ ਮੁਤਾਬਕ ਦੋਹਾਂ ਦੇਸ਼ਾਂ ਦੇ ਨਾਗਰਿਕ ਕਿਸੇ ਇੱਕ ਦੇਸ਼ 'ਚ 7 ਸਾਲ ਬਤੀਤ ਕਰਨ ਮਗਰੋਂ ਉੱਥੇ ਦੀ ਨਾਗਰਿਕਤਾ ਪ੍ਰਾਪਤ ਕਰ ਸਕਦੇ ਹਨ। -PTCNews

Related Post