ਪਾਕਿਸਤਾਨ ਨੂੰ ਵੱਡਾ ਝਟਕਾ, ICJ ਵੱਲੋਂ ਕੁਲਭੂਸ਼ਨ ਯਾਦਵ ਕੇਸ ਨੂੰ ਮੁਲਤਵੀ ਕਰਨ ਤੋਂ ਕੋਰੀ ਨਾਂਹ

By  Jashan A February 19th 2019 09:14 PM

ਪਾਕਿਸਤਾਨ ਨੂੰ ਵੱਡਾ ਝਟਕਾ, ICJ ਵੱਲੋਂ ਕੁਲਭੂਸ਼ਨ ਯਾਦਵ ਕੇਸ ਨੂੰ ਮੁਲਤਵੀ ਕਰਨ ਤੋਂ ਕੋਰੀ ਨਾਂਹ,ਨਵੀਂ ਦਿੱਲੀ: ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਅੱਜ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਕੋਰਟ ਨੇ ਪਾਕਿਸਤਾਨ ਦੀ ਕੁਲਭੂਸ਼ਨ ਜਾਦਵ ਕੇਸ ਨੂੰ ਮੁਲਤਵੀ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਪਾਕਿਸਤਾਨ ਨੇ ਕੁਲਭੂਸ਼ਨ ਦੀ ਰਿਹਾਈ ਦੇ ਮਾਮਲੇ 'ਤੇ ਅੱਜ ਕੋਰਟ 'ਚ ਆਪਣਾ ਪੱਖ ਰੱਖਿਆ।

kulbhushan ਪਾਕਿਸਤਾਨ ਨੂੰ ਵੱਡਾ ਝਟਕਾ, ICJ ਵੱਲੋਂ ਕੁਲਭੂਸ਼ਨ ਯਾਦਵ ਕੇਸ ਨੂੰ ਮੁਲਤਵੀ ਕਰਨ ਤੋਂ ਕੋਰੀ ਨਾਂਹ

ਬੀਤੇ ਦਿਨ ਇਸ ਮਾਮਲੇ 'ਚ ਭਾਰਤ ਨੇ ਆਪਣਾ ਪੱਖ ਰੱਖਿਆ ਸੀ ਅਤੇ ਕਿਹਾ ਸੀ ਕਿ ਨਿਰਦੋਸ਼ ਭਾਰਤੀ ਨੂੰ ਆਪਣੇ ਅਹਿਮ ਸਾਲ ਪਾਕ ਜੇਲ਼੍ਹ 'ਚ ਬਿਤਾਉਣੇ ਪੈ ਰਹੇ ਹਨ।

ਆਈ.ਸੀ.ਜੇ. 'ਚ ਚੱਲ ਰਹੀ ਸੁਣਵਾਈ 'ਚ ਪਾਕਿਸਤਾਨ ਵੱਲੋਂ ਅਨਵਰ ਮਨਸੂਰ ਖਾਨ ਆਪਣੇ ਦੇਸ਼ ਦਾ ਪੱਖ ਰੱਖਿਆ। ਇਸ ਤੋਂ ਪਹਿਲਾਂ ਭਾਰਤ ਵੱਲੋਂ ਵਕੀਲ ਹਰੀਸ਼ ਸਾਲਵੇ ਨੇ ਆਪਣਾ ਪੱਖ ਰੱਖਦਿਆਂ ਪਾਕਿਸਤਾਨ 'ਤੇ ਵੀਆਨਾ ਸੰਧੀ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਜਾਧਵ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਸੀ।

kulbhusan ਪਾਕਿਸਤਾਨ ਨੂੰ ਵੱਡਾ ਝਟਕਾ, ICJ ਵੱਲੋਂ ਕੁਲਭੂਸ਼ਨ ਯਾਦਵ ਕੇਸ ਨੂੰ ਮੁਲਤਵੀ ਕਰਨ ਤੋਂ ਕੋਰੀ ਨਾਂਹ

ਜ਼ਿਕਰਯੋਗ ਹੈ ਕਿ icj 'ਚ ਪਾਕਿ ਦੇ ਜੱਜ ਤਸੱਦੁਕ ਹੁਸੈਨ ਜ਼ਿਲਾਨੀ ਨੂੰ ਸੁਣਵਾਈ ਤੋਂ ਪਹਿਲਾਂ ਦਿਲ ਦਾ ਦੌਰਾ ਪੈ ਗਿਆ ਸੀ। ਪਾਕਿਸਤਾਨ ਨੇ ਉਨ੍ਹਾਂ ਦੀ ਬੀਮਾਰੀ ਦਾ ਹਵਾਲਾ ਦਿੰਦਿਆਂ ਅਦਾਲਤ ਨੂੰ ਮਾਮਲੇ ਦੀ ਸੁਣਵਾਈ ਮੁਲਤਵੀ ਕਰਨ ਲਈ ਕਿਹਾ ਪਰ ਅਦਾਲਤ ਨੇ ਪਾਕਿਸਤਾਨ ਦੀ ਅਰਜੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।

-PTC News

Related Post